ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਗੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਅੱਜ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆ ਹਦਾਇਤਾ ਮੁਤਾਬਿਕ ਲੋਕ ਸਭਾ ਚੌਣਾ-2014 ਨੂੰ ਅਮਨ-ਅਮਾਨ ਨਾਲ ਕਰਾਉਣ ਸਬੰਧੀ ਸਮਾਜ ਵਿਰੋਧੀ ਅਨਸਰਾ ਵਿਰੁੱਧ ਸਖਤੀ ਨਾਲ ਨਜਿਠੱਣ ਲਈ ਨਸ਼ੀਲੇ ਪਦਾਰਥਾ ਦੀ ਤਸਕਰੀ ਨੂੰ ਰੋਕਣ ਅਤੇ ਨਜਾਇਜ ਹਥਿਆਰਾ ਦੀ ਦੁਰਵਰਤੋ ਨੂੰ ਰੋਕਣ ਲਈ ਜਿਲਾਂ ਵਿੱਚ ਸਪੈਸ਼ਲ ਮੁਹਿੰਮ ਸਵਰਨ ਸਿਘ ਖੰਨਾ, ਪੀ.ਪੀ.ਐਸ, ਕਪਤਾਨ ਪੁਲਿਸ (ਡੀ) ਬਠਿੰਡਾ ਦੀ ਸੁਪਰਵੀਜਨ ਹੇਠ ਚਲਾਈ ਗਈ ।ਜੋ ਇਸ ਮੁਹਿੰਮ ਨੂੰ ਉਸ ਸਮੇ ਬਹੁਤ ਵੱਡੀ ਸਫਲਤਾ ਹਾਸਲ ਹੋਈ, ਜਦੋ ਐਸ ਆਈ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡਾ ਸਮੇਤ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤਾ ਚੈਕਿੰਗ ਦੌਰਾਨ ਪ੍ਰੇਮ ਸਿੰਘ ਪੁੱਤਰ ਵਾਹਿਗੁਰੂ ਸਿੰਘ ਵਾਸੀ ਕੋਠੇ ਟੱਲ ਵਾਲਾ ਥਾਣਾ ਸਿਟੀ ਰਾਮੁਪਰਾ ਜਿਲਾ ਬਠਿੰਡਾ ਨੂੰ ਮਿਤੀ 20 ਅਪ੍ਰੈਲ ਨੂੰ ਕਾਬੂ ਕਰਕੇ ਇਸਦੇ ਕਬਜਾ ਵਿਚੋ ਇੱਕ ਪਿਸਤੌਲ 12 ਬੋਰ ਦੇਸੀ ਸਮੇਤ ਇੱਕ ਕਾਰਤੂਸ 12 ਬੋਰ ਬਰਾਮਦ ਕਰਕੇ ਇਸਦੇ ਖਿਲਾਫ ਖਿਲਾਫ ਅਸਲਾ ਐਕਟ ਥਾਣਾ ਸਿਟੀ ਰਾਮਪੁਰਾ ਅਤੇ ਇਸੇ ਤਰਾਂ ਪ੍ਰਗਟ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਹਿਰਾਜ ਥਾਣਾ ਸਿਟੀ ਰਾਮੁਪਰਾ ਜਿਲਾ ਬਠਿੰਡਾ ਨੂੰ ਕਾਬੂ ਕਰਕੇ ਇਸਦੇ ਕਬਜਾ ਵਿੱਚੋਂ ਇੱਕ ਪਿਸਤੋਲ 32 ਬੋਰ ਦੇਸੀ ਸਮੇਤ ਇੱਕ ਕਾਰਤੂਸ 32 ਬੋਰ ਬਰਾਮਦ ਕਰਕੇ ਇਸਦੇ ਖਿਲਾਫ ਅਸਲਾ ਐਕਟ ਥਾਣਾ ਸਿਟੀ ਰਾਮਪੁਰਾ ਦਰਜ ਰਜਿਸਟਰ ਕੀਤਾ ਗਿਆ।ਇਸੇ ਤਰਾਂ ਹੀ ਅੱਜ 21 ਅਪ੍ਰੈਲ ਨੂੰ ਸੀ.ਆਈ.ਏ ਸਟਾਫ ਬਠਿੰਡਾ ਦੀ ਉਕਤ ਟੀਮ ਵੱਲੋ ਚੈਕਿੰਗ ਕੀਤੀ ਜਾ ਰਹੀ ਸੀ ਤਾ ਚੈਕਿੰਗ ਦੌਰਾਨ ਕੁਲਵਿੰਦਰ ਸਿਘ ਉਰਫ ਕਾਲਾ ਪੁੱਤਰ ਹਰਮਿੰਦਰ ਸਿੰਘ ਵਾਸੀ ਪੂਹਲਾ ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਪਿਸਤੌਲ ੩੨ ਬੋਰ ਦੇਸੀ ਸਮੇਤ ਇੱਕ ਰੌਂਦ 32 ਬੋਰ ਬਰਾਮਦ ਕਰਕੇ ਇਸਦੇ ਖਿਲਾਫ ਅਸਲਾ ਐਕਟ ਥਾਣਾ ਨਥਾਣਾ ਦਰਜ ਰਜਿਸਟਰ ਕੀਤਾ ਗਿਆ ਅਤੇ ਇਸੇ ਤਰਾਂ ਹੀ ਪਰਭਦੀਪ ਸਿੰਘ ਉਰਫ ਬਿੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਪੂਹਲੀ ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਪਿਸਤੌਲ ੧੨ ਬੋਰ ਸਮੇਤ ਇੱਕ ਰੋਂਦ ੧੨ ਬੋਰ ਬ੍ਰਾਮਦ ਕਰਕੇ ਇਸਦੇ ਖਿਲਾਫ ਵਿਖੇ ਅਸਲਾ ਐਕਟ ਥਾਣਾ ਨਥਾਣਾ ਦਰਜ ਰਜਿਸਟਰ ਕੀਤਾ ਗਿਆ । ਜੋ ਦੋਰਾਨੇ ਪੁੱਛਗਿੱਛ ਇਨਾ ਦੋਸ਼ੀਆਨ ਨੇ ਮੰਨਿਆ ਹੈ ਕਿ ਉਨਾ ਨੇ ਇਹ ਅਸਲਾ ਚਮਕੋਰ ਸਿੰਘ ਉਰਫ ਕੋਰੀ ਵਾਸੀ ਦਿਆਲਪੁਰਾ ਝੁੱਗੀਆ ਪਾਸੋ ਖਰੀਦ ਕੀਤਾ ਸੀ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …