Sunday, December 22, 2024

ਫੁੱਟਬਾਲ ਅੰਡਰ 17 ‘ਚ ਜਲਵਾਣਾ ਸਕੂਲ ਬਣਿਆ ਜਿਲ੍ਹਾ ਜੇਤੂ

PPN1109201506

ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਜਲਵਾਣਾ ਦੀ ਲੜਕੀਆਂ ਦੀ ਅੰਡਰ 17 ਸਾਲਾਂ ਫੁੱਟਬਾਲ ਟੀਮ ਨੇ ਜਿਲ੍ਹੇ ਵਿਚੋਂ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ।ਲੜਕੀਆਂ ਦੀ ਇਸ ਟੀਮ ਨੇ ਭਵਾਨੀਗੜ੍ਹ ਅਤੇ ਸੰਗਰੂਰ ਜੋਨ ਨੂੰ ਹਰਾਕੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਅਤੇ ਫਾਈਨਲ ਵਿਚ ਭਸੌੜ ਜੋਨ ਨਾਲ ਹੋਏ ਫਸਵੇਂ ਮੁਕਾਬਲੇ ਵਿਚ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ ਹੈ।ਟੀਮ ਦੇ ਕੋਚ ਸਹਿਜਪਾਲ ਸਿੰਘ ਨੇ ਦੱਸਿਆ ਕਿ ਹੁਣ ਟੀਮ ਸੂਬਾ ਪੱਧਰੀ ਮੁਕਾਬਲੇ ਵਿਚ ਭਾਗ ਲਵੇਗੀ।ਪ੍ਰਿੰਸੀਪਲ ਸ੍ਰੀਮਤੀ ਹਰਗੁਰਪ੍ਰੀਤ ਕੌਰ ਅਤੇ ਡਾਇਰੈਕਟਰ ਹਰਨੇਕ ਸਿੰਘ ਨੇ ਟੀਮ ਦੀ ਇਸ ਵੱਡੀ ਜਿੱਤ ਤੇ ਕੋਚ ਅਤੇ ਖਿਡਾਰਣਾਂ ਨੂੰ ਵਧਾਈ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply