ਪੱਟੀ, 22 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਹਰੀਕੇ ਤੋ ਪੱਟੀ ਆ ਰਹੀ ਬਾਠ ਬੱਸ ਸਰਵਿਸ ਦੀ ਮਿੰਨੀ ਬਸ ਉਵਰਲੋਡ ਹੋਣ ਕਾਰਨ ਪੱਟੀ ਛਾਉਣੀ ਨੇੜੇ ਖੇਤਾਂ ਵਿਚ ਪਲਟ ਗਈ। ਜਾਣਕਾਰੀ ਅਨੁਸਾਰ ਡਰਾਇਵਰ ਹਰਦੇਵ ਸਿੰਘ ਵਾਸੀ ਮੁੱਖੂ (ਫਿਰੋਜਪੁਰ) ਬੱਸ ਚਲਾ ਰਿਹਾ ਸੀ।ਬਾਠ ਬੱਸ ਸਰਵਿਸ ਦੀ ਬੱਸ ਨੰ : ਪੀ ਬੀ 02 – ਡੀ – 9516 ਹਰੀਕੇ ਤੋ ਚਲ ਕੇ ਪੱਟੀ ਆ ਰਹੀ ਸੀ ਤਾਂ ਸਵੇਰੇ 8:30 ਵਜੇ ਕਰੀਬ ਫੌਜੀ ਛਾਉਣੀ ਨੇੜੇ ਇਕ ਪ੍ਰਾਈਵੇਟ ਕਾਲਜ ਬੱਸ ਦੀ ਸਾਈਡ ਲੱਗਣ ਕਾਰਨ ਡਰਾਇਵਰ ਕੋਲ ਕੰਟਰੋਲ ਨਹੀ ਹੋ ਸਕਿਆ ਤੇ ਬੱਸ ਖੇਤਾਂ ਵਿਚ ਜਾ ਪਲਟੀ।ਜਿਸ ਕਾਰਨ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮੌਕੇ ਤੇ ਪੁਹੰਚ ਕੇ 3 ਡੋਗਰਾ ਰੇਜੀਮੇਂਟ ਦੇ ਫੌਜੀਆਂ ਤੇ ਨਾਇਕ ਸੂਬੇਦਾਰ ਰਾਮ ਮੂਰਤੀ ਨੇ ਜਖਮੀ 58 ਸਵਾਰੀਆਂ ਨੂੰ ਬਾਹਰ ਕੱਡਿਆ। ਉਨਾਂ ਦਸਿਆ ਕਿ ਬੱਸ ਉਵਰਲੋਡ ਹੋਣ ਕਾਰਨ ਕੰਟਰੋਲ ਤੋ ਬਾਹਰ ਹੋ ਜਾਣ ਨਾਲ ਇਹ ਹਾਦਸਾ ਵਾਪਰ ਗਿਆ।2 ਗੰਭੀਰ ਜਖਮੀਆਂ ਨੂੰ ਤਰਨ ਤਾਰਨ ਵਿਖੇ ਰੈਫਰ ਕਰ ਦਿੱਤਾ ਗਿਆ।ਮੌਕੇ ਤੇ ਪੁਹੰਚੀ ਪੱਟੀ ਨੇ ਪੁਲਸ ਕਾਰਵਾਈ ਸੁਰੂ ਕਰ ਦਿੱਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …