ਭਾਰਤੀ ਯੁਵਾ ਮੋਰਚਾ ਦੀ ਰੈਲੀ ਚ ਹਜਾਰਾਂ ਨੌਜਵਾਨਾਂ ਨੇ ਕੀਤੀ ਬੀਜੇਪੀ ਨੂੰ ਸਮਰਥਨ ਦੇਣ ਦੀ ਹਮਾਇਤ
ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਦੇਸ਼ ਚ ਇਸ ਵੇਲੇ ਬਦਲਾਅ ਦਾ ਦੌਰ ਚਲ ਰਿਹਾ ਹੈ ਅਤੇ ਨੌਜਵਾਨਾਂ ਇਸ ਬਦਲਾਅ ਦੇ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਨੇ ਭਾਰਤੀ ਨੌਜਵਾਨ ਮੋਰਚਾ ਵੱਲੋ ਹੋਈ ਵਿਸ਼ਾਲ ਰੈਲੀ ਦੇ ਦੌਰਾਣ ਹਜਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਪ੍ਰਦੇਸ਼ ਉਪ-ਪ੍ਰਧਾਨ ਰਾਹੁਲ ਮਹੇਸ਼ਵਨੀ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਦੇ ਦੌਰਾਨ ਮਹੰਤ ਸੁਖਦੇਵ ਨੰਦ, ਬੀਜੇਪੀ ਨੌਜਵਾਨ ਦੇ ਰਾਸ਼ਟਰੀ ਸਕੱਤਰ ਸ਼ਿਆਮ ਜਾਜੂ, ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਖਾਸ ਤੌਰ ਤੇ ਮੌਜੂਦ ਸੀ। ਇਸ ਦੌਰਾਨ ਸੰਬੋਧਨ ਕਰਦਿਆਂ ਸ਼੍ਰੀ ਅਰੁਣ ਜੇਤਲੀ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਦੀ ਤਰਾਂ ਹੈ ਅਤੇ ਉਹਨਾਂ ਦੇ ਬਿਨਾਂ ਦੇਸ਼ ਨਹੀਂ ਚਲ ਸਕਦਾ। ਇਸ ਵੇਲੇ ਹਰ ਪਾਸੇ ਸ਼੍ਰੀ ਨਰੇਂਦਰ ਮੋਦੀ ਅਤੇ ਸਕਾਰਾਤਮਕ ਪਰਿਵਰਤਨ ਦੀ ਲਹਿਰ ਚਲ ਰਹੀ ਹੈ। ਇਸ ਲਹਿਰ ਚ ਨੌਜਵਾਨ ਖਾਸ ਰੋਲ ਅਦਾ ਕਰ ਰਹੇ ਹਨ ਕਿਉੰਕੀ ਉਹਨਾਂ ਨੂੰ ਹੀ ਅੱਗੇ ਚਲਕੇ ਇਸ ਸਰਕਾਰ ਦੀ ਜਿੰਮੇਦਾਰੀਆਂ ਦੀ ਤੁਲਨਾ ਕਰਨੀ ਹੈ ਅਤੇ ਆਪਣੇ ਲਈ ਬਿਹਤਰ ਸੁਵਿਧਾਵਾਂ ਹਾਸਿਲ ਕਰਨੀਆਂ ਹਨ। ਉਹਨਾਂ ਨੇ ਕਿਹਾ ਕਿ ਐਨ.ਡੀ.ਏ ਦੀ ਜਿੱਤ ਤੋ ਬਾਅਦ ਅਹਿਮ ਪਦਾਂ ਤੇ ਕਾਬਲ ਨੌਜਵਾਨਾਂ ਨੂੰ ਥਾਂ ਦਿੱਤੀ ਜਾਵੇਗੀ ਤਾਕਿ ਦੇਸ਼ ਦੀ ਨੌਜਵਾਨ ਪੀੜੀ ਦੇ ਤਹਿਤ ਦੇਸ਼ ਨੂੰ ਨਵੀਂ ਤਰੱਕੀ ਮਿਲ ਸਕੇ। ਸ਼੍ਰੀ ਸ਼ਿਆਮ ਜਾਜੂ ਨੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਹੈਰਾਨੀ ਹੋ ਰਹੀ ਹੈ ਕਿ ਰਾਤ ਦੇ ਦੱਸ ਵਜੇ ਤਕ ਨੌਜਵਾਨ ਸ਼੍ਰੀ ਜੇਤਲੀ ਨੂੰ ਸੁਨਣ ਲਈ ਬੈਠੇ ਹਨ ਅਤੇ ਉਹਨਾਂ ਦੀ ਹਰ ਗੱਲ ਆਪਣੇ ਮਨ ‘ਚ ਧਾਰਣ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਬੀਜੇਪੀ ਦੀ ਜਿੱਤ ਤੋ ਬਾਅਦ ਹਰ ਵਾਰਡ ਪੱਧਰ ਤੇ ਵਿਕਾਸ ਕਰਵਾਉਣਗੇ। ਇਸ ਮੌਕੇ ਤੇ ਆਲ ਇੰਡੀਆ ਇੰਡਸਟਰੀਅਲ ਸੇਲ ਦੇ ਰਾਸ਼ਟਰੀ ਕਨਵੀਨੀਅਰ ਰਜਨੀਸ਼ ਗੋਇੰਕਾ, ਨੈਸ਼ਨਲ ਐਗਸੀਕਿਉਟਿਵ ਮੈਂਬਰ ਸਿਧਾਰਥ ਪਰਵੇਸ਼ ਸਾਹਿਬ, ਬਖਸ਼ੀ ਰਾਮ ਅਰੋੜਾ, ਰਾਜੀਂਦਰ ਮੋਹਨ ਛੀਨਾ, ਮੋਹੀਤ ਗੁਪਤਾ, ਰਾਜੇਸ਼ ਹਨੀ, ਸੁਰੇਸ਼ ਮਹਾਜਨ, ਸੰਜੀਵ ਸ਼ਾਹ, ਸਾਹੀਲ, ਮਨੀਸ਼ ਸਿੰਗਲਾ ਆਦੀ ਮੌਜੂਦ ਸੀ।