
ਫਾਜਿਲਕਾ, 13 ਅਪ੍ਰੈਲ (ਵਿਨੀਤ ਅਰੋੜਾ)- ਆੜਤੀਆ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਹਾੜੀ ਦੀ ਫਸਲ ਕਣਕ ਦੇ ਸੀਜ਼ਨ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਦੇ ਭੋਗ ਪਾ ਕੇ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਸੁਨੀਲ ਕੱਕੜ ਨੇ ਦੱਸਿਆ ਕਿ ਇਸ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਏ ਅਖੰਡ ਪਾਠ ਦੇ ਸਥਾਨਕ ਅਨਾਜ ਮੰਡੀ ਵਿਖੇ ਬੱਬਰ ਐਂਡ ਕੰਪਨੀ ਦੀ ਦੁਕਾਨ ‘ਤੇ ਭੋਗ ਪਾਏ ਗਏ ।ਏ.ਡੀ.ਸੀ ਚਰਨ ਦੇਵ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਆੜਤੀ ਵਰਗ ਅਤੇ ਕਿਸਾਨਾਂ ਨੂੰ ਨਵੇਂ ਸੀਜ਼ਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਕੇਵਲ ਚੌਧਰੀ, ਉਪ ਪ੍ਰਧਾਨ ਪੁਰਸ਼ੋਤਮ ਸੇਠੀ, ਕੈਸ਼ੀਅਰ ਅਵਿਨਾਸ਼ ਡੋਡਾ, ਦਯਾ ਕ੍ਰਿਸ਼ਨ ਸਚਦੇਵਾ, ਗੋਲਡੀ ਸਚਦੇਵਾ, ਸੁਦਰਸ਼ਨ ਅਗਰਵਾਲ, ਨਵਦੀਪ ਅਹੂਜਾ, ਅਮਨ ਕਵਾਤੜਾ, ਦਰਸ਼ਨ ਕਮਰਾ, ਰਵੀ ਭੂਸ਼ਨ ਡੋਡਾ ਆਦਿ ਹਾਜ਼ਰ ਸਨ।

Punjab Post Daily Online Newspaper & Print Media