Sunday, September 8, 2024

ਉਦਯੋਗਾਂ ਦਾ ਵਿਸਤਾਰ ਕਰੇਗੀ ਐਨਡੀਏ ਸਰਕਾਰ – ਜੇਤਲੀ

PPN210410
ਅੰਮ੍ਰਿਤਸਰ, 21  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਨੇ ਕਿਹਾ ਕਿ ਉਦਯੋਗਿਕ ਕਰਾਂਤੀ ਹਲੇ ਭਾਰਤ ਚ ਨਹੀਂ ਆਈ ਹੈ ਪਰ ਐਨਡੀਏ ਦੀ ਸਰਕਾਰ ਆਉਣ ਤੇ ਇਸਦੇ ਲਈ ਕੋਸਿਸ਼ ਕੀਤੀ ਜਾਵੇਗੀ ਅਤੇ ਭਾਰਤੀ ਅਰਥਵਿਵਸਥਾ ਨੂੰ ਪਟਰੀ ਦੇ ਲਿਆਇਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਅਰੁਣ ਜੇਤਲੀ ਨੇ ਸਥਾਨਕ ਪੁਤਲੀਘਰ ਖੇਤਰ ਵਿਖੇ ਮੌਜੂਦ ਅੰਮ੍ਰਿਤਸਰ ਸਵਦੇਸ਼ੀ ਵੂਲਨ ਮਿਲ ਦੇ ਵਿਹੜੇ ਚ ਹੋਈ ਬੈਠਕ ਦੇ ਦੌਰਾਣ ਕੀਤਾ। ਸ਼੍ਰੀ ਜੇਤਲੀ ਨੇ ਮਿਲ ਦੇ ਮਾਲਕਾਂ ਅਤੇ ਕਰਮਚਾਰੀਆਂ ਦੀ ਤਰੀਫ ਕਰਦਿਆਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਸੱਨਤਕਾਰ ਦੇਸ਼ ਦੀ ਤਰੱਕੀ ਦੇ ਲਈ ਐਨਡੀਏ ਦਾ ਸਹਿਯੋਗ ਕਰਨਾ ਚਾਹੁੰਦੇ ਹਨ। ਉਹਨਾਂ ਦੇ ਰਾਜਨੀਤਕ ਜੀਵਨ ਇਹ ਪਹਿਲਾ ਮੌਕਾ ਆਇਆ ਹੈ ਕਿ ਕਿਸੇ ਮਿਲ ਦੇ ਮਾਲਿਕ ਅਤੇ ਕਰਮਚਾਰੀ ਇੱਕ ਮੰਚ ਦੇ ਇਕੱਠੇ ਹੋ ਕੇ ਕਿਸੇ ਰਾਜਨੀਤਕ ਦਲ ਦਾ ਸਮਰਥਨ ਕਰ ਰਹੇ ਹਨ। ਅਜਿਹਾ ਇਸ ਕਰਕੇ ਹੋ ਰਿਹਾ ਹੈ ਕਿਉੰਕੀ ਦੇਸ਼ ਬਦਲਾਅ ਚਾਹੁੰਦਾ ਹੈ ਅਤੇ ਸ਼੍ਰੀ ਨਰੇਂਦਰ ਮੋਦੀ ਨੂੰ ਸਮਰਥਨ ਦੇਕੇ ਪ੍ਰਧਾਨ ਮੰਤਰੀ ਦੇ ਤੌਰ ਤੇ ਵੇਖਣਾ ਚਾਹੁੰਦਾ ਹੈ। ਉਹਨਾਂ ਨੇ ਕਿਹਾ ਕਿ ਉਹ ਸਨੱਤਕਾਰਾਂ ਨੂੰ ਖਾਸ ਸਹੂਲਤਾਂ ਦੇਣਗੇਂ ਜਿਸਦਾ ਸਿੱਧਾ ਅਤੇ ਸਕਾਰਾਤਮਕ ਅਸਰ ਭਾਰਤੀ ਅਰਥਵਿਵਸਥਾ ਤੇ ਹੋਵੇਗਾ। ਉਹਨਾਂ ਨੇ ਕਿਹਾ ਉਹ ਇਸ ਗੱਲ ਤਂੋ ਬਹੁਤ ਪ੍ਰਭਾਵਿਤ ਹੋਏ ਹਨ ਕਿ ਮਿਲ ਚ ਪੁਰਾਣੇ ਗਰਮ ਕਪੜਿਆਂ ਤਂੋ ਨਵੇਂ ਕਪੜੇ ਬਣਾØਏ ਜਾਂਦੇ ਹਨ ਅਤੇ ਚਾਹੁੰਦੇ ਹਨ ਕਿ ਅਜਿਹੀਆਂ ਹੋਰ ਵੀ ਮਿਲਾਂ ਦੀ ਸਥਾਪਨਾ ਕੀਤੀ ਜਾਵੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਚੋਣ ਪ੍ਰਚਾਰ ਆਪਣੇ ਆਖਰੀ ਦੌਰ ਤੇ  ਹੈ। ਦੇਸ਼ ਚ ਮੋਦੀ ਦੀ ਲਹਿਰ ਹੈ ਅਤੇ ਕਾਂਗਰੇਸ 60-70 ਸੀਟਾਂ ਤੇ ਹੀ ਸਿਮਟ ਕੇ ਰਹਿ ਜਾਵੇਗੀ ਅਤੇ ਇਸਦੀ ਏਤਿਹਾਸਿਕ ਹਾਰ ਹੋਵੇਗੀ। ਸ਼੍ਰੀ ਜੇਤਲੀ ਨੇ ਕਿਹਾ ਕਿ ਉਹਨਾਂ ਦੀ ਪਹਿਲ ਹੋਵੇਗੀ ਕਿ ਅੰਮ੍ਰਿਤਸਰ ਚ ਨਵੇਂ ਪੁਲ ਬਨਣ, ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇ, ਰੋਜਗਾਰ ਦੇ ਨਵੇਂ ਮੌਕੇ ਵਧਣ, ਉਦਯੋਗਾਂ ਦੀ ਵੱਡੇ ਪੈਮਾਨੇ ਤੇ  ਸਥਾਪਨਾ  ਹੋਵੇ ਅਤੇ ਲੋਕਾਂ ਦਾ ਜੀਵਨ ਪੱਧਰ ਸੁਧਰੇ। ਇਸਲਈ ਮੈਨੂੰ ਅਸ਼ੀਰਵਾਦ ਦਿਉ ਤਾਕਿ ਮੈਂ ਤੁਹਾਡੀ ਆਵਾਜ ਸੰਸਦ ਚ ਪੁਜਾ ਸਕਾਂ। ਇਸ ਮੌਕੇ ਤੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ, ਡੀ.ਪੀ.ਚੰਦਨ, ਮੀਨੂ ਸਹਗਲ, ਦੀਪਕ ਸਹਗਲ ਆਦਿ ਮੌਜੂਦ ਸੀ।

Check Also

ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …

Leave a Reply