Thursday, March 27, 2025

ਚੋਣਾਂ ਦੇ ਨਤੀਜੇ ਤੈਅ ਕਰਣਗੇਂ ਕੈਪਟਨ ਦੀ ਰਾਜਨੀਤਿਕ ਵਿਦਾਇਗੀ – ਜੇਤਲੀ

PPN170419
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)-  ਭਾਜਪਾ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤੀ ਜਾ ਰਹੀ ਰੋਜ਼ਾਨਾ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹੁਣ ਸਿਰਫ਼ ਚੋਣਾਂ ਦੇ ਨਤੀਜੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਵਿਦਾਈ ਤੈਅ ਕਰਣਗੇ। ਇਨ੍ਹਾਂ ਚੋਣਾਂ ਵਿੱਚ ਕਾਂਗਰੇਸ ਦੀ ਹਾਰ ਯਕੀਨੀ ਹੈ ਅਤੇ ਦੇਸ਼ ਨੂੰ ਐਨ.ਡੀ.ਏ ਦੇ ਰੂਪ ਵਿੱਚ ਸਥਾਈ ਸਰਕਾਰ ਮਿਲ ਰਹੀ ਹੈ। ਜੇਤਲੀ ਵੱਲੋ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਭਾਜਪਾ ਉਮੀਦਵਾਰ ਅਰੁਣ ਜੇਤਲੀ ਨੇ ਪੁਤਲੀਘਰ ਵਿੱਚ ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਇਸ ਮੌਕੇ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਜੇਤਲੀ ਨੇ ਕਿਹਾ ਕਿ ਕੈਪਟਨ ਖੋਖਲੀ ਗੱਲਾ ਨੂੰ ਛੱਡ ਕੇ ਅਸਲੀ ਮੁੱਦੇ ਨੇ ਆਉਣ। ਦੇਸ਼ ਨੂੰ ਇਸ ਸਮੇਂ ਮਜਬੂਤ ਸਰਕਾਰ ਅਤੇ ਇਕ ਵਧੀਆ ਪ੍ਰਧਾਨਮੰਤਰੀ ਦੀ ਜਰੂਰਤ ਹੈ ਪਰ ਕੈਪਟਨ ਸਾਹਿਬ ਅੱਜ ਵੀ ਕਈ ਵਰ੍ਹੇ ਪੁਰਾਣੇ ਸਥਾਈ ਮੁੱਦਿਆਂ ਨੂੰ ਲੈ ਕੇ ਚੋਣਾਂ ਲੜਣਾਂ ਚਾਹੁੰਦੇ ਹਨ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ।ਸ਼੍ਰੀ ਜੇਤਲੀ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੀ ਸਮੱਸਿਆਵਾਂ ਤੋ ਚੰਗੀ ਤਰਾਂ ਜਾਣੂ ਹਨ। ਅੰਮ੍ਰਿਤਸਰ ਦੇ ਬਾਰੇ ਵਿਜ਼ਨ ਬਣਾ ਕੇ ਰੱਖਿਆ ਹੈ। ਕੇਂਦਰ ਵਿੱਚ ਐੱਨਡੀਏ ਦੀ ਸਰਕਾਰ ਆਉਣ ਤੇ ਇਸਨੂੰ ਜਲਦ ਲਾਗੂ ਕੀਤਾ ਜਾਵੇਗਾ ਇਹ ਮੇਰੀ ਵਚਨਬੱਧਤਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਨੇ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਅਮਰਿੰਦਰ ਸਿੰਘ ਦਾ ਕਈ ਵਾਰੀ ਚੋਣਾਂ ਵਿੱਚ ਡੱਟਕੇ ਸਾਹਮਣਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਕਈ ਵਾਰੀ ਅਕਾਲੀ ਦਲ ਨੂੰ ਲਲਕਾਰ ਚੁੱਕਿਆ ਹੈ। ਇਸਦੀ ਖੋਖਲੀਆਂ ਗੱਲਾਂ ਵਿੱਚ ਕੋਈ ਦਮ ਨਹੀਂ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਇਕ ਲੱਖ ਤੋ ਜਿਆਦਾ ਵੋਟਾਂ ਤੋ ਜਿੱਤੀ ਸੀ।ਉਸੀ ਤਰ੍ਹਾਂ ਕੈਪਟਨ ਅੰਮ੍ਰਿਤਸਰ ਤੋ ਭਾਰੀ ਵੋਟਾਂ ਤੋ ਹਾਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਲਈ ਇਹ ਆਨ ਬਾਣ ਦੀ ਚੋਣ ਹੈ। ਹਰ ਮਤਦਾਤਾ ਨੂੰ ਆਪਣੇ ਅਧਿਕਾਰ ਦਾ ਪ੍ਰਯੋਗ ਜਰੂਰ ਕਰਨਾ ਚਾਹੀਦਾ ਹੈ ਅਤੇ 30 ਅਪ੍ਰੈਲ ਨੂੰ ਵੱਧ ਚੜ੍ਹ ਕੇ ਗਠਬੰਧਨ ਦੇ ਉਮੀਦਵਾਰ ਦੇ ਪੱਖ ਵਿੱਚ ਮਤਦਾਨ ਕਰਕੇ ਨਰਿੰਦਰ ਮੋਦੀ ਸਰਕਾਰ ਦਾ ਰਸਤਾ ਮਜਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ‘ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਕਮਲ ਸ਼ਰਮਾ, ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ, ਅਕਾਲੀ ਦਲ ਦੇ ਰਾਸ਼ਟਰੀ ਪ੍ਰਵਕਤਾ ਸ਼੍ਰੀ ਨਰੇਸ਼ ਗੁਜਰਾਲ, ਸ਼੍ਰੀ ਰਜਿੰਦਰ ਮੋਹਨ ਸਿੰਘ ਛੀਨਾ, ਮੇਅਰ ਬਖ਼ਸ਼ੀ ਰਾਮ ਅਰੋੜਾ, ਪੂਰਵ ਮੇਅਰ ਸ਼ਵੇਤ ਮਲਿਕ, ਐਸ ਪੀ ਕੇਵਲ ਕੁਮਾਰ, ਰਕੇਸ਼ ਗਿੱਲ ਤੇ ਹੋਰ ਵਿਅਕਤੀ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply