ਵੱਧਦੀ ਅਬਾਦੀ ਵਿਸ਼ੇ ‘ਤੇ ਕੀਤੀ ਵਿਚਾਰ ਚਰਚਾ
ਬਟਾਲਾ, 11 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਵਿਭਾਗ ਤੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ, ਜਿਲਾ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੀ ਯੋਗ ਅਗਵਾਈ ਸੰਦੇਸ਼ਾਂ ਦੀ ਰੌਸਨੀ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆ ਬਟਾਲਾ ਵਿਖੇ ਵਿਸ਼ਵ ਵੱਸੋ ਦਿਵਸ਼ ਮਨਾਇਆ ਗਿਆ।ਸਕੁਲ ਅਧਿਆਪਕ ਸ੍ਰੀ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਧਦੀ ਵੱਸੋ ਦਾ ਧਰਤੀ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।ਉਨਾ ਦੱਸਿਆ ਕਿ ਕਿਸੇ ਦੇਸ਼ ਦੀ ਤਰੱਕੀ ਤੇ ਉਨਤੀ ਦਾ ਰਫਤਾਰ ਉਥੋਂ ਦੀ ਵੱਸੋ ਤੇ ਨਿਰਭਰ ਕਰਦੀ ਹੈ। ਦੇਸ਼ ਦੀ ਅਬਾਦੀ ਵਿਚ ਬੇ ਤਹਾਸ਼ਾ ਵਾਧਾ ਦੇਸ਼ ਦੀ ਤਰੱਕੀ ਵਾਸਤੇ ਰੋੜਾਂ ਹੈ। ਵਧਦੀ ਅਬਾਦੀ ਤੇ ਕੰਟਰੌਲ ਕਰਕੇ ਹੀ ਦੇਸ਼ ਦੀ ਤਰੱਕੀ ਦੀ ਆਸ ਕੀਤੀ ਜਾ ਸਕਦੀ ਹੈ।ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਵਾਲੀਆ ਦੀ ਸਰਪ੍ਰਸਤੀ ਹੇਠ ਮਨਾਏ ਵੱਸੋ ਦਿਵਸ ਨੂੰ ਮੁਖ ਰੱਖਦਿਆਂ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਮੁਕਾਬਲੇ, ਭਾਸਣ, ਕਵਿਤਾ ਤੇ ਪਰਚਾ ਪੜਨ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ।ਇਸ ਮੌਕੇ ਹਾਜ਼ਰ ਸਟਾਫ ਮੈਬਰਾਂ ਵਿੱਚ ਸ੍ਰੀ ਮਤੀ ਕਮਲੇਸ਼ ਕੌਰ, ਸੁਖਵਿੰਦਰ ਕੌਰ,ਰਜਨੀ ਬਾਲਾ, ਹਰਪ੍ਰੀਤ ਸਿੰਘ, ਹਰੀ ਕ੍ਰਿਸ਼ਨ, ਜੀਵਨ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ,ਹਰੀ ਉਮ ਜੋਸ਼ੀ, ਅਨਿਲ ਕੁਮਾਰ ਤੋ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।