ਪੋਲਿੰਗ ਸਟਾਫ ਖ਼ੁਦ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੇ-ਵਿਪੁਲ ਉੱਜਵਲ
ਬਠਿੰਡਾ, 20 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – 16ਵੀਂ ਲੋਕ ਸਭਾ ਲਈ 30 ਅਪ੍ਰੈਲ ਨੂੰ ਹੋਣ ਜਾ ਰਹੀਆਂ ਚੋਣਾਂ ਦੀਆਂ ਤਿਆਰੀਆਂ ਤਹਿਤ ਅੱਜ ਜਿਲ੍ਹੇ ਅੰਦਰ ਚੋਣ ਡਿਊਟੀ ਦੇਣ ਵਾਲੇ ਪੋਲਿੰਗ ਸਟਾਫ ਦੀ ਦੂਜੀ ਚੋਣ ਰਿਹਰਸਲ ਲੋਕ ਸਭਾ ਹਲਕਾ ਬਠਿੰਡਾ –11 ਅਧੀਨ ਪੈਂਦੇ ਵੱਖ-ਵੱਖ ਵਿਧਾਨ ਹਲਕਿਆਂ ਅਨੁਸਾਰ ਵੱਖ-ਵੱਖ ਸਥਾਨਾਂ ‘ਤੇ ਸਬੰਧਤ ਏ ਆਰ. ਓਜ਼ ਦੀ ਅਗਵਾਈ ਹੇਠ ਕਰਵਾਈ ਗਈ । ਇਸ ਸਬੰਧੀ ਅਗਲੀ ਚੋਣ ਰਿਹਰਸਲ 26 ਅਪ੍ਰੈਲ ਨੂੰ ਹੋਵੇਗੀ ਅਤੇ 29 ਅਪ੍ਰੈਲ ਨੂੰ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਹੀ ਚੋਣ ਪ੍ਰਕ੍ਰਿਆਂ ਨੂੰ ਉਸਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਖਰਚਾ ਆਬਜ਼ਰਵਰ ਸੁਦੀਪਤਾ ਗੁਹਾ ਦੀ ਨਿਗਰਾਨੀ ਹੇਠ ਮਾਈਕਰੋ ਆਬਜ਼ਰਵਰਾਂ ਨੂੰ ਵੀ ਸਥਾਨਕ ਪਾਲੀਟੈਕਨਿਕ ਕਾਲਜ ਵਿਖੇ ਟ੍ਰੇਨਿੰਗ ਦਿੱਤੀ ਗਈ। ਅੱਜ ਹੋਈਆ ਚੋਣ ਰਿਹਰਸਲਾਂ ਦਾ ਕਮਿਸ਼ਨਰ ਨਗਰ ਨਿਗਮ –ਕਮ-ਨੋਡਲ ਅਫਸਰ ਪੋਸਟਲ ਬੈਲਟ ਪੇਪਰ ਅਤੇ ਇਲੈਕਸ਼ਨ ਡਿਊਟੀ ਸਰਟੀਫਿਕੇਟ ਵਿਪੁਲ ਉੱਜਵਲ ਵੱਲੋਂ ਵਿਸ਼ੇਸ਼ ਤੋਰ ‘ ਤੇ ਦੌਰਾ ਕਰਕੇ ਜਾਇਜ਼ਾ ਲਿਆ ਗਿਆ । ਇਸ ਮੌਕੇ ਉਹਨਾਂ ਸਬੰਧਤ ਪੋਲਿੰਗ ਸਟਾਫ ਨੂੰ ਚੋਣ ਪ੍ਰਕਿਰਿਆ ਸਬੰਧੀ ਲੋੜੀਂਦੀ ਜਾਣਕਾਰੀ ਦਿੱਤੀ । ਉਹਨਾਂ ਪੋਲਿੰਗ ਸਟਾਫ ਨੂੰ ਖੁਦ ਨੂੰ ਵੀ ਆਪੋਂ- ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ।
ਰਿਹਰਸਲ ਦੌਰਾਨ ਪੁੱਜੇ ਪੋਲਿੰਗ ਸਟਾਫ ਨੂੰ ਸਬੰਧੋਨ ਕਰਦਿਆਂ ਸ਼੍ਰੀ ਉੱਜਵਲ ਨੇ ਕਿਹਾ ਕਿ ਚੋਣਾਂ ਦੌਰਾਨ ਉਹਨਾਂ ਦੀ ਡਿਊਟੀ ਬਹੁਤ ਹੀ ਅਹਿਮ ਹੁੰਦੀ ਹੈ ਇਸ ਲਈ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ । ਇਸ ਦੌਰਾਨ ਜਿਲ੍ਹੇ ਅੰਦਰ ਚੋਣ ਪ੍ਰਕਿਰਿਆਂ ਦੇ ਸੁਚੱਜੇ ਪ੍ਰਬੰਧਾਂ ਅਤੇ ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜਾਉਣ ਲਈ ਨਿਯੁਕਤ ਕੀਤੇ 422 ਮਾਈਕਰੋ ਅਬਜ਼ਰਵਰਾਂ ਦੀ ਟ੍ਰੇਨਿੰਗ ਸਥਾਨਕ ਪੋਲਟੈਕਨਿਕ ਕਾਲਜ ਵਿਖੇ ਜਨਰਲ ਅਬਜਰਵਰਾਂ ਦੀ ਮੌਜੂਦਗੀ ਵਿੱਚ ਕਰਵਾਈ ਗਈ ।