ਰਵੀਦਾਸੀਆ ਸਮਾਜ ਦੀਆਂ 17 ਜਥੇਬੰਦੀਆਂ ਨੇ ਲਿਆ ਫੈਸਲਾ
ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਰਵਿਦਾਸ ਭਾਈਚਾਰੇ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਰਵਿਦਾਸੀਆ ਸਮਾਜ ਨੂੰ ਦਿੱਤੇ ਜਾ ਰਹੇ ਸਤਿਕਾਰ ਨੂੰ ਧਿਆਨ ‘ਚ ਰੱਖਦਿਆਂ ਅੱਜ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਅਤੇ ਲੋਕ ਸਭਾ ਅਮ੍ਰਿਸਤਰ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਮੌਜੂਦਗੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਰਵਿਦਾਸ ਭਾਈਚਾਰੇ ਨਾਲ ਸਬੰਧਿਤ 17ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਉਕਤ ਐਲਾਨ ਕਰਦਿਆ ਸ੍ਰੀ ਜੇਤਲੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਲੋਕਾਂ ਨੂੰ ਸੱਦਾ ਦੇਣ ਨਾਲ ਸ੍ਰੀ ਜੇਤਲੀ ਦੀ ਚੋਣ ਮੁਹਿੰਮ ਨੂੰ ਤਕੜਾ ਹੁਲਾਰਾ ਮਿਲਿਆ ਹੈ। ਜੰਗੀ ਲਾਲ ਕਹਿਰਾ, ਕੀਮਤੀ ਲਾਲ ਪਾਲੇਵਾਲ, ਦੌਲਤ ਰਾਮ ਕਹਿਰਾ, ਰਾਕੇਸ਼ ਕੁਮਾਰ, ਵਿਜੈ ਸੁਲਤਾਨਾ ਅਤੇ ਨਰਿੰਦਰ ਸਰਪੰਚ ਆਦਿ ਆਗੂਆਂ ਨੇ ਕਿਹਾ ਕਿ ਰਵੀਦਾਸ ਭਾਈਚਾਰਾ ਪਿਛਲੇ 67 ਸਾਲਾਂ ਤੋਂ ਕਾਂਗਰਸ ਨੂੰ ਸਮਰਥਨ ਦਿੰਦਾ ਆਇਆ ਹੈ ਪਰ ਕਾਂਗਰਸ ਨੇ ਉਹਨਾਂ ਦੇ ਸਮਾਜ ਦੇ ਭਲੇ ਲਈ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਵਲੋਂ ਗਰੀਬ ਵਰਗ ਲਈ ਉਸਾਰੂ ਪਹੁਚ ਅਪਣਾਉਣ ਕਾਰਨ ਉਹਨਾਂ ਨੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਸਮੁਚੇ ਰੂਪ ਵਿਚ ਫੈਸਲਾ ਕੀਤਾ ਹੈ। ਇਸ ਮੌਕੇ ਸ੍ਰੀ ਅਰੁਣ ਜੇਤਲੀ ਨੂੰ ਰਵੀਦਾਸ ਭਾਈਚਾਰੇ ਵਲੋਂ ਉਹਨਾਂ ਨੂੰ ਸਮਰਥਨ ਦੇਣ ਲਈ ਆਗੂਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਾਈਚਾਰੇ ਦੇ ਉਜਵਲ ਭਵਿਖ ਲਈ ਉਹ ਹਰ ਸੰਭਵ ਯਤਨ ਕਰਦੇ ਰਹਿਣਗੇ। ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਵੀਦਾਸ ਭਾਈਚਾਰੇ ਦੇ ਹਿਤਾਂ ਦਾ ਪੂਰਾ ਪੂਰਾ ਖਿਆਲ ਰਖਿਆ ਜਾਵੇਗਾ ਅਤੇ ਇਸ ਦੇ ਆਗੂਆਂ ਨੂੰ ਬਣ ਦਾ ਮਾਣ ਸਤਿਕਾਰ ਦਿਤਾ ਜਾਵੇਗਾ। ਇਸ ਮੌਕੇ ਸ: ਉਪਕਾਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਰੰਧਾਵਾ, ਡਾ: ਹਰਜਿੰਦਰ ਸਿੰਘ ਜਖੂ, ਅਵਤਾਰ ਸਿੰਘ ਟਰਕਾਂਵਾਲਾ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਰਵੀਦਾਸ ਭਾਈਚਾਰੇ ਦੇ ਵਡੀ ਗਿਣਤੀ ਵਿਚ ਸਰਗਰਮ ਵਰਕਰ ਹਾਜਰ ਸਨ।