Tuesday, July 15, 2025
Breaking News

ਆਢਤੀਆਂ ਨੇ ਲਿਆ ਸੌ ਫ਼ੀਸਦੀ ਮਤਦਾਨ ਕਰਨ ਦਾ ਸੰਕਲਪ

PPN120419
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਜਿਲਾ ਪ੍ਰਸ਼ਾਸਨ ਵੱਲੋਂ ਲੋਕਤੰਤਰ ਨੂੰ ਮਜਬੂਤ ਕਰਣ ਲਈ ਜ਼ਿਆਦਾ ਤੋਂ ਜ਼ਿਆਦਾ ਵੋਟਿੰਗ ਕਰਵਾਉਣ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ  ਦੇ ਤਹਿਤ ਆਢਤੀਆ ਐਸੋਸਿਏਸ਼ਨ ਦੀ ਵਿਸ਼ੇਸ਼ ਬੈਠਕ ਪ੍ਰਧਾਨ ਸ਼੍ਰੀਨਿਵਾਸ ਬਿਹਾਨੀ  ਦੀ ਪ੍ਰਧਾਨਗੀ ਵਿੱਚ ਉਨਾਂ  ਦੇ ਦਫ਼ਤਰ ਉੱਤੇ ਸੰਪੰਨ ਹੋਈ।ਜਿਸ ਵਿੱਚ ਐਸੋਸਿਏਸ਼ਨ  ਦੇ ਪ੍ਰਧਾਨ ਸ਼੍ਰੀਨਿਵਾਸ ਬਿਹਾਨੀ  ਦੀ ਪ੍ਰਧਾਨਗੀ ਵਿੱਚ ਸਮੂਹ ਆਢਤੀਆਂ ਵੱਲੋਂ ਸਹੁੰ ਲੈ ਕੇ ਇਹ ਸੰਕਲਪ ਲਿਆ ਗਿਆ ਕਿ 30 ਅਪ੍ਰੈਲ ਨੂੰ ਹੋਣ ਵਾਲੇ ਲੋਕਸਭਾ ਚੋਣਾਂ ਵਿੱਚ ਸਮੂਹ ਆਢਤੀ ਸੌ ਫ਼ੀਸਦੀ ਮਤਦਾਨ  ਕਰਕੇ ਲੋਕਤੰਤਰ ਨੂੰ ਮਜਬੂਤ ਕਰਣ ਵਿੱਚ ਆਪਣਾ ਸਹਿਯੋਗ ਦੇਵਾਂਗੇ।ਇਸ ਮੌਕੇ ਐਸੋਸਿਏਸ਼ਨ ਦੇ ਸਕੱਤਰ ਕੇਵਲ ਚੌਧਰੀ,  ਉਪ ਪ੍ਰਧਾਨ ਪੁਰਸ਼ੋਤਮ ਸੇਠੀ,  ਖ਼ਜ਼ਾਨਚੀ ਅਵਿਨਾਸ਼ ਕਾਲੜਾ,  ਪੀਆਰਓ ਸੁਨੀਲ ਕੱਕੜ,  ਸਾਬਕਾ ਪ੍ਰਧਾਨ ਦਯਾ ਕ੍ਰਿਸ਼ਨ ਸਚਦੇਵਾ,  ਗੋਲਡੀ ਸਚਦੇਵਾ,  ਸੁਰਦਸ਼ਨ ਅੱਗਰਵਾਲ,  ਨਵਦੀਪ ਅਹੂਜਾ,  ਸੇਕਟਰੀ ਕੇਵਲ ਚੌਧਰੀ,  ਅਮਨ ਕਵਾਤੜਾ,  ਰਵੀ ਭੂਸ਼ਣ ਡੋਡਾ,  ਨਿਤੀਨ ਡੋਡਾ,  ਗੁਲਸ਼ਨ ਬੱਬਰ,  ਅਸ਼ਵਿਨੀ  ਦੇ ਇਲਾਵਾ ਹੋਰ ਆੜਤੀ ਆਦਿ ਮੌਜੂਦ ਸਨ ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply