ਨਵੀਂ ਦਿੱਲੀ, 23 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਮੂਲ ਨਾਨਕਸ਼ਾਹੀ ਕੈਂਲਡਰ ਦੀ ਓਟ ਲੈ ਕੇ ਗੁਰਦੁਆਰਾ ਡੇਰਾ ਸਾਹਿਬ ਲਾਹੋਰ ਦੀ ਕਾਰਸੇਵਾ ਦੀ ਆਰੰਭਤਾ ਮੌਕੇ ਛੱਕੀ ਗਈ ਦਾਵਤ ਸਦਕਾ ਸਰਨਾ ਦੀ ਕਥਨੀ ਅਤੇ ਕਰਨੀ ਦੇ ਵਿਚ ਫਰਕ ਖੁੱਲ ਕੇ ਸਾਹਮਣੇ ਆਉਣ ਦਾ ਕਮੇਟੀ ਵਲੋਂ ਖੁਲਾਸਾ ਕੀਤਾ ਗਿਆ ਹੈ।ਸਾਬਕਾ ਵਿਧਾਇਕ ਅਤੇ ਕਮੇਟੀ ਦੀ ਸਕੂਲੀ ਸਿਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਂਲਡਰ ਅਨੁਸਾਰ ਮਨਾਉਣ ਵਾਲੇ ਦਿਹਾੜੇ ਮੋਕੇ ਪਾਕਿਸਤਾਨ ਉਕਾਫ ਟਰੱਸਟ ਦੇ ਚੇਅਰਮੈਨ ਵਲੋਂ ਸਰਨਾ ਅਤੇ ਉਸ ਦੇ ਨਾਲ ਗਏ 30 ਪੱਤਵੰਤੇ ਲੋਕਾਂ ਦੇ ਸਨਮਾਨ ਵਿੱਚ ਸ਼ਾਮ ਨੂੰ ਦਿੱਤੀ ਗਈ ਦਾਅਵਤ ਵਿੱਚ ਗੁਰ ਮਰਿਯਾਦਾ ਦੇ ਸੱਟ ਲੱਗਣ ਦਾ ਦਾਅਵਾ ਕੀਤਾ ਹੈ।
ਦਾਅਵਤ ਵਿੱਚ ਪਰੋਸੇ ਗਏ ਖਾਣੇ ਨੂੰ ਕਾਲਕਾ ਨੇ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਵੀ ਕਰਾਰ ਦਿੱਤਾ ਹੈ। ਸਰਨਾ ਵਲੋਂ ਸ਼ਹੀਦੀ ਦਿਹਾੜੇ ਦੀ ਓਟ ਵਿੱਚ ਮਰਿਯਾਦਾ ਤੋਂ ਦੂਰ ਇਸ ਦਾਵਤ ਦਾ ਹਿੱਸਾ ਬੰਨਣ ਨੂੰ ਸਰਨਾ ਦੇ ਪਾਖੰਡਪੂਣੇ ਦੇ ਨਸ਼ਰ ਹੋਣ ਨਾਲ ਵੀ ਕਾਲਕਾ ਨੇ ਜੋੜਿਆ।ਕਾਲਕਾ ਨੇ ਕਿਹਾ ਕਿ ਸਰਨਾ ਨੇ ਸ਼ਹੀਦੀ ਸਥਾਨ ਦੀ ਕਾਰਸੇਵਾ ਨੂੰ ਆਪਣੇ ਨਿੱਜੀ ਮੁਫਾਦਾ ਅਤੇ ਚੋਧਰਪੁਣੇ ਦੀ ਆਪਣੀ ਭੁੱਖ ਨੂੰ ਸਾਂਤ ਕਰਨ ਵਾਸਤੇ ਵਰਤ ਕੇ ਜਿੱਥੇ ਪੰਥਕ ਪਰਪੰਰਾਵਾ ਦਾ ਘਾਣ ਕੀਤਾ ਹੈ ਉਥੇ ਨਾਲ ਹੀ ਕਾਰਸੇਵਾ ਦੇ ਲਗਾਏ ਗਏ ਯਾਦਗਾਰੀ ਪੱਥਰ ਤੇ ਸਰਨਾ, ਉਨ੍ਹਾਂ ਤੇ ਭਰਾ ਹਰਵਿੰਦਰ ਸਿੰਘ ਸਰਨਾ ਤੇ ਦੁਬਈ ਦੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਜਗਜੀਤ ਸਿੰਘ ਕੋਛੜ ਦਾ ਨਾ ਲਿਖ ਕੇ ਸਰਨਾ ਨੇ ਸੰਗਤ ਦੇ ਪੈਸੇ ਨਾਲ ਹੋਣ ਵਾਲੀ ਸੇਵਾ ਨੂੰ ਆਪਣੇ ਪਰਿਵਾਰ ਦੀ ਸੇਵਾ ਵਜੋਂ ਦਰਸਾ ਕੇ ਸਿੱਖ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਹੈ।ਸਰਨਾ ਵਲੋਂ ਉਕਤ ਕਾਰਸੇਵਾ ਦੇ ਪਹਿਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਮਿਲਣ ਦੇ ਦਿੱਤੇ ਗਏ ਹਵਾਲੇ ਦਾ ਚੇਤਾ ਕਰਵਾਉਂਦੇ ਹੋਏ ਕਾਲਕਾ ਨੇ ਕਾਰਸੇਵਾ ਨੂੰ ਪਰਿਵਾਰਿਕ ਸੇਵਾ ਬਨਾਏ ਜਾਉਣ ਨੂੰ ਸਰਨਾ ਦੀ ਸੋੜੀ ਸਿਆਸ਼ਤ ਦਾ ਵੀ ਹਿੱਸਾ ਦੱਸਿਆ ਹੈ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …