ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ)- ਲੋਕ ਸਭਾ ਲਈ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰ. ਪ੍ਰਦੀਪ ਸਿੰਘ ਵਾਲੀਆ ਅੱਜ ਸੈਂਕੜੇ ਪਾਰਟੀ ਵਰਕਰਾਂ ਸਹਿਤ ਵਿਧਾਨ ਸਭਾ ਹਲਕਾ ਕੇਂਦਰੀ ਦੇ ਇਲਾਕਾ ਦੇ ਡੈਮਗੰਜ ਖੇਤਰ ਦਾ ਦੌਰਾ ਕੀਤਾ ਅਤੇ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ।ਸ੍ਰ. ਵਾਲੀਆ ਦੇ ਇਸ ਚੋਣ ਦੌਰੇ ਸਮੇਂ ਪਾਰਟੀ ਜਨਰਲ ਸਕੱਤਰ ਸ੍ਰੀ ਰਵਿੰਦਰ ਹੰਸ, ਸੁਰਜੀਤ ਸਿੰਘ ਭੈਲ, ਸਤਪਾਲ ਸਿੰਘ ਪਖੋਕੇ, ਮਨਜੀਤ ਸਿੰਘ ਅਟਵਾਲ, ਤਰਸੇਮ ਸਿੰਘ ਭੋਲਾ, ਗੁਰਬਖਸ਼ ਮਹੇ, ਹਰਜੀਤ ਸਿੰਘ ਅਬਦਾਲ, ਮਾਸਟਰ ਰਾਜ ਕੁਮਾਰ ਬੱਬੀ , ਸੇਵਾਮੁਕਤ ਜੇ.ਈ ਸੇਵਾ ਸਿੰਘ, ਸੁਖਮਨਜੀਤ ਸਿੰਘ, ਜਸਪ੍ਰੀਤ ਸਿੰਘ, ਸਿਮਰਨਦੀਪ ਸਿੰਘ, ਜਸਬੀਰ ਸਿੰਘ, ਤਾਰਾ ਚੰਦ ਭਗਤ, ਜਗਦੀਸ਼ ਦੁਗਲ, ਸੋਮ ਦੇਵ, ਬਲਵੰਤ ਖਹਿਰਾ, ਬਲਵਿੰਦਰ ਸਿੰਘ ਤੁੰਗ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮਰਦ ਤੇ ਔਰਤਾਂ ਸ਼ਾਮਿਲ ਸਨ ।ਵਰਕਰਾਂ ਨਾਲ ਘਰ ਘਰ ਜਾਕੇ ਰਾਬਤਾ ਕਾਇਮ ਕਰਨ ਤੋਂ ਪਹਿਲਾਂ ਸ੍ਰ. ਵਾਲੀਆ ਦੀ ਰਿਹਾਇਸ਼ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਏ, ਰਾਗੀ ਸਿੰਘਾਂ ਨੇ ਗੁਰਬਾਣੀ ਕੀਤਰਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਸ੍ਰ. ਵਾਲੀਆ ਇੱਕਲ ਵੱਡੇ ਕਾਫਲੇ ਸਹਿਤ ਨਾਈਆਂ ਵਾਲਾ ਮੋੜ, ਅਬਾਦੀ ਹਰੀਪੁਰਾ, ਝਬਾਲ ਰੋਡ ਫਾਟਕ, ਡੈਮਗੰਜ ਦੀਆਂ ਸਮੁਚੀਆਂ ਗਲੀਆਂ ਵਿੱਚ ਗਏ, ਹਰ ਦੁਕਾਨ, ਹਰ ਮਕਾਨ ਅੱਗੇ ਰੁਕਕੇ ਵੋਟਰਾਂ ਨੂੰ ਬੇਨਤੀ ਕੀਤੀ ।ਵਰਕਰਾਂ ਨੇ ਹੱਥਾਂ ਵਿੱਚ ਬਹੁਜਨ ਸਮਾਜ ਪਾਰਟੀ ਦੇ ਝੰਡੇ ਤੇ ਬੈਨਰ ਚੁਕੇ ਹੋਏ ਸਨ । ਸ੍ਰ. ਵਾਲੀਆ ਦੀ ਇਸ ਡੋਰ-ਟੂ-ਡੋਰ ਮੁਹਿੰਮ ਵਿਚ ਬੀਬੀਆਂ ਦੀ ਅਗਵਾਈ ਸ੍ਰ ਵਾਲੀਆ ਦੀ ਧਰਮ ਪਤਨੀ ਅਤੇ ਹੋਰ ਪ੍ਰੀਵਾਰਕ ਔਰਤਾਂ ਆਪ ਕਰ ਰਹੀਆਂ ਸਨ । ਦੇਸ਼ ਕੀ ਨੇਤਾ ਕੈਸੀ ਹੋ ਮਾਇਆਵਤੀ ਜੈਸੀ ਹੋ, ਤਖਤ ਬਦਲ ਦੋ ਤਾਜ ਬਦਲ ਦੋ ਬੇਈਮਾਨੋ ਕਾ ਰਾਜ ਬਦਲ ਦੋ, ਬਹੁਜਨ ਸਮਾਜ ਪਾਰਟੀ ਜਿੰਦਾਬਦ ਦੇ ਅਕਾਸ਼ ਗੂੰਜਾਉ ਨਾਂਅਰਿਆਂ ਨਾਲ ਬਾਜਾਰ ਗੂੰਜ ਰਹੇ ਸਨ ।