Monday, December 23, 2024

ਨਿਗਮ ਮੁਲਾਜ਼ਮਾਂ ਨੂੰ ਦੋ ਮਹੀਨੇ ਤੋਂ ਤਨਖਾਹ ਨਾ ਮਿਲਣਾ ਸਥਾਨਕ ਸਰਕਾਰਾਂ ਵਿਭਾਗ ਦੀਆਂ ਗਲਤ ਨੀਤੀਆਂ -ਰਿੰਟੂ

Rintu

ਅੰਮ੍ਰਿਤਸਰ, 4 ਅਕਤੂਬਰ (ਗੁਰਚਰਨ ਸਿੰਘ) – ਨਗਰ ਨਿਗਮ ਦੇ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨੇ ਤੋਂ ਤਨਖਾਹ ਨਾ ਮਿਲਣਾ ਸਥਾਨਕ ਸਰਕਾਰਾਂ ਵਿਭਾਗ ਦੀ ਗਲਤ ਨੀਤੀਆਂ ਦਾ ਨਤੀਜਾ ਹੈ, ਕਿਉਂਕਿ ਇਹ ਅਹਿਮ ਵਿਭਾਗ ਦੀ ਵਾਗਡੋਰ ਉਸ ਵਿਅਕਤੀ ਦੇ ਹੱਥ ਵਿੱਚ ਦਿੱਤੀ ਗਈ ਹੈ, ਜੋ ਅਜੇ ਤਕ ਕਿਸੇ ਵੀ ਵਿਭਾਗ ਨੂੰ ਸਹੀ ਤਰਾਂ ਨਾਲ ਚਲਾਉਣ ਵਿੱਚ ਕਾਮਯਾਬ ਨਹੀਂ ਹੋ ਪਾਇਆ।ਇਹ ਗੱਲ ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਕਹਿੰਦਿਆ ਕਿਹਾ ਕਿ ਪੰਜਾਬ ਸਰਕਾਰ ਵਿੱਚ ਭਾਵੇ ਅਨਿਲ ਜੋਸ਼ੀ ਨੂੰ ਮੰਤਰੀ ਜਰੂਰ ਬਣਾ ਦਿੱਤਾ ਗਿਆ ਹੈ, ਲੇਕਿਨ ਉਹ ਇਸ ਅਹੁੱਦੇ ਦੇ ਕਾਬਿਲ ਨਹੀਂ ਹੈ।ਉਨਾਂ ਕਿਹਾ ਕਿ ਨਗਰ ਨਿਗਮਾਂ ਦਾ ਇਨਾਂ ਬੁਰਾ ਹਾਲ ਹੈ ਕਿ ਉਨਾਂ ਕੋਲ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ। ਨਗਰ ਨਿਗਮ ਦੇ ਕੋਲ ਵਿੱਤੀ ਸੰਸਾਧਨਾ ਦੀ ਘਾਟ ਹੈ, ਉਨਾਂ ‘ਤੇ ਵੀ ਰਾਜਨੀਤਿਕ ਸ਼ਮੂਲੀਅਤ ਹੋਣ ਕਾਰਣ ਨਗਰ ਨਿਗਮ ਦੇ ਪੱਲੇ ਕੁਝ ਨਹੀਂ ਪੈਂਦਾ।
ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਸ਼ਹਿਰ ਦਾ ਬੁਰਾ ਹਾਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਚੱਛ ਭਾਰਤ ਅਭਿਆਨ ਦੀ ਸ਼ਹਿਰ ਵਿੱਚ ਹਵਾ ਨਿਕਲ ਚੁਕੀ ਹੈ। ਸੀਵਰੇਜ਼, ਸੜਕਾਂ, ਪੀਣ ਵਾਲੇ ਪਾਣੀ ਦਾ ਸਹੀ ਪ੍ਰਬੰਧ ਨਹੀਂ ਹੈ। ਬੀਮਾਰੀਆਂ ਪੈਰ ਪਸਾਰ ਰਹੀਆਂ ਹਨ ਪਰਤੂੰ ਨਿਗਮ ਕੋਲ ਇਸ ਦਾ ਹੱਲ ਨਹੀਂ। ਸ਼ਹਿਰ ਦੀ ਵਿਗੜੀ ਹਾਲਤ ਨਗਰ ਨਿਗਮ ਦੇ ਲਈ ਵੱਡੀ ਚੁਣੌਤੀ ਹੈ ਜਦਕਿ ਸ਼ਹਿਰ ਦੇ ਮੇਅਰ ਨਿਗਮ ਦੇ ਲਈ ਰਾਸ਼ੀ ਦੀ ਮੰਗ ਕਰ ਚੁਕੇ ਹਨ ਲੇਕਿਨ ਕੋਈ ਸੁਣਵਾਈ ਨਹੀਂ। ਉਨਾਂ ਕਿਹਾ ਕਿ ਤਿਉਹਾਰਾਂ ਦੇ ਦਿਨ ਨੇੜੇ ਆ ਰਿਹੇ ਹਨ। ਸਰਕਾਰਾਂ ਨੂੰ ਆਪਣੇ ਕਰਮਚਾਰੀਆਂ ਨੂੰ ਬੋਨਸ ਆਦਿ ਦੇ ਕੇ ਖੁਸ਼ ਕਰਨਾ ਚਾਹੀਦਾ ਹੈ, ਲੇਕਿਨ ਸੂਰਤੇਹਾਲ ਇਹ ਹੈ ਕਿ ਕਰਮਚਾਰੀਆਂ ਨੂੰ ਆਪਣੀ ਹੱਕ ਦੀ ਕਮਾਈ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਆਏ ਦਿਨ ਨਿਗਮ ਕਮਿਸ਼ਨਰ ਤੇ ਮੇਅਰ ਦੇ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਹੈ ।ਜਦਕਿ ਉਨਾਂ ਨੂੰ ਚਾਹੀਦਾ ਹੈ ਕਿ ਉਹ ਮੰਤਰੀ ਅਨਿਲ ਜੋਸ਼ੀ ਦੇ ਘਰ ਕੇ ਅੱਗੇ ਪ੍ਰਦਸ਼ਨ ਕਰਨ ਉਨਾਂ ਕਿਹਾ ਕਿ ਜੇਕਰ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਦੇ ਕਰਮਚਾਰੀਆਂ ਨੂੰ ਸਹੀ ਸਮੇਂ ‘ਤੇ ਤਨਖਾਹ ਨਹੀਂ ਦਿਲਵਾ ਸਕਦੇ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply