Friday, October 18, 2024

ਮਾਸਟਰ ਨੈਸ਼ਨਲ ਸਟਰੈਂਥ ਲਿਫਟਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਮੁਹੰਮਦ ਨਦੀਮ ਸਨਮਾਨਿਤ

PPN1608201508 ਮਾਲੇਰਕੋਟਲਾ, 16 ਅਗਸਤ (ਹਰਮਿੰਦਰ ਸਿੰਘ) ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਅਤੇ ਖੇਡਾਂ ਨਾਲ ਸਬੰਧਤ ਗਤੀਵਿਧੀਆਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਸਾਜਿਦ ਜਮੀਲ ਰਾਸ਼ਟਰੀ ਕਾਰਜਕਾਰਨੀ ਮੈਂਬਰ ਬੀ.ਜੇ.ਪੀ. ਮਾਇਨਾਰਟੀ ਮੋਰਚਾ ਨੇ ਅੱਜ ਮਾਲੇਰਕੋਟਲਾ ਵਿਖੇ ਇੱਕ ਸਮਾਗਮ ਦੌਰਾਨ ਕੀਤਾ। ਇਸ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਮੰਡਲ-1 ਮਾਲੇਰਕੋਟਲਾ ਦੇ ਪ੍ਰਧਾਨ ਵਿਨੋਦ ਜੈਨ ਵੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਮੁਹੰਮਦ ਨਦੀਮ ਪ੍ਰਧਾਨ ਬੀ.ਜੇ.ਪੀ. ਮਾਇਨਾਰਿਟੀ ਮੋਰਚਾ ਮੰਡਲ-1 ਮਾਲੇਰਕੋਟਲਾ ਵੱਲੋਂ 22ਵੀਂ ਸੀਨੀਅਰ ਮੈਨ ਐਂਡ ਵੁਮੈਨ ਮਾਸਟਰ ਨੈਸ਼ਨਲ ਸਟਰੈਂਥ ਲਿਫਟਿੰਗ ਅਤੇ ਆਈ.ਬੀ.ਪੀ. ਚੈਂਪੀਅਨਸ਼ਿੱਪ ਨਾਰਨੌਲ (ਹਰਿਆਣਾ) ਵਿੱਚ ਭਾਗ ਲੈਂਦਿਆਂ ਓਪਨ ਕੈਟਾਗਿਰੀ ਵਿੱਚ ਖਿਡਾਰੀਆਂ ਵਲੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕਰਨ ਅਤੇ ਆਲ ਓਵਰ ਕੈਟਾਗਿਰੀ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ‘ਤੇ ਮਾਲੇਰਕੋਟਲਾ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਚੈਂਪੀਅਨਸ਼ਿੱਪ ਵਿੱਚ ਦੇਸ਼ ਭਰ ਤੋਂ 400 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਵਰਨਣਯੋਗ ਹੈ ਕਿ ਮੁਹੰਮਦ ਨਦੀਮ ਵੱਲੋਂ 287.5 ਕਿੱਲੋ ਭਾਰ ਚੁੱਕ ਕੇ ਇਹ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੁਹੰਮਦ ਨਦੀਮ ਪਹਿਲਾਂ ਵੀ ਤਿੰਨ ਵਾਰ ਗੋਲਡ ਮੈਡਲ ਪ੍ਰਾਪਤ ਕਰ ਚੁੱਕੇ ਹਨ। ਇਸ ਮੌਕੇ ‘ਤੇ ਮੰਡਲ-1 ਪ੍ਰਧਾਨ ਵਿਨੋਦ ਜੈਨ ਨੇ ਮੁਹੰਮਦ ਨਦੀਮ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਹ ਉਹਨਾਂ ਨੂੰ ਸਰਕਾਰ ਵਿੱਚ ਢੁੱਕਵਾਂ ਸਨਮਾਨ ਦਿਵਾਉਣ ਲਈ ਯਤਨ ਕਰਨਗੇ। ਇਸ ਸਮਾਗਮ ਮੌਕੇ ਸੰਜੇ ਵੋਹਰਾ ਮੀਤ ਪ੍ਰਧਾਨ, ਰਾਜੀਵ ਕਲਿਆਣ ਮੀਤ ਪ੍ਰਧਾਨ, ਡੀਲੇਸ਼ ਸ਼ਰਮਾ ਮੰਡਲ ਪ੍ਰਧਾਨ ਯੁਵਾ ਮੋਰਚਾ, ਵਿਨੈ ਜੈਨ, ਮੁਹੰਮਦ ਤਨਵੀਰ, ਮੁਹੰਮਦ ਸ਼ਾਹਿਦ, ਵਿਜੇ ਸ਼ਰਮਾ, ਦਵਿੰਦਰ ਸੈਣੀ, ਮੁਹੰਮਦ ਸ਼ਰੀਫ, ਮੁਹੰਮਦ ਹਫੀਜ਼ ਖਾਨ ਆਦਿ ਤੋਂ ਇਲਾਵਾ ਕਈ ਵਰਕਰ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply