Saturday, December 21, 2024

ਛੋਟਾ ਚੈਂਪ ਮੁਕਾਬਲੇ ਦੇ ਫਾਈਨਲ ਵਿਚ ਪਹੁੰਚੇ ਨਵਦੀਪ ਝਨੇਰ ਦਾ ਪਿੰਡ ਪੁੱਜਣ ‘ਤੇ ਜੋਰਦਾਰ ਸਵਾਗਤ

PPN1109201505

ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਝਨੇਰ ਦੇ ਜੰਮਪਲ ਨਵਦੀਪ ਸਿੰਘ ਝਨੇਰ ਦੀ ਬਦੌਲਤ ਅੱਜ ਝਨੇਰ ਪਿੰਡ ਪੂਰੇ ਪੰਜਾਬ ਵਿਚ ਛਾ ਗਿਆ, ਜਦੋਂ ਪੀਟੀਸੀ ਚੈਨਲ ‘ਤੇ ਚੱਲਦੇ ਬੱਚਿਆਂ ਦੇ ਸੰਗੀਤਕ ਸੋਅ ਛੋਟਾ ਚੈਂਪ ਦੇ ਗਰੈਂਡ ਫਾਈਨਲ ਵਿਚ ਉਹ ਦਾਖਲ ਹੋ ਗਿਆ ਜਿਥੇ ਉਸਦਾ ਮੁਕਾਬਲਾ 4 ਹੋਰ ਫਾਈਨਲਲਿਸਟ ਨਾਲ ਹੋਵੇਗਾ।ਛੋਟੀ ਉਮਰ ਵਿਚ ਇਸ ਵੱਡੇ ਪਲੇਟ ਫਾਰਮ ਤੇ ਪਹੁੰਚੇ ਨਵਦੀਪ ਦੀ ਇਸ ਪ੍ਰਾਪਤੀ ਤੇ ਪੂਰੇ ਪਿੰਡ ਅਤੇ ਇਲਾਕੇ ਨੂੰ ਮਾਣ ਹੈ ਅਤੇ ਉਸ ਦਾ ਪਿੰਡ ਪਹੁੰਚਣ ਦੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਨਵਦੀਪ ਝਨੇਰ ਨੇ ਦੱਸਿਆ ਕਿ ਉਸਦਾ ਹਰ ਈਵੈਂਟ ਵਿਚ ਆਪਣੇ ਦੂਜੀਆਂ ਪ੍ਰਤੀਬੰਦੀਆਂ ਦੇ ਨਾਲ ਸਖਤ ਮੁਕਾਬਲਾ ਰਿਹਾ ਅਤੇ ਅੰਤ ਜੱਜਾਂ ਨੇ ਉਸਨੂੰ ਗਰੈਂਡ ਫਾਈਨਲ ਦੇ ਲਈ ਚੁਣਿਆ।ਪਿੰਡ ਪਹੁੰਚਣ ਤੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਂਨ ਡਾ. ਜਗਤਾਰ ਸਿੰਘ ਝਨੇਰ, ਆਪ ਆਗੂ ਰਣਜੀਤ ਸਿੰਘ ਝਨੇਰ, ਮਹੰਤ ਬੁੱਧ ਰਾਮ, ਨਵਦੀਪ ਦੇ ਚਾਚਾ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਉਸਨੂੰ ਸਾਬਾਸ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply