Sunday, April 19, 2026

ਜ਼ਿਲਾ ਟੁਰਨਾਂਮੈਂਟ ਲੜਕੀਆਂ ਵਿੱਚ ਮਾਲ ਰੋਡ ਸਕੂਲ ਦੀ ਤਾਇਕਵਾਂਡੋ ਟੀਮ ਪਹਿਲੇ ਸਥਾਨ ਤੇ

PPN0709201526

ਅੰਮ੍ਰਿਤਸਰ, 7 ਸਤੰਬਰ (ਜਗਦੀਪ ਸਿੰਘ ) – ਜ਼ਿਲ੍ਹਾ ਟੂਰਨਾਮੈਂਟ ਲੜਕੀਆਂ (ਅੰਮ੍ਰਿਤਸਰ) ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਨੇ ਤਾਇਕਵਾਂਡੋ ਟੁਰਨਾਂਮੈਂਟ ਵਿਚ ਪਹਿਲਾ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦੱਸਿਆ ਕਿ ਐਸ.ਐਲ. ਭਵਨ ਸੀ. ਸੈ. ਸਕੁਲ ਵਿਖੇ ਆਯੋਜਿਤ ਅੰਡਰੁ੧੯ ਵਰਗ ਤਾਇਕਵਾਂਡੋ ਮੁਕਾਬਲਿਆਂ ਵਿਚ ਮਾਲ ਰੋਡ ਸਕੂਲ ਨੇ ਸੀ.ਸੈ. ਸਕੁਲ ਕਟੜਾ ਕਰਮ ਸਿੰਘ ਨੂੰ ਓਵਰ ਆਲ ਹਰਾ ਕੇ ਪਹਿਲੀ ਪੂਜੀਸ਼ਨ ਹਾਸਲ ਕੀਤੀ।ਇਸੇ ਤਰਾਂ ਅੰਡਰ – 17 ਵਰਗ ਵਿਚ ਵੀ ਮਾਲ ਰੋਡ ਸਕੂਲ ਦੀ ਟੀਮ ਨੇ ਤੀਸਰੀ ਪੂਜੀਸ਼ਨ ਹਾਸਲ ਕੀਤੀ।
ਮੈਡਮ ਮਨਦੀਪ ਕੌਰ ਨੇ ਸਕੂਲ ਵੱਲੋਂ ਖੇਡ ਮੁਕਾਬਲਿਆਂ ਵਿੱਚ ਚੰਗੀਆਂ ਪ੍ਰਾਪਤੀਆਂ ਲਈ ਸਕੂਲ ਨੂੰ ਸ਼ਰੀਰਕ ਸਿੱਖਿਆ ਅਧਿਆਪਕ ਅਮਰਜੀਤ ਸਿੰਘ ਕਾਹਲੋਂ, ਰਵਿੰਦਰ ਸਿੰਘ (ਬਿੰਦਾ), ਬਲਵਿੰਦਰ ਕੌਰ, ਹਰਸ਼ਿੰਦਰ ਕੌਰ ਨੂੰ ਟੀਮਾਂ ਜਿੱਤਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ ਤੇ ਤਸੱਲੀ ਪ੍ਰਗਟਾਈ ਤੇ ਬੱਚਿਆਂ ਨੂੰ ਇਸ ਤੋਂ ਅੱਗੇ ਸਟੇਟ ਤੇ ਨੈਸ਼ਨਲ ਪੱਧਰ ਤੇ ਜਿੱਤਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਸਟਾਫ਼ ਰਾਜਪਾਲ, ਕਮਲ ਅਰੋੜਾ, ਗੁਰਪ੍ਰੀਤ ਸਿੰਘ, ਰਸ਼ਮੀ ਬਿੰਦਰਾ, ਮਹਿੰਦਰਪਾਲ ਸਿੰਘ, ਮੋਹਕਮ ਸਿੰਘ ਅਤੇ ਸਮੂਹ ਸਟਾਫ ਨੇ ਜਿੱਤ ਕੇ ਆਈ ਟੀਮ ਨੂੰ ਜੀ ਆਇਆਂ ਕਿਹਾ ਤੇ ਵਧਾਈ ਦਿੱਤੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply