Thursday, November 21, 2024

ਯੂਨੀਵਰਸਿਟੀ ਸਟੂਡੈਟਸ ਹੋਲੀ-ਡੇ ਹੋਮ, ਡਲਹੋਜੀ ਵਿਖੇ ਲੜਕਿਆਂ ਲਈ ਯੂਥ ਲੀਡਰਸ਼ਿਪ ਟਰੇਨਿੰਗ ਕੈਪ

PPN2306201518
ਅੰਮ੍ਰਿਤਸਰ, 23 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਯੂਨੀਵਰਸਿਟੀ ਸਟੂਡੈਟਸ ਹੋਲੀ-ਡੇ ਹੋਮ, ਡਲਹੋਜੀ ਵਿਖੇ ਲੜਕਿਆਂ ਲਈ ਯੂਥ ਲੀਡਰਸ਼ਿਪ ਟਰੇਨਿੰਗ ਕੈਪ ਦਾ ਆਯੋਜਨ ਕੀਤਾ ਗਿਆ। ਇਸ ਕੈਪ ਵਿਚ ਯੂਨੀਵਰਸਿਟੀ ਨਾਲ ਸਬੰਧਿਤ 13 ਕਾਲਜਾਂ/ਕੈਪਸ ਤੋ 110 ਕੈਪਰਾਂ ਨੇ ਹਿੱਸਾ ਲਿਆ। ਕੈਪ ਦੌਰਾਨ ਸਵੇਰ ਦੇ ਸਮੇ ਵਿਦਿਆਰਥੀਆਂ ਨੂੰ ਯੋਗਾ ਕਰਾਇਆ ਜਾਂਦਾ ਸੀ ਅਤੇ ਡਲਹੋਜੀ ਦੇ ਵੱਖ-ਵੱਖ ਸਥਾਨਾਂ – ਕਾਲਾ ਟਾਪ, ਪੰਚਪੁਲਾ, ਡੈਨਕੁੰਡ, ਖਜਿਆਰ ਅਤੇ ਲੋਕਲ ਡਲਹੋਜੀ ਦੀ ਟਰੈਕਿੰਗ ਕਰਾਈ ਗਈ। ਦੁਪਹਿਰ ਬਾਅਦ ਵੱਖ-ਵੱਖ ਆਈਟਮਾਂ ਦੇ ਮੁਕਾਬਲੇ ਕਰਾਏ ਗਏ ਅਤੇ ਰਿਸੋਰਸ ਪਰਸਨ ਐਸੋ. ਪ੍ਰੋਫੈਸਰ ਗੁਰਸ਼ਰਨ ਕੌਰ ਨੇ ਵਿਦਿਆਰਥੀਆਂ ਨਾਲ ਅਹਿਮ ਮੁੱਦਿਆਂ ਸਬੰਧੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਕੈਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡਲਹੋਜੀ ਦੇ ਐਸ.ਡੀ.ਐਮ ਸ੍ਰੀਮਤੀ ਰਿਚਾ ਵਰਮਾ ਸਨ ਅਤੇ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਡੀ.ਸੀ.ਐਲ.ਏ ਲੋਕਲ ਆਡਿਟ ਸ੍ਰੀ ਵੀ.ਕੇ.ਖੰਨਾ ਨੇ ਕੀਤੀ। ਸਮਾਰੋਹ ਦੌਰਾਨ ਸ੍ਰੀਮਤੀ ਪੂਨਮ ਖੰਨਾ ਬਤੌਰ ਗੈਸਟ ਆਫ ਆਨਰ ਹਾਜ਼ਰ ਸਨ। ਮੁੱਖ ਮਹਿਮਾਨ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੈਪਾਂ ਅਤੇ ਕੈਪਾਂ ਦੌਰਾਨ ਹੁੰਦੀ ਟਰੈਕਿੰਗ ਦੀ ਮਹੱਤਤਾ ਤੋ ਜਾਣੂ ਕਰਾਇਆ। ਉਨ੍ਹਾਂ ਨੇ ਕਿਹਾ ਕਿ ਆਪਣੇ ਮਿਥੇ ਹੋਏ ਟੀਚੇ ਨੂੰ ਹਾਂਸਲ ਕਰਨ ਲਈ ਅੱਗੇ ਵਧਦੇ ਰਹਿਣਾ ਚਾਹੀਦਾ ਹੈ, ਚਾਹੇ ਕਿੰਨੀ ਵੀ ਮੁਸ਼ਕਲ ਪੇਸ਼ ਕਿਉ ਨਾ ਆਏ। ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀ ਵੀ.ਕੇ ਖੰਨਾ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ।
ਡਾਇਰੈਕਟਰ ਯੁਵਕ ਭਲਾਈ ਡਾ. ਜਗਜੀਤ ਕੌਰ ਨੇ ਸਮਾਰੋਹ ਦੇ ਮੁੱਖ-ਮਹਿਮਾਨ ਸ੍ਰੀਮਤੀ ਰਿਚਾ ਵਰਮਾ, ਗੈਸਟ ਆਫ ਆਨਰ ਸ੍ਰੀਮਤੀ ਪੂਨਮ ਖੰਨਾ ਅਤੇ ਸਮਾਰੋਹ ਦੀ ਪ੍ਰਧਾਨਗੀ ਕਰਨ ਪੁੱਜੇ ਸ੍ਰੀ ਵੀ.ਕੇ ਖੰਨਾ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਉਹ ਆਪਣੇ ਰੁਝੇਵਿਆਂ ਭਰੇ ਸਮੇ ਵਿਚੋ ਕੁਝ ਸਮਾਂ ਕੱਢ ਕੇ ਕੈਪ ਵਿਚ ਪੁੱਜੇ ਹਨ। ਇਸ ਮੌਕੇ ਤੇ ਵਿਦਿਆਰਥੀਆਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਤੋ ਮੁੱਖ-ਮਹਿਮਾਨ ਅਤੇ ਮਹਿਮਾਨ ਕਾਫੀ ਖੁਸ਼ ਹੋਏ ਤੇ ਵਿਦਿਆਰਥੀਆਂ ਦੀ ਮਿਹਨਤ ਦੀ ਸਰਾਹਨਾ ਕੀਤੀ।ਡਾ. ਜਗਜੀਤ ਕੌਰ ਨੇ ਸਮਾਰੋਹ ਦੇ ਮੁੱਖ-ਮਹਿਮਾਨ ਅਤੇ ਮਹਿਮਾਨਾਂ ਨੂੰ ਮੋਮੈਟੋ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ।ਮੁੱਖ-ਮਹਿਮਾਨ ਜੀ ਦੁਆਰਾ ਕੈਪ ਦੌਰਾਨ ਕਰਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ, ਬੈਸਟ ਕੈਪਰਜ਼ ਅਤੇ ਬੈਸਟ ਡਸਿਪਲਨਡ ਟੀਮਾਂ ਨੂੰ ਮ.ੋਮੈਟੋ ਭੇਟ ਕੀਤੇ ਅਤੇ ਹਿੱਸਾ ਲੈਣ ਵਾਲੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ।ਇਸ ਕੈਪ ਦੌਰਾਨ ਚੁਣੇ ਗਏ ਬੈਸਟ ਕੈਪਰਾਂ ਅਤੇ ਬੈਸਟ ਡਸਿਪਲਨਡ ਟੀਮਾਂ ਵਿਚ ਬੈਸਟ ਕੈਪਰ : ਦੀਪਕ ਸ਼ਰਮਾ, ਐਸ.ਐਸ.ਐਮ ਕਾਲਜ,ਦੀਨਾ ਨਗਰ, ਸੈਕੰਡ ਬੈਸਟ ਕੈਪਰ: ਰਨਜੋਧ ਸਿੰਘ, ਡੀ.ਏ.ਵੀ.ਕਾਲਜ, ਜਲੰਧਰ, ਥਰਡ ਬੈਸਟ ਕੈਪਰ: ਜਗਤਾਰ ਸਿੰਘ, ਖਾਲਸਾ ਕਾਲਜ, ਅੰਮ੍ਰਿਤਸਰ।ੈਸਟ ਡਸਿਪਲਨਡ ਟੀਮ:ਐਸ.ਜੀ.ਏ.ਡੀ ਕਾਲਜ ਖਡੂਰ ਸਾਹਿਬ, ਸੈਕੰਡ ਬੈਸਟ ਡਸਿਪਲਨਡ ਟੀਮ: ਐਸ.ਪੀ.ਐਸ.ਕੇ ਖਾਲਸਾ ਕਾਲਜ, ਬੇਗੋਵਾਲ ਥਰਡ ਬੈਸਟ ਡਸਿਪਲਨਡ ਟੀਮ: ਐਸ.ਆਰ.ਐਸ.ਪੀ.ਐਮ ਯੂਨੀਵਰਸਿਟੀ ਕਾਲਜ, ਨਿਆੜੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply