ਚੌਂਕ ਮਹਿਤਾ, 4 ਅਕਤੂਬਰ ( ਜੋਗਿੰਦਰ ਸਿੰਘ ਮਾਣਾ ) – ਪਿੰਡ ਬੁੱਟਰ ਸਿਵੀਆਂ ਤੋ ਕਾਂਗਰਸ ਪਾਰਟੀ ਨੂੰ ਅੱਜ ਉਸ ਸਮਂ ਜੋਰਦਾਰ ਝਟਕਾ ਲੱਗਾ ਜਦੋ ਸੀਨੀਅਰ ਅਕਾਲੀ ਆਗੂ ਮਾਸਟਰ ਬਲਜਿੰਦਰ ਸਿੰਘ ਬੁੱਟਰ ਦੀ ਪ੍ਰੇਰਨਾ ਤੇ ਮਿਹਨਤ ਸੱਦਕਾ ਬਹੁਤ ਹੀ ਸਤਿਕਾਰਯੋਗ ਫ੍ਰੀਡਮ ਫਾਈਟਰ ਜਥੇ ਕਸ਼ਮੀਰ ਸਿੰਘ ਜੇ.ਈ ਅਤੇ ਉਨਾਂ੍ਹ ਨੇ ਨਾਲ ਗੁਰਜੀਤ ਸਿੰਘ ਬੁੱਟਰ, ਡਾ. ਅਮਨਦੀਪ ਸਿੰਘ ਬੁੱਟਰ, ਹਰਜਿੰਦਰ ਸਿੰਘ ਮਿੰਟੂ ਡੀਲਰ ਕਰੀਬ ਅੱਧੀ ਦਰਜਨ ਕੱਟੜ੍ਹ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਕੇ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਜਥੇ ਗੁਰਮੀਤ ਸਿੰਘ ਖੱਬੇਰਾਜਪੂਤਾਂ, ਸਰਕਲ ਪ੍ਰਧਾਨ ਹਰਜਿੰਦਰ ਸਿੰਘ ਨੰਗਲੀ ਅਤੇ ਚੇਅਰਮੈਨ ਲਖਵਿੰਦਰ ਸਿੰਘ ਸੋਨਾ ਨੇ ਸਾਰੇ ਪਰਿਵਾਰਾਂ ਨੂੰ ਸਿਰੋਪਾਓ ਭੇਂਟ ਕਰਕੇ ਜੀ ਆਇਆਂ ਕਿਹਾ।ਅਕਾਲੀ ਪਾਰਟੀ ਵਿਚ ਸ਼ਾਮਿਲ ਹੋਣ ਸਮੇਂ ਜਥੇ ਕਸ਼ਮੀਰ ਸਿੰਘ ਨੇ ਕਿਹਾ ਕਿ ਉਹ ਮਾਸਟਰ ਬਲਜਿੰਦਰ ਸਿੰਘ ਬੁੱਟਰ ਦੀ ਸੁਚੱਜੀ ਸੋਚ ਅਤੇ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਪਾਰਟੀ ਦੀਆਂ ਪ੍ਰਾਪਤੀਆਂ ਨੁੂੰ ਦੇਖਦੇ ਹੋਏ ਅਕਾਲੀ ਦਲ ‘ਚ ਸ਼ਾਮਿਲ ਹੋਏ ਹਨ।ਇਸ ਮੌਕੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਅੱਡਾ ਬੁੱਟਰ ਕੱਲਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਨਿਪਟਾਰਾ ਕਰਦਿਆਂ ਕਿਹਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਕਿਸਾਨਾ ਦਾ ਝੋਨਾ ਮੰਡੀਆਂ ਵਿਚ ਖਰਾਬ ਨਹੀ ਹੋਣ ਦਿੱਤਾ ਜਾਵੇਗਾ ਰੋਜਾਨਾ ਸਰਕਾਰੀ ਮੁੁੱਲ ਤੇ ਝੋਨੇ ਖ੍ਰੀਦ ਹੋਵੇਗੀ ਕਿਸਾਨਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਹੀ ਕਰਨਾ ਪਵੇਗਾ।ਇਸ ਮੌਕੇ ਸੀਨੀਅਰ ਅਕਾਲੀ ਆਗੂ ਮਾਸਟਰ ਬਲਜਿੰਦਰ ਸਿੰਘ ਬੁੱਟਰ, ਮਹਿੰਦਰਪਾਲ ਸਿੰਘ ਬੱਲ ਪ੍ਰਧਾਨ ਐਨ.ਆਰ.ਆਈ ਵਿੰਗ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਸਰਪੰਚ ਜਗਤਾਰ ਸਿੰਘ ਗੱਗੜਭਾਣਾ, ਸਰਪੰਚ ਕੁਲਬੀਰ ਸਿੰਘ ਮੱਦੂ, ਸਰਪੰਚ ਗੁਰਮੀਤ ਸਿੰਘ ਦਿਆਲਗੜ੍ਹ, ਬੀਬੀ ਦਲੇਰਜੀਤ ਕੌਰ ਧਰਦਿਉ, ਜੁਗਿੰਦਰ ਸਿੰਘ, ਪ੍ਰਗਟ ਸਿੰਘ ਬੱਲ, ਸੁਖਵਿੰਦਰ ਸਿੰਘ, ਲਖਬੀਰ ਸਿੰਘ, ਰਾਮ ਸਿੰਘ (ਸਾਰੇ ਪੰਚ) ਮਾਸਟਰ ਰਘਬੀਰ ਸਿੰਘ ਬਲਾਕ ਸੰਮਤੀ ਮੈਂਬਰ, ਦਲਜੀਤ ਸਿੰਘ, ਸੁਰਿੰਦਰ ਸਿੰਘ ਗੋਲਡੀ, ਲਖਵਿੰਦਰ ਸਿੰਘ ਭਲਵਾਨ, ਅਮਰਜੀਤ ਸਿੰਘ ਪ੍ਰਧਾਨ, ਅਵਤਾਰ ਸਿੰਘ ਸੈਕਟਰੀ, ਡਾ ਰਵਦੀਪ ਸਿੰਘ, ਡਾ ਅਮਨਦੀਪ ਸਿੰਘ, ਨਿਰਮਲ ਸਿੰਘ, ਰਾਜੀਵ ਬੱਬਲੂ ਪੀ.ਏ, ਜਗਦੇਵ ਸਿੰਘ, ਦਲਜੀਤ ਸਿੰਘ ਮਿੰਟੂ, ਐਸ.ਐਚ.ਓ ਅਮਨਦੀਪ ਸਿੰਘ, ਰਜਿੰਦਰਪਾਲ ਸਿੰਘ ਚੌਂਕੀ ਇੰਚਾਰਜ ਬੁੱਟਰ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …