ਅੰਮ੍ਰਿਤਸਰ, 24 ਅਪ੍ਰੈਲ (ਪ੍ਰੀਤਮ ਸਿੰਘ)- ਬੀਜੇਪੀ ਦੀ ਵੱਧਦੀ ਲੋਕਪ੍ਰਿਅਤਾ ਅਤੇ ਸ਼੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨਮੰਤਰੀ ਬਨਦੇ ਵੇਖਣ ਵਾਲਿਆਂ ਦੇ ਸਹਿਯੋਗੀਆਂ ਦੀ ਗਿਣਤੀ ਵੱਧਰੀ ਜਾ ਰਹੀ ਹੈ। ਜਿਸ ਵਿੱਚ ਅੰਮ੍ਰਿਤਸਰ ਦੇ 24 ਪਰੀਵਾਰ ਹੋਰ ਸਾਮਿਲ ਹੋ ਗਏ ਹਨ। ਆਲ ਇੰਡੀਆ ਫੂਡ ਐਂਡ ਅਲਾਈਟ ਵਰਕਰ ਯੂਨੀਅਨ ਦੇ ਪ੍ਰਧਾਨ ਹੀਰਾ ਸਿੰਘ ਦੀ ਅਗੁਵਾਈ ਚ ਗੁਰੂ ਦੀ ਵਡਾਲੀ ਚ 24 ਪਰਿਵਾਰਾਂ ਚ ਬੀਜੇਪੀ ਜਵਾਇਨ ਕਰਣ ਦੀ ਘੋਸ਼ਣਾ ਕੀਤੀ ਜਿਹਨਾਂ ਦਾ ਸਵਾਗਤ ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਅਤੇ ਸਚਿਵ ਰਜਿੰਦਰ ਮੋਹਨ ਛੀਨਾ ਨੇ ਕੀਤਾ। ਇਸ ਮੌਕੇ ਤੇ ਇਹਨਾਂ ਦੇ ਪਰੀਵਾਰਾਂ ਦਾ ਸਵਾਗਤ ਕਰਦੇ ਹੋਏ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਬੀਜੇਪੀ ਦੀ ਲੋਕਪ੍ਰਿਅਤਾ ਅਤੇ ਲੋਕਾਂ ਦੇ ਪ੍ਰਤੀ ਸਕਾਰਾਤਮਕ ਨੀਤੀਆਂ ਜਨਤਾ ਨੂੰ ਆਕਰਸ਼ਤ ਕਰ ਰਹੀਆਂ ਹਨ, ਇਸੇ ਕੜੀ ਦੇ ਤਹਿਤ ਇਹ ੨੪ ਪਰੀਵਾਰ ਵੀ ਬੀਜੇਪੀ ਚ ਸਾਮਿਲ ਹੋਏ ਅਤੇ ਸ਼੍ਰੀ ਨਰੇਂਦਰ ਮੋਦੀ ਨੂੰ ਪ੍ਰਧਾਨਮੰਤਰੀ ਅਤੇ ਸ਼੍ਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਦੇ ਸੰਾਸਦ ਦੇ ਰੂਪ ਚ ਵੇਖਣਾ ਚਾਹੁੰਦੇ ਹਨ। ਸ਼ਾਮਿਲ ਹੋਏ ਪਰਿਵਾਰਾਂ ਦੀ ਨੁਮਾਇੰਦਗੀ ਕਰ ਰਹੇ ਹੀਰਾ ਲਾਲ ਨੇ ਵਿਸ਼ਵਾਸ ਦਵਾਇਆ ਕਿ ਉਹ ਬੀਜੇਪੀ ਪਾਰਟੀ ਦੇ ਲਈ ਤਨ-ਮਨ ਨਾਲ ਸੇਵਾ ਕਰਣਗੇਂ ਅਤੇ ਲੋਕਾਂ ਨੂੰ ਸ਼੍ਰੀ ਜੇਤਲੀ ਦੇ ਹਕ ਚ ਵੋਟ ਪਾਉਣ ਦੇ ਲਈ ਜਾਗਰੁਕ ਕਰਣਗੇ। ਸ਼ਾਮਿਲ ਹੋਏ ਪਰੀਵਾਰਾਂ ਚ ਜਸਪਾਲ ਸਿੰਘ, ਗੁਰਜੰਟ ਸਿੰਘ, ਚਰਨਜੀਤ ਸਿੰਘ, ਤਰਸੇਮ ਸਿੰਘ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਅਰਜੁਨ ਸਿੰਘ, ਬੂਟਾ ਸਿੰਘ, ਤਰਸੇਮ ਸਿੰਘ ਛੋਟਾ, ਮੁਖਤਾਰ ਸਿੰਘ, ਅਵਤਾਰ ਸਿੰਘ, ਸਵਿੰਦਰ ਸਿੰਘ, ਤੇਜਿੰਦਰ ਸਿੰਘ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਹੈਪੀ, ਸਿਕੰਦਰ ਸਿੰਘ, ਯੁਦਵੀਰ ਸਿੰਘ ਆਦਿ ਮੌਜੂਦ ਸੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …