Thursday, June 19, 2025

ਪੰਜਾਬ ਦੇ ਮੁਲਾਜ਼ਮਾਂ ਦੇ ਲਈ 2016 ਪੇਅ ਕਮਿਸ਼ਨ ਦਾ ਗਠਨ ਹੋਵੇਗਾ – ਕੈਪਟਨ

PPN210401
ਅੰਮ੍ਰਿਤਸਰ, 21 ਅਪ੍ਰੈਲ ( ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਜਿਸ ਤਰਾਂ ਮੁਲਾਜ਼ਮਾਂ ਦੇ ਹੱਕਾਂ ਨੂੰ ਦਰ-ਕਿਨਾਰ ਕੀਤਾ ਹੈ, ਨੂੰ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ‘ਤੇ ਪ੍ਰਮੁੱਖਤਾ ਨਾਲ ਹੱਲ ਕਰਵਾਇਆ ਜਾਵੇਗਾ।ਉਨਾ ਕਿਹਾ ਕਿ ਇਸ ਸਮੇਂ ਪੂਰਾ ਮੁਲਾਜ਼ਮ ਵਰਗ ਹਤਾਸ਼ ਹੈ।ਸਰਕਾਰ ਦੇ ਖਜਾਨੇ ਵਿੱਚ ਫੁੱਟੀ ਕੋੜੀ ਵੀ ਨਹੀਂ।ਮੁਲਾਜਮਾਂ ਪ੍ਰਤੀ ਸਿੱਧੀ ਸੋਚ ਨਾ ਹੋਣ ਦੇ ਕਾਰਨ ਬਹੁਤ ਅਧਿਕਾਰੀ ਨਿਰਾਸ਼ਾ ਦੇ ਆਲਮ ਵਿੱਚ ਹਨ ਅਤੇ ਉਨਾਂ ਵਲੋਂ ਸੰਘਰਸ਼ ਦਾ ਰਸਤਾ ਫੜਿਆ ਹੋਇਆ ਹੈ।ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਤਰਜ਼ ‘ਤੇ ਪੰਜਾਬ ਦੇ ਮੁਲਾਜ਼ਮਾਂ ਲਈ 2016 ਪੇਅ ਕਮਿਸ਼ਨ ਗਠਿਤ ਕਰਵਾਇਆ ਜਾਵੇਗਾ। ਵੱਖ-ਵੱਖ ਵਰਗਾਂ ਦੇ ਮੁਲਾਜਮਾਂ ਦੇ ਲਈ 1-1-2006 ਤੋਂ ਰੀਵਾਈਜ ਕੀਤੇ ਗਏ ਸਕੇਲਾਂ ਵਿੱਚ ਜੋ ਵੀ ਤਰੁੱਟੀਆਂ ਹਨ। ਉਹਨਾਂ ਨੂੰ ਦੂਰ ਕਰਨ ਲਈ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦਾ ਤਾਲਮੇਲ ਬਿਠਾਉਣ ਲਈ ਹਰੇਕ ਪਲੇਟਫਾਰਮ ਤਿਆਰ ਕੀਤਾ ਜਾਵੇਗਾ।ਉਹਨਾਂ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਲਈ ਖਜਾਨਾ ਖੁੱਲਾ ਰੱਖਿਆ ਹੈ, ਪਰ ਮੁਲਾਜ਼ਮਾਂ ਦੇ ਲਈ ਬੰਦ।ਸਮਾਂ ਆਉਣ ‘ਤੇ ਮੁਲਾਜ਼ਮਾਂ ਦੇ ਲਈ ਖਜਾਨੇ ਖੁੱਲੇ ਰਖੇ ਜਾਣਗੇ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਵਿਸਵਾਸ਼ ਪ੍ਰਗਟਾਇਆ ਹੈ ਕਿ ਉਹ ਪੈਨਸ਼ਨਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਵੀ ਪਹਿਲ ਦੇ ਆਧਾਰ ‘ਤੇ ਲਾਗੂ ਕਰਵਾਉਣ ‘ਤੇ ਵੀ ਜੋਰ ਦੇਣਗੇ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …

Leave a Reply