ਬਟਾਲਾ, 15 ਅਕਤੂਬਰ (ਨਰਿੰਦਰ ਬਰਨਾਲ)- ਹਰਦੇਵ ਮੈਮੋਰੀਅਲ ਰੂਰਲ ਸੁਸਾਇਟੀ ਹਰ ਸਾਲ ਹੀ ਜਰੂਰਤ ਮੰਦ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀ ਵੰਡਣ ਦਾ ਪੁੰਨ ਵਾਲਾ ਕੰਮ ਕਰਨ ਵਿਚ ਮੋਹਰੀ ਰਹੀ ਹੈ।ਹਜਾਂਰਾਂ ਹੀ ਜਰੂਰਤ ਮੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡ ਚੁੱਕੀ ਹੈ।ਇਸੇ ਹੀ ਲੜੀ ਨੂੰ ਮੁੱਖ ਰੱਖਦਿਆਂ ਹਰਦੇਵ ਮੈਮੋਰੀਅਲ ਰੂਰਲ ਸੁਸਾਇਟੀ ਵੱਖ ਸਰਕਾਰੀ ਸਕੂਲ ਚਾਹਲ ਕਲਾਂ ਵਿਖੇ ਨੌਵੀਂ ਜਮਾਤ ਦੇ ਵੀਹ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਕੀਤੀ ਗਈ।ਮੁੱਖ ਅਧਿਆਪਕ ਸ੍ਰੀ ਸਤਨਾਮ ਸਿੰਘ ਮੰਡ ਤੇ ਸਮੂਚੇ ਸਕੂਲ ਸਟਾਫ ਦੀ ਹਾਜ਼ਰੀ ਵਿਚ ਸੁਸਾਇਟੀ ਦੇ ਮੁਖ ਬਲਵਿੰਦਰ ਸਿੰਘ, ਬਲਰਾਜ ਸਿੰਘ ਬਾਜਵਾ, ਦਿਲਬਾਗ ਸਿੰਘ, ਲੈਕਚਰਾਰ ਦਰਸਨ ਸਿਘ, ਨਰਿੰਦਰ ਬਰਨਾਲ, ਆਦਿ ਨੇ ਹਾਈ ਸਕੂਲ ਚਾਹਲ ਕਲਾਂ ਪਹੁੰਚ ਕੇ ਜਰੂਰਤ ਮੰਦ ਤੇ ਸਿਖਿਆ ਵਿਚ ਮੋਹਰੀ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਤੋ ਪਹੁੰਚੇ ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀ ਭਾਰਤ ਭੂਸ਼ਨ ਨੇ ਆਪਣੇ ਸੰਬੌਧਨੀ ਭਾਂਸਣ ਵਿਚ ਕਿਹਾ ਕਿ ਜਰੂਰਤ ਮੰਦ ਤੇ ਸਿਖਿਆ ਦੇ ਚਾਹਵਾਨ ਵਿਦਿਆਰਥੀਆਂ ਨੂੰ ਵਰਦੀਆਂ ਵੰਡਣਾ ਇੱਕ ਪੁੰਨ ਵਾਲਾ ਕਾਰਜ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਨੇਕ ਕੰਮ ਵਿਚ ਵਧ ਚੜ੍ਹ ਕੇ ਹਿੱਸਾ ਲਈਏ ਤਾਂ ਜੋ ਮਿਹਨਤੀ ਦੇ ਲੋੜ ਵੰਦ ਵਿਦਿਆਰਥੀ ਆਪਣੀ ਪੜਾਈ ਜਾਰੀ ਰੱਖ ਸਕਣ। ਹਰਦੇਵ ਮੈਮੋਰੀਅਲ ਸੁਸਾਇਟੀ ਦੇ ਸਾਰੇ ਮੈਬਰ ਇਸ ਨੇਕ ਕੰਮ ਵਾਸਤੇ ਵਧਾਈ ਦੇ ਪਾਤਰ ਹਨ।ਇਸ ਮੌਕੇ ਸਕੂਲ ਮੈਬਰਾਂ ਵਿਚ ਸੁਮਨ ਬਾਲਾ, ਪਵਨਪ੍ਰੀਤ ਸਿੰਘ, ਸੁਖਜੀਤ ਸਿੰਘ, ਪ੍ਰਸੰਤਾ ਸਰਮਾ, ਕਿਰਨ ਬਾਲਾ, ਡਾ. ਸਤਿੰਦਰ ਕੌਰ, ਜਗਜੀਤ ਸਿੰਘ, ਮੈਡਮ ਐਗਨਸ ਸਮੇਤ ਸਮੂਹ ਸਟਾਫ ਮੈਬਰ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …