Monday, September 16, 2024

ਬਾਜਵਾ ਨੇ ਬਾਰਡਰ ਪਾਰ ਕਰਤਾਰਪੁਰ ਤੀਰਥ ਸਥਾਨ ਨੂੰ ਪਾਕਿਸਤਾਨ ਨਾਲ ਬਦਲਣ ਦਾ ਰੱਖਿਆ ਪ੍ਰਸਤਾਵ

PPN240415
ਅੰਮ੍ਰਿਤਸਰ, 24  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਉਲਟ ਰਾਵੀ ਪਾਰ ਪਾਕਿਸਤਾਨ ‘ਚ ਸਥਿਤ ਪਵਿੱਤਰ ਕਰਤਾਰਪੁਰ ਸਾਹਿਬ ਤੀਰਥ ਸਥਾਨ ਨੂੰ ਕਿਸੇ ਹੋਰ ਭਾਰਤੀ ਖੇਤਰ ਨਾਲ ਬਦਲੇ ਜਾਣ ਦਾ ਪ੍ਰਸਤਾਅ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖ ਸੰਗਤਾਂ ਇਸ ਤੀਰਥ ਸਥਾਨ ਦੇ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਦਰਸ਼ਨ ਕਰਨ ਦੀਆਂ ਚਾਹਵਾਨ ਹਨ, ਜਿਥੇ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪੂਰੀ ਜਿੰਦਗੀ ਦੇ ਆਖਰੀ ਸਾਲ ਬਿਤਾਏ ਸਨ। ਵਰਤਮਾਨ ‘ਚ ਸੰਗਤਾਂ ਨਦੀ ਦੇ ਪਾਸਿਓਂ ਤੀਰਥ ਸਥਾਨ ‘ਤੇ ਮੱਥਾ ਟੇਕਦੀਆਂ ਹਨ, ਜਿਥੇ ਇਕ ਵਿਸ਼ੇਸ਼ ਪਲੇਟਫਾਰਮ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਤੀਰਥ ਸਥਾਨ ‘ਤੇ ਕੋਰੀਡੋਰ ਰਾਹੀਂ ਬਿਨ੍ਹਾਂ ਕਿਸੇ ਇਜ਼ਾਜਤ ‘ਚ ਜਾਣ ਦੇਣ ਦੀਆਂ ਮੰਗਾਂ ਕਰਦੀਆਂ ਹਨ, ਜਿਥੇ ਕਿਸੇ ਤਰ੍ਹਾਂ ਦੀ ਵੀਜਾ ਦੀ ਲੋੜ ਨਾ ਪਵੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਮਈ 2012 ‘ਚ ਚੁੱਕਿਆ ਸੀ ਤੇ ਸਲਾਹ ਦਿੱਤੀ ਸੀ ਕਿ ਇਹ ਖੇਤਰ ਕਿਸੇ ਹੋਰ ਭਾਰਤੀ ਖੇਤਰ ਨਾਲ ਬਦਲਿਆ ਜਾ ਸਕਦਾ ਹੈ, ਜਿਹੜਾ ਰਾਵੀ ਪਾਰ ਇਸੇ ਸੈਕਟਰ ‘ਚ ਹੋਵੇ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਣਾ ਕਰਨਾ ਪੈਂਦਾ ਹੈ, ਜਿਸ ਨਾਲ ਜੁੜਨ ਦਾ ਇਕੋ ਮਾਤਰ ਜਰੀਆ ਕਿਸ਼ਤੀਆਂ ਹਨ। ਜਿਹੜਾ ਹਿੱਸਾ ਮਾਨਸੂਨ ਦੌਰਾਨ ਭਾਰਤ ਤੋਂ ਵੱਖ ਰਹਿੰਦਾ ਹੈ। ਇਥੋਂ ਤੱਕ ਕਿ ਸਿੱਧਾ ਸੰਪਰਕ ਨਾ ਹੋਣ ਕਾਰਨ ਇਸ ਇਲਾਕੇ ‘ਚ ਸੁਵਿਧਾਵਾਂ ਦੀ ਭਾਰੀ ਘਾਟ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਸਿੰਘ ਨੇ ਇਸ ਪ੍ਰਸਤਾਅ ਨੂੰ ਮਨ੍ਹਾ ਵੀ ਨਹੀਂ ਕੀਤਾ ਸੀ।ਉਨ੍ਹਾਂ ਨੇ ਕਿਹਾ ਕਿ ਵੰਡ ਤੋਂ ਬਾਅਦ ਅਜਿਹੀਆਂ ਕਈ ਤਬਦੀਲੀਆਂ ਦੀਆਂ ਉਦਾਹਰਨਾਂ ਹਨ। ਸਤਲੁਜ ਪਾਰ ਹੁਸੈਨੀਵਾਲਾ, ਜਿਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਸਮਾਧਾਂ ਹਨ, ਪਾਕਿਸਤਾਨ ਹਿੱਸੇ ਚਲਾ ਗਿਆ ਸੀ। ਇਸਨੂੰ 1962 ‘ਚ ਪਾਕਿਸਤਾਨ ਤੋਂ ਭਾਰਤ ਕੋਲ ਟਰਾਂਸਫਰ ਕੀਤਾ ਜਾ ਸਕਿਆ। ਉਨ੍ਹਾਂ ਨੇ ਕਿਹਾ ਕਿ ਹਾਲੇ ਹੀ ‘ਚ ਕੁੱਝ ਇਲਾਕਿਆਂ ਨੂੰ ਬਦਲਣ ਦਾ ਫੈਸਲਾ ਬੰਗਾਲ-ਬੰਗਲਾਦੇਸ਼ ਬਾਰਡਰ ‘ਤੇ ਹੋਇਆ ਸੀ, ਪਰ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਵਿਰੋਧ ਕਰਨ ਕਾਰਨ ਲਾਗੂ ਨਾ ਹੋ ਸਕਿਆ। ਹਾਲਾਂਕਿ ਪੰਜਾਬ ਦੇ ਹਾਲਾਤ ਵੱਖਰੇ ਹਨ, ਜਿਥੇ ਹਰ ਕੋਈ ਰਾਵੀ ਨਦੀ ਨਾਲ ਬਾਰਡਰ ‘ਤੇ ਪੈਂਦੇ ਸ੍ਰੀ ਕਰਤਾਰਪੁਰ ਸਾਹਿਬ ਤੀਰਥ ਸਥਾਨ ‘ਚ ਬਿਨ੍ਹਾਂ ਕਿਸੇ ਇਜਾਜਤ ਤੋਂ ਜਾਣਾ ਚਾਹੁੰਦਾ ਹੈ। ਇਕ ਵਾਰ ਦੋਨਾਂ ਦੇਸ਼ਾਂ ਦੇ ਇਸ ਫੈਸਲੇ ‘ਤੇ ਆ ਜਾਣ ‘ਤੇ ਸੂਬਾ ਸਰਕਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਇਥੇ ਰਾਵੀ ਦਰਿਆ ਇਕ ਬਾਰਡਰ ਹੈ। ਹਾਲਾਂਕਿ, ਬਾਜਵਾ ਨੇ ਚੇਤਾਵਨੀ ਦਿੱਤੀ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦਾ ਜੰਗੀ ਰਵਈਆ ਗੁਆਂਢੀ ਦੇਸ਼ਾਂ ਨਾਲ ਸਬੰਧਾਂ ‘ਤੇ ਮਾੜਾ ਅਸਰ ਪਾ ਸਕਦਾ ਹੈ ਤੇ ਸੱਤਾ ‘ਚ ਆਉਣ ‘ਤੇ ਉਹ ਇਸ ਮਾਮਲੇ ‘ਚ ਇਕ ਵੱਡੀ ਅੜਚਨ ਬਣ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਤੇ ਵਿਸ਼ੇਸ਼ ਕਰਕੇ ਬਾਰਡਰ ਏਰੀਆ ਦੇ ਲੋਕ ਲੜਾਈ ਦੇ ਮਾਮਲੇ ‘ਚ ਸ਼ਾਂਤੀ ਭੰਗ ਹੋਣੋਂ ਡਰਦੇ ਹਨ, ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਕੁਝ ਸਹਿਆ ਹੈ। ਹਾਲਾਂਕਿ ਪਾਕਿਸਤਾਨ ਨਾਲ ਵਧੀਆ ਸਬੰਧ ਬਾਰਡਰ ਪਾਰ ਮੁਕਤ ਵਪਾਰ ਉਪਲੱਬਧ ਕਰਵਾ ਸਕਦਾ ਹੈ, ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ, ਜਿਥੇ ਵਰਤਮਾਨ ‘ਚ ਕੋਈ ਵੱਡਾ ਨਿਵੇਸ਼ ਨਹੀਂ ਹੋ ਰਿਹਾ। ਅਜਿਹੇ ਕਦਮ ਗੁਰਦਾਸਪੁਰ ਦੀ ਪਿਛੜੀ ਅਰਥ ਵਿਵਸਥਾ ਲਈ ਵੀ ਵਧੀਆ ਹੋਣਗੇ, ਕਿਉਂਕਿ ਇਸ ਜ਼ਿਲ੍ਹੇ ਦਾ ਇਕੋਮਾਤਰ ਉਦਯੋਗਿਕ ਸ਼ਹਿਰ ਬਟਾਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਦੇ ਰਵਈਏ ਕਾਰਨ ਪਿਛਲੇ ਕੁਝ ਸਾਲਾਂ ‘ਚ ਪਹਿਲਾਂ ਹੀ ਸੈਂਕੜਾਂ ਉਦਯੋਗਿਕਾਂ ਯੂਨਿਟਾਂ ਦੇ ਬੰਦ ਹੋਣ ਦਾ ਗਵਾਹ ਬਣ ਚੁੱਕਾ ਹੈ। ਵਿਨੋਦ ਖੰਨਾ ਲੋਕਾਂ ਨਲ ਗੁਰਦਾਸਪੁਰ ਤੇ ਪਠਾਨਕੋਟ ਨੂੰ ਕਿਸੇ ਮਜ਼ਬੂਤ ਪ੍ਰਸਤਾਅ ਤੋਂ ਬਗੈਰ ਸੈਰਸਪਾਟੇ ਦਾ ਕੇਂਦਰ ਬਣਾਉਣ ਦਾ ਦਾਅਵਾ ਕਰ ਰਹੇ ਹਨ।ਇਸ ਮੌਕੇ ਬਾਜਵਾ ਨੇ ਪਿੰਡਾਂ ਵਡਾਲਾ ਗ੍ਰੰਥੀਆਂ, ਤਤਲਾ, ਨੌਸ਼ੇਹਰਾ, ਮਾਝਾ ਸਿੰਘ ਬਟਾਲਾ ਕਾਲਾ ਨੰਗਲ, ਗੁਰਦਾਸਪੁਰ, ਗੌਂਸਪੁਰ ਤੇ ਚੰਦਨ ਸਿੰਘ ਮੁਰਗੀ ਮੁਹੱਲੇ, ਬਟਾਲਾ ਸ਼ਹਿਰ ਦੇ ਭੰਡਾਰੀ ਗੇਟ ਦੇ ਬਾਹਰ ਦੌਰਾ ਕੀਤਾ। ਜਿਨ੍ਹਾਂ ਨਾਲ ਅਸ਼ਵਨੀ ਸੇਖੜੀ ਐਮ.ਐਲ.ਏ ਬਟਾਲਾ, ਮਨਜੀਤ ਸਿੰਘ ਪ੍ਰਧਾਨ ਬਟਾਲਾ ਦਿਹਾਤੀ ਵੀ ਮੌਜ਼ੂਦ ਰਹੇ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …

Leave a Reply