Thursday, March 27, 2025

ਡੀ.ਪੀ.ਐਸ. ਸਕੂਲ ਦੇ ”12ਵੇ ਸਥਾਪਨਾ ਦਿਹਾੜੇ” ਤੇ ਭਗਤੀ ਸੰਗੀਤ ਗੁੰਜਿਆ

PPN170418ਅੰਮ੍ਰਿਤਸਰ, 17 ਅਪ੍ਰੈਲ (ਗੁਰਪ੍ਰੀਤ ਸਿੰਘ)- ਦਿੱਲੀ ਪਬਲਿਕ ਸਕੂਲ ਦੇ ਅਦਾਰੇ ਵਿਚ ”੧੨ਵੇ ਸਥਾਪਨਾ ਦਿਹਾੜੇ” ਦੇ ਮੌਕੇ ਤੇ ਭਗਤੀ ਸੰਗੀਤ ਦੀ ਬੁਸ਼ਾਰ ਹੋਈ। ਸਕੂਲ ਦੇ ਵਿਦਿਆਰਥੀਆਂ, ਅਧਿਆਵਪਕਾਂ ਅਤੇ ਹੋਰਾਂ ਨੇ ਇਸ ਮੌਕੇ ਤੇ ਪਵਿੱਤਰ ”ਸਨਕਰੀਤਨ” ਦਾ ਆਨੰਦ ਮਾਨਿਆ। ਸਾਲ 2002’ਚ ਆਗਾਸ ਹੋਏ ਇਸ ਸਕੂਲ ਦੇ 12ਵੇ ਸਥਾਪਨਾ ਦਿਹਾੜੇ ਦੇ ਮੌਕੇ ਤੇ ਇਸ 12ਵੇਂ ਸਾਲਾਂ ਸੁਹਾਵਨੇ ਸਫਰ ਦੀਆਂ ਯਾਦਾਂ ਨੂੰ ਤਾਜਾ ਕਰਦੇ ਹੋਏ ਸਕੂਲ ਪ੍ਰਬੰਧਕ ਕਮੇਟੀ ਦੇ ਮੈਬਰ ਸ੍ਰੀ ਆਕਾਸ਼ ਖੰਡੇਲਵਾਲ ਦੇ ਨਾਲ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਦੇ ਸਮਕਸ਼ ਵੁਹ ਪਲ ਰੱਖੇ ਜਦ ਸਕੂਲ ਬੱਚਿਆਂ ਨੇ ਵੱਖ-ਵੱਖ ਸਕੂਲੀ ਪ੍ਰਾਜੈਕਟ ਰਾਹੀ ”ਦਰਖਤਾਂ ਨੂੰ ਗਲਕੜੀਆਂ ਪਾਈਆਂ ਤੇ ਘਰ-ਘਰ ‘ਚ ਦਰਖਤਾਂ ਦੇ ਨਿੱਕੇ-ਨਿੱਕੇ ਪੌਦੇ ਵੰਡੈ, ਜਾਂ ਉਹ ਸਮਾ ਜਦ ਪਿੰਡ ਵਾਲਿਆ ਵਿਚ ਬੈਠ ਕੇ ਉਹਨਾਂ ਨੂੰ ਖੇਤਾਂ ਵਿਚ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ, ਸਰਕਾਰੀ ਸਕੂਲ ਨੂੰ ਅਪਣਾਉਣ ਅਤੇ ਉਨ੍ਹਾਂ ਦੇ ਬੱਚਿਆ ਨਾਲ ਦੀਵਾਲੀ ਮਨਾਉਣੀ। ਇਸ ਤੋ ਇਲਾਵਾ ਮਹਾਨਗਰ ਦੇ ਉਦਯੋਗਿਕ ਕਾਰਖਨਿਆਂ ਵੱਲੋ ਦੂਸ਼ਿਤ ਪਾਦੀ ਅਤੇ ਸ਼ਹਿਰ ਦੀ ਪਰੰਮਪਰਾ ਅਤੇ ਇਤਿਹਾਸਿਕ ਇਮਾਰਤਾਂ ਦਾ ਜਾਇਦਾ ਲੈਣਾ ਤੇ ਦੇਸ਼-ਵਿਦੇਸ਼ ਦੇ ਆਦਾਨ-ਪਰਦਾਨ ਪ੍ਰੋਗਰਾਮ ਵਿਚ ਸ਼ਾਮਿਲ ਹੋਣਾ। ਇਸ ਮੌਕੇ ਤੇ ਸਕੂਲ ਦੇ ਪੁਰਾਣੇ ਅਧਿਆਪਕ ਵੀ ਸ਼ਾਮਿਲ ਹੋਏ ਅਤੇ ਉਹਨਾਂ ਦੇ ਆਪਣੇ ਦਸਤਖਤ ਨਾਲ ਰੋਲ ਆਫ ਆਨਰਜ ਦਾ ਮਾਨ ਵਧਾਇਆ। ਸਕੂਲ ਦੇ ਹਰੇਕ ਅਧਿਆਪਕ ਅਤੇ ਹੋਰਨਾਂ ਨੂੰ ਸਕੂਲ ਵੱਲੋ ਯਾਦਗਾਰੀ ਚਿੰਨ ਇਸ ਮੌਕੇ ਤੇ ਭੇਟ ਕੀਤੇ ਗਏ। ਵਿਦਿਆਰਥੀਆਂ ਨੇ ਮਨਮੋਹਕ ਸ਼ਬਦ-ਕੀਰਤਨ ਪੇਸ਼ ਕਰਕੇ ਸਾਰਿਆਂ ਨੂੰ ਗੁਰਬਾਣੀ ਦੇ ਰੰਗਾਂ ਵਿਚ ਰੰਗ ਦਿਤਾ।

Check Also

ਮਾਤਾ ਕੁਲਦੀਪ ਕੌਰ ਬਰਾੜ ਨੂੰ ਵੱਖ-ਵੱਖ ਸ਼ਖਸੀਅਤਾਂ ਨੇ ਭੇਟ ਕੀਤੀਆਂ ਸ਼ਰਧਾਂਜਲੀਆਂ

ਸੰਗਰੂਰ, 27 ਮਾਰਚ (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ …

Leave a Reply