Thursday, September 19, 2024

ਕੇਂਦਰ ਵਿੱਚ ਐਨ.ਡੀ.ਏ ਦੀ ਸਰਕਾਰ ਬਣਨ ‘ਤੇ ਨਸ਼ੇ ਸਬੰਧੀ ਸਾਰੇ ਰਾਜਾਂ ਵਿੱਚ ਇੱਕ ਸਮਾਨ ਕਾਨੂੰਨ ਨਰਿੰਦਰ ਮੌਦੀ ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

PPN200407
ਬਠਿੰਡਾ, 20 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- 25 ਅਪ੍ਰੈਲ ਨੂੰ ਬਠਿੰਡਾ ਵਿੱਚ ਅਕਾਲੀ-ਭਾਜਪਾ ਦੀ ਵਿਸ਼ਾਲ ਰੈਲੀ ਨੂੰ ਸੰਬੋਧਿਨ ਕਰਨ ਆ ਰਹੇ ਭਾਜਪਾ ਦੇ ਪ੍ਰਧਾਨ ਮੰਤਰੀ ਪੱਦ ਦੇ ਉਮੀਦਵਾਰ ਨਰਿੰਦਰ ਮੌਦੀ ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕਰਨ ਲਈ ਪੰਜਾਬ ਭਾਜਪਾ ਮੁੱਖੀ ਕਮਲ ਸ਼ਰਮਾ ਨੇ ਪੱਤਰਕਾਰਾਂ ਦੇ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ਕਿਹਾ ਕਿ ਨਰਿੰਦਰ ਮੋਦੀ 25 ਅਪ੍ਰੈਲ ਨੂੰ ਸਵੇਰੇ 10.00 ਵਜੇ ਮਾਡਲ ਟਾਊਨ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਿਤ ਕਰਨਗੇਂ, ਜਿਸ ਵਿੱਚ ਪੰਜਾਬ ਭਰ ਤੋਂ ਭਾਰੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ  ਦੇ ਵਰਕਰ ਪਹੁੰਚ ਰਹੇ ਹਨ ਉਨਾਂ ਨੇ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ‘ਚ ਮੋਦੀ  ਦੀ ਲਹਿਰ ਹੈ ਅਤੇ ਲੋਕ ਸਭਾ ਚੋਣਾਂ  ਦੇ ਬਾਅਦ ਕੇਂਦਰ ਵਿੱਚ ਐਨਡੀਏ ਦੀ ਸਰਕਾਰ ਹੀ ਬਣੇਗੀ। ਉਨਾਂ ਨੇ ਕਿਹਾ ਕਿ ਰਾਜ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਗੱਠਜੋੜ ਪੂਰੀ ਤਰਾਂ ਨਾਲ ਮਜਬੂਤ ਹੈ ਅਤੇ ਦੋਨੋਂ ਪਾਰਟੀਆਂ  ਦੇ ਵਰਕਰ ਇੱਕਜੁਟ ਹੋਕੇ ਚੋਣ ਪ੍ਰਚਾਰ ਵਿੱਚ ਲੱਗੇ ਹਨ ਜਿਸਦੇ ਫਲਸਰੂਪ ਸੂਬੇ ਦੀਆਂ ਸਾਰੀਆਂ 13 ਸੀਟਾਂ ਤੇ ਭਾਰੀ ਬਹੁਮਤ ਨਾਲ ਉਕਤ ਗੱਠਜੋੜ ਜੇਤੂ ਰਹੇਗਾ। ਅਕਾਲੀ ਦਲ ਦੀਆਂ ਰੈਲੀਆਂ ਵਿੱਚ ਭਾਜਪਾ ਵਰਕਰਾਂ ਦੀ ਗੈਰ ਹਾਜ਼ਰੀ ਦੇ ਸਵਾਲ ‘ਤੇ ਉਨਾਂ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਦੋਨੋਂ ਪਾਰਟੀਆਂ ਦੇ ਵਰਕਰ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸ ਸੰਬੰਧ ਵਿੱਚ ਉਨਾਂ ਦੀ ਅਕਾਲੀ ਨੇਤਾਵਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਜਿਨਾਂ ਨੇ ਵੀ ਮੰਨਿਆ ਹੈ ਕਿ ਭਾਜਪਾ ਵਰਕਰ ਉਨਾਂ ਦਾ ਪੂਰਾ ਸਮਰਥਨ ਕਰ ਰਹੇ ਹਨ ਹਾਲਾਂਕਿ ਉਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਕੁੱਝ ਵਾਰਡਾਂ ਵਿੱਚ ਅਕਾਲੀ ਤੇਂ ਕੁੱਝ ਵਾਰਡਾਂ ਵਿੱਚ ਭਾਜਪਾਈ ਕੰਮ ਕਰ ਰਹੇ ਹਨ ਅਜਿਹੇ ਵਿੱਚ ਦੋਨੋਂ ਪਾਰਟੀਆਂ  ਦੇ ਵਰਕਰ ਇੱਕ ਦੂੱਜੇ ਦਾ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ । ਉਥੇ ਹੀ ਪਾਣੀ  ਦੇ ਮੁੱਦੇ ਨੂੰ ਲੈ ਕੇ ਭਾਜਪਾ ਦੇ ਸਟੈਂਡ ਤੇ ਬੋਲਦੇ ਹੋਏ ਸ਼ਰਮਾ ਨੇ ਕਿਹਾ ਕਿ ਇਸ ਸੰਬੰਧ ਵਿੱਚ ਜਦੋਂ ਕੇਂਦਰ ‘ਚ ਮੋਦੀ  ਦੇ ਅਗਵਾਈ ਵਿੱਚ ਐਨਡੀਏ ਦੀ ਸਰਕਾਰ ਬਣੇਗੀ ਤਾਂ ਰਾਜ ਨਾਲ ਜੁੜੇ ਹੋਏ ਸਾਰੇ ਮਸਲਿਆਂ ਤੇ ਇਕ ਰਾਏ ਬਣਾ ਕੇ ਵਿਚਾਰ ਵਟਾਂਦਾਰਾ ਕੀਤਾ ਜਾਵੇਗਾ। ਜਦੋਂ ਉਨਾਂ ਨੂੰ ਰਾਜ ਵਿੱਚ ਨਸ਼ਾ ਖੋਰੀ  ਦੇ ਵਧਦੇ ਮਾਮਲਿਆਂ ਤੇ ਆਪਣੀ ਸਾਥੀ ਪਾਰਟੀ ਅਕਾਲੀ ਦਲ ਦੀ ਮਿਲੀਭੁਗਤ  ਦੇ ਮਾਮਲੇ ਤੇ ਸਵਾਲ ਕੀਤਾ ਗਿਆ ਤਾਂ ਉਨਾਂ ਨੇ ਮੰਨਿਆ ਕਿ ਨਸ਼ਾ ਸੂਬਾ ਸਰਕਾਰ ਲਈ ਇੱਕ ਵੱਡੀ ਚੁਣੋਤੀ ਹੈ ਤੇ ਇਸਦੇ ਲਈ ਸੂਬਾ ਸਰਕਾਰ ਨਹੀ ਸਗੋਂ ਕੇਂਦਰ ਸਰਕਾਰ ਜਿੰਮੇਵਾਰ ਹੈ ਕਿਉਂਕਿ ਗੁਆਂਢੀ ਦੇਸ਼ ਤੋਂ ਸੀਮਾ ਪਾਰ ਤੋਂ ਹੋ ਰਹੀ ਨਸ਼ੇ ਦੀ ਤਸਕਰੀ ਨੂੰ ਰੋਕਣਾ ਕੇਂਦਰ ਦੀ ਜਿੰਮੇਵਾਰੀ ਹੈ ਨਾ ਕਿ ਰਾਜ ਸਰਕਾਰ ਦੀ।
ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਵਿੱਚ ਜਿਆਦਾਤਰ ਨਸ਼ਾ ਸਾਡੇ ਗੁਆਢੀ ਰਾਜ ਰਾਜਸਥਾਨ ਤੋਂ ਆਉਂਦਾ ਹੈ ਜਿੱਥੇ ਨਸ਼ਾ ਵੇਚਣ ਲਈ ਲਾਈਸੈਂਸ ਵੀ ਬਣੇ ਹੋਏ ਹੈ ਅਤੇ ਉੱਥੇ ਭਾਜਪਾ ਦੀ ਸਰਕਾਰ ਹੈ ਅਜਿਹੇ ਵਿੱਚ ਉਨਾਂ ਦਾ ਕੀ ਸਟੈਂਡ ਹੈ ਤੇ ਉਨਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਕੇਂਦਰ ਵਿੱਚ ਐਨਡੀਏ ਦੀ ਸਰਕਾਰ  ਬਣਨ ਤੇ  ਨਸ਼ੇ ਨੂੰ ਲੈ ਕੇ ਰਾਸ਼ਟਰੀ ਪਾਲਿਸੀ ਨੂੰ ਰਿਵਿਊ ਕੀਤਾ ਜਾਵੇਗਾ ਤਾਂ ਕਿ ਸਾਰੇ ਰਾਜਾਂ ਵਿੱਚ ਇੱਕ ਸਮਾਨ ਕਾਨੂੰਨ ਹੋਵੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply