Thursday, November 21, 2024

 ਭਾਰੀ ਬਾਰਿਸ਼ ਨਾਲ ਪੱਟੀ ਵਿੱਚ ਘਰ ਦੀ ਛੱਤ ਡਿੱਗੀ -ਪਰਿਵਾਰ ਨੇ ਕੀਤੀ ਮੁਆਵਜ਼ੇ ਦੀ ਮੰਗ

PPN2309201503

ਪੱਟੀ, 23 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਮੰਗਲਵਾਰ ਹੋਈ ਭਾਰੀ ਬਾਰਿਸ਼ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ 3 ਬੱਚਿਆਂ ਸਮੇਤ ਇੱਕ ਪਰਿਵਾਰ ਦੇ 4 ਮੈਂਬਰ ਛੱਤ ਦੇ ਮਲਬੇ ਹੇਠਾਂ ਆ ਗਏ। ਜਾਣਕਾਰੀ ਦਿੰਦਿਆਂ ਪ੍ਰਤਾਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਵਾਰਡ ਨੰ: 1 ਸਿੰਗਲ ਬਸਤੀ ਪੱਟੀ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਹੋਈ ਬਾਰਿਸ਼ ਦੌਰਾਨ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ ਜਿਸ ਕਾਰਨ ਉਹ ‘ਤੇ ਉਸ ਦੇ ਤਿੰਨ ਬੱੱਚੇ ਸੌਰਭ ਸਿੰਘ (5), ਜਸਪ੍ਰੀਤ ਸਿੰਘ (7) ਅਤੇ ਜੋਬਨ ਸਿੰਘ (12) ਛੱਤੇ ਦੇ ਮਲਬੇ ਥੱਲੇ ਦੱਬੇ ਗਏ, ਜਿਨ੍ਹਾਂ ਨੂੰ ਗੁਆਂਢੀਆਂ ਨੇ ਬਾਹਰ ਕੱਢ੍ਹਿਆ ।ਉਸ ਨੇ ਦੱਸਿਆ ਕਿ ਮੇਰੀ ਪਿੱਠ ‘ਤੇ ਗਾਡਰ ਅਤੇ ਬੱਚਿਆਂ ਉੱਪਰ ਬਾਲੇ ਡਿੱਗੇ ਜਿਸ ਕਾਰਨ ਸਾਨੂੰ ਅੰਦਰੁਨੀ ਗੰਭੀਰ ਸੱਟਾਂ ਲੱਗੀਆਂ ਹਨ।, ਉਸ ਦੀ ਪਤਨੀ ਰਾਜ ਕੌਰ ਘਰੋਂ ਬਾਹਰ ਹੋਣ ਕਾਰਨ ਬੱਚ ਗਈ ਸੱਟ ਪੇਟ ਤੋਂ ।ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਪਾਸੋਂ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਉਹਂ ਬਹੁਤ ਗਰੀਬ ਹੈ ‘ਤੇ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰ-ਬਸਰ ਕਰਦਾ ਹਾਂ, ਅਤੇ ਬੜੀ ਮੁਸ਼ਕਿਲ ਨਾਲ ਆਪਣੇ ਪਰਿਵਾਰ ਦੇ ਰਹਿਣ ਲਈ ਇੱਕ ਕਮਰਾ ਬਣਾਇਆ ਸੀ, ਜਿਸ ਵਿੱਚ ਗੁਜ਼ਾਰਾ ਕਰਦੇ ਸੀ, ਕਮਰੇ ਵਿੱਚ ਪਿਆ ਸਾਰਾ ਘਰੇਲੂ ਸਮਾਨ ਵੀ ਟੁੱਟ ਗਿਆ ਹੈ। ਹੁਣ ਉਹ ਆਪਣੇ ਪਰਿਵਾਰ ਨਾਲ ਵਿਹੜੇ ਵਿੱਚ ਤ੍ਰਿਪਾਲ ਦਾ ਤੰਬੂ ਲਗਾ ਕੇ ਰਹਿ ਰਿਹਾ ਹੈ। ਉਸ ਨੇ ਸਰਕਾਰ ਪਾਸੋਂ ਮੁਆਵਜੇ ਦੀ ਮੰਗ ਕਰਨ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਉਸ ਦੀ ਮਦਦ ਲਈ ਅੱਗੇ ਆਉਣ ਤਾਂ ਜੋਂ ਉਹ ਫਿਰ ਤੋਂ ਅਪਣੇ ਪਰਿਵਾਰ ਦੇ ਸਿਰ ‘ਤੇ ਛੱਤ ਪਵਾ ਸਕੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply