ਬਟਾਲਾ, 3 ਨਵੰਬਰ (ਨਰਿੰਦਰ ਸਿੰਘ ਬਰਨਾਲ)- ਸਾਇੰਸ ਪ੍ਰਦਰਸ਼ਨੀ ਤਹਿਸੀਲ ਪੱਧਰ ਦੇ ਮੁਕਾਬਲੇ ਜੋ ਸਰਕਾਰੀ ਕੰਨਿਆਂ ਸਕੂਲ ਬਟਾਲਾ ਵਿਖੇ ਹੋਏ ਇਹਨਾਂ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਸੈਕੰਡਰੀ ਵਰਗ ਦੇ ਉਦਯੋਗਿਕ ਦੇ ਹਾਈਡਰੋਨਿਕ ਆਰਮ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰਾਂ ਸੀਨੀਅਰ ਸੈਕੰਡਰੀ ਵਰਗ ਵਿੱਚੋਂ ਵਿਕਾਸ ਨੇ ਥੀਮ ਰਿਸੋਰਸ ਮੈਨੇਜਮੈਂਟ ਵਿੱਚੋਂ ਦੂਸਰਾ ਸਥਾਨ ਅਤੇ ਸਿਮਰਨਜੀਤ ਕੌਰ ਨੇ ਥੀਮ ਡਿਰਾਸਟਰ ਮੈਨਜੇਮੈਂਟ ਵਿੱਚੋਂ ਤੀਸਰਾ ਸਾਥਨ ਪ੍ਰਾਪਤ ਕੀਤਾ।ਇਥੋਂ ਦੀ ਸਾਇੰਸ ਮਿਸਟਰੈਸ ਆਰਤੀ ਵਰਮਾ ਟੀਚਿੰਗਏਡ ਵਿੱਚੋਂ ਪਹਿਲੀ ਪੁਜੀਸ਼ਨ ਹਾਸ਼ਿਲ ਕੀਤੀ, ਸਕੂਲ ਪ੍ਰਿੰ: ਸ਼੍ਰੀਮਤੀ ਨਿਰਪਜੀਤ ਕੌਰ ਚਾਹਲ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਸਕੂਲ ਦੇ ਮਿਹਨਤੀ ਅਧਿਆਪਕਾਂ ਦੀ ਸ਼ਲਾਘਾ ਕੀਤੀ ਅਤੇ ਸਾਇੰਸ ਅਧਿਆਪਕਾ ਸ਼੍ਰੀ ਮਤੀ ਆਰਤੀ ਵਰਮਾ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਇਸ ਸਮੇਂ ਸਕੂਲ ਦੇ ਸਟਾਫ ਮੈਂਬਰ ਵੀ ਹਾਜਰ ਸਨ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …