Thursday, November 21, 2024

 ਖ਼ਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ 10 ਸੋਨੇ ਤੇ 5 ਚਾਂਦੀ ਦੇ ਤਮਗੇ

ਡਾ. ਬਰਾੜ ਨੇ ਜੇਤੂ ਵਿਦਿਆਰਥੀਆਂ ਦੀ ਮਿਹਨਤ ਸਰਾਹਿਆ

PPN2306201520

ਅੰਮ੍ਰਿਤਸਰ, 23 ਜੂਨ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਤੇ ਚਾਂਦੀ ਦੇ ਤਮਗੇ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਅੰਮ੍ਰਿਤਸਰ ਸਵੀਮਿੰਗ ਐਸੋਸੀਏਸ਼ਨ’ (ਏ. ਐੱਸ. ਏ.) ਦੁਆਰਾ ਕਰਵਾਏ ਇਸ ਮੁਕਾਬਲੇ ਵਿੱਚ ਨਸੀਬ ਢਿੱਲੋਂ ਨੇ 1500, 400 ਅਤੇ 200 ਐੱਮ. ਫ੍ਰੀ ਸਟਾਈਲ, 4&100 ਤੇ 4&200 ਐੱਮ. ਫ਼੍ਰੀ ਸਟਾਈਲ ਰਿਲੇਅ ਅਤੇ 4&100 ਐੱਮ. ਮੇਡਲੀ ਰਿਲੇਅ ਵਿੱਚ ਪਹਿਲਾ ਅਤੇ 100 ਐੱਮ. ਫ੍ਰੀ ਸਟਾਈਲ ਵਿੱਚ ਦੂਜਾ ਸਥਾਨ ਹਾਸਲ ਕਰਕੇ ਕ੍ਰਮਵਾਰ 7 ਸੋਨੇ ਅਤੇ 2 ਚਾਂਦੀ ਤਮਗੇ ਹਾਸਲ ਕੀਤੇ। ਜਿਸ ਲਈ ਉਸਦੀ ਜੂਨੀਅਰ ਨੈਸ਼ਨਲ ਕੈਂਪ ਲਈ ਚੁਣ ਕੀਤੀ ਗਈ।
ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਜਦਕਿ ਸਕੂਲ ਦੇ ਵਿਦਿਆਰਥੀ ਈਸ਼ਵਨਪ੍ਰੀਤ ਸਿੰਘ ਨੇ 200 ਐੱਮ. ਬਟਰਫ਼ਲਾਈ ਸਟ੍ਰੋਕ, 4&100 ਫ੍ਰੀ ਸਟਾਈਲ ਰਿਲੇਅ, 4&100 ਐੱਮ ਮੇਡਲੀ ਰਿਲੇਅ ਵਿੱਚ ਪਹਿਲਾ ਸਥਾਨ ਅਤੇ ਵਾਟਰ ਪੋਲੋ ਵਿੱਚ 100 ਐੱਮ. ਬਟਰਫ਼ਲਾਈ ਸਟ੍ਰੋਕ ਅਤੇ 50 ਐੱਮ. ਬਟਰਫ਼ਲਾਈ ਸਟ੍ਰੋਕ ਵਿੱਚ ਦੂਜਾ ਸਥਾਨ ਹਾਸਲ ਕਰਕੇ 3 ਸੋਨੇ ਅਤੇ 3 ਚਾਂਦੀ ਦੇ ਤਮਗੇ ਪ੍ਰਾਪਤ ਕੀਤੇ। ਉਨ੍ਹਾਂ ਕਿਹਾ ਕਿ ਈਸ਼ਵਨਪ੍ਰੀਤ ਦੀ ਚੋਣ ਵੀ ਜੂਨੀਅਰ ਨੈਸ਼ਨਲ ਕੈਂਪ ਲਈ ਕੀਤੀ ਗਈ ਹੈ।
ਡਾ. ਬਰਾੜ ਨੇ ਕਿਹਾ ਕਿ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਅੰਡਰ-19 ਵਿੱਚ ਰਨਰ ਅਪ ਟਰਾਫ਼ੀ ਆਪਣੇ ਨਾਂਅ ਕਰਦਿਆਂ ਮੁਕਾਬਲੇ ਵਿੱਚ ਦੂਜੇ ਸਥਾਨ ‘ਤੇ ਜੇਤੂ ਰਿਹਾ।

Check Also

ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਨਗੇ ਤਹਿਸੀਲਦਾਰ- ਡੀ.ਸੀ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਵਿੱਚੋਂ ਚਾਈਨਾ …

Leave a Reply