90 ਲੱਖ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ
ਚੌਂਕ ਮਹਿਤਾ, 4 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਆਦਰਸ਼ ਸਕੂਲ ਧਰਦਿਉ ਬੁੱਟਰ ਵਿਖੇ ਅੱਜ ਕਾਰਗਿਲ ਸ਼ਹੀਦ ਸ੍ਰ. ਮਲਕੀਤ ਸਿੰਘ ਖੇਡ ਸਟੇਡੀਅਮ ਦਾ ਨੀਂਹ ਪੱਥਰ ਹਲਕਾ ਜੰਡਿਆਲਾ ਗੁਰੁੂ ਦੇ ਵਿਧਾਇਕ ਬਲਜੀਤ ਸਿੰਘ ਜਲਾਲ ੳਸਮਾਂ ਅਤੇ ਚੇਅਰਮੈਨ ਮਾਰਕੀਟ ਕਮੇਟੀ ਜਥੇ ਗੁਰਮੀਤ ਸਿੰਘ ਖੱਬੇਰਾਜਪੂਤਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਦੱਸਿਆ ਕਿ ਇਹ ਖੇਡ ਸਟੇਡੀਅਮ 90 ਲੱਖ ਰੁਪੈ ਦੀ ਲਾਗਤ ਨਾਲ ਬਣੇਗਾ।ਉਨਾ੍ਹਂ ਕਿਹਾ ਕਿ ਸਟੇਡੀਅਮ ਦੀ ਹੋਂਦ ਨਾਲ ਇਲਾਕੇ ਦੇ ਨੌਜਵਾਨਾ ਅਤੇ ਬੱਚਿਆਂ ਦਾ ਖੇਡਾਂ ਪ੍ਰਤੀ ਉਤਸ਼ਾਹ ਵੱਧੇਗਾ ਜਿਸ ਨਾਲ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਹੋਵੇਗੀ।ਉਦਘਾਟਨ ਸਮਾਰੋਹ ‘ਚ ਪਹੁੰਚੇ ਜਸਦੀਪ ਸਿੰਘ ਐਸ.ਡੀ.ਓ ਮੰਡੀ ਬੋਰਡ ਨੇ ਦੱਸਿਆ ਕਿ ਇਹ ਸਟੇਡੀਅਮ 15 ਫਰਵਰੀ 2016 ਤੱਕ ਮੁਕੰਮਲ ਤਿਆਰ ਹੋ ਜਾਵੇਗਾ।ਇਸ ਮੌਕੇ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਨੰਗਲੀ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਸੀਨੀਅਰ ਆਗੂ ਮਾਸਟਰ ਬਲਜਿੰਦਰ ਸਿੰਘ ਬੁੱਟਰ, ਮਹਿੰਦਰਪਾਲ ਸਿੰਘ ਬੱਲ ਪ੍ਰਧਾਨ ਐਨ.ਆਰ.ਆਈ ਵਿੰਗ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਜਸਵੰਤ ਸਿੰਘ ਬਲਾਕ ਸੰਮਤੀ ਮੈਂਬਰ, ਹਰਪ੍ਰੀਤ ਸਿੰਘ ਸਹਾਇਕ ਇੰਜੀਨੀਅਰ ਮੰਡੀ ਬੋਰਡ, ਸਰਪੰਚ ਜਗਤਾਰ ਸਿੰਘ ਗੱਗੜਭਾਣਾ, ਸਰਪੰਚ ਕੁਲਬੀਰ ਸਿੰਘ ਮੱਦੂ, ਸਰਪੰਚ ਗੁਰਮੀਤ ਸਿੰਘ ਦਿਆਲਗੜ੍ਹ, ਬੀਬੀ ਦਲੇਰਜੀਤ ਕੌਰ ਧਰਦਿਉ, ਮਾ ਰਘਬੀਰ ਸਿੰਘ ਬਲਾਕ ਸੰਮਤੀ ਮੈਂਬਰ, ਲਖਵਿੰਦਰ ਸਿੰਘ ਭਲਵਾਨ, ਜਥੇ: ਕੁਲਵੰਤ ਸਿੰਘ ਬੁੱਟਰ ਅਮਰਜੀਤ ਸਿੰਘ ਪ੍ਰਧਾਨ, ਅਵਤਾਰ ਸਿੰਘ ਸੈਕਟਰੀ, ਡਾ ਰਵਦੀਪ ਸਿੰਘ, ਡਾ. ਅਮਨਦੀਪ ਸਿੰਘ, ਨਿਰਮਲ ਸਿੰਘ, ਰਾਜੀਵ ਬੱਬਲੂ ਪੀ.ਏ, ਐਸ.ਐਚ.ਓ ਅਮਨਦੀਪ ਸਿੰਘ, ਰਜਿੰਦਰਪਾਲ ਸਿੰਘ ਚੌਂਕੀ ਇੰਚਾਰਜ ਬੁੱਟਰ ਅਤੇ ਹੋਰ ਪਤਵੰਤੇ ਹਾਜਰ ਸਨ।