Thursday, July 3, 2025
Breaking News

ਮਦਨ ਲਾਲ ਅਤੇ ਚੇਤਨ ਚੋਹਾਨ ਨੇ ਲਗਾਏ ਅਰੂਣ ਜੇਤਲੀ ਲਈ ਛੱਕੇ

PPN240417

ਅੰਮ੍ਰਿਤਸਰ, 24  ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ)- ਅਕਾਲੀ ਭਾਜਪਾ ਨੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਦੇ ਸਮਰਥਨ ਵਿੱਚ ਮਸ਼ਹੂਰ ਹਸਤਿਆਂ ਦਾ ਕਾਰਵਾ ਵੱਧਦਾ ਜਾ ਰਿਹਾ ਹੈ। ਵੀਰਵਾਰ ਨੂੰ ਸਾਬਕਾ ਕ੍ਰਿਕੇਟਰ ਮਦਨ ਲਾਲ ਅਤੇ ਸਾਬਕਾ ਸੰਸਦ ਅਤੇ ਕ੍ਰਿਕੇਟਰ ਚੇਤਨ ਚੋਹਾਨ ਅਰੁਣ ਜੇਤਲੀ ਦੇ ਸਮਰਥਨ ਵਿੱਚ ਅੰਮ੍ਰਿਤਸਰ ਆਏ। ਬੀਜੇਪੀ ਮੀਡੀਆ ਸੈਂਟਰ ਵਿੱਚ ਪੱਤਰਕਾਰ ਵਾਰਤਾ ਦੇ ਦੌਰਾਨ ਮਦਨ ਲਾਲ ਨੇ ਕਿਹਾ ਕਿ ਉਹ ਨਰਿੰਦਰ ਮੋਦੀ, ਅਰੁਣ ਜੇਤਲੀ ਦੇ ਪ੍ਰਬਲ ਸਮਰਥਕ ਹਨ ਅਤੇ ਮੇਰਾ ਮੰਨਨਾ ਹੈ ਕਿ ਦੋਵੇ ਨੇਤਾ ਭਾਰਤ ਨੂੰ ਆਪਣੀ ਦੂਰ ਦ੍ਰਿਸ਼ਟੀ ਨਾਲ ਉਨ੍ਹਾਂ ਉਚਾਈਆਂ ਤੇ ਲੈ ਜਾ ਸਕਦੇ ਹਨ ਜਿੱਥੇ ਕਦੀ ਭਾਰਤ ਆਪਣੇ ਸਵਰਣਯੁੱਗ ਵਿੱਚ ਸੀ। ਇਸ ਮੌਕੇ ‘ਤੇ ਮਦਨ ਲਾਲ ਨੇ ਆਪਣੇ ਕੋਚ ਅਤੇ ਗੁਰੂ ਰਹੇ ਗਿਆਨ ਪ੍ਰਕਾਸ਼ ਜੀ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਵਜ੍ਹਾ ਨਾਲ ਹੀ ਮੈਂ ਆਪਣਾ ਮੁਕਾਮ ਬਣਾ ਸਕਿਆ। ਇਹ ਪੁੱਛਣ ਤੇ ਕੀ ਤੁਸੀਂ ਅੰਮ੍ਰਿਤਸਰ ਤੋਂ ਹੋ ਤਾਂ ਸ਼੍ਰੀ ਜੇਤਲੀ ਤੋਂ ਕੀ ਉਮੀਦਾਂ ਰੱਖਦੇ ਹੋ। ਮਦਨ ਲਾਲ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਸ਼੍ਰੀ ਜੇਤਲੀ ਦਾ ਚੋਣਾਂ ਲੜਨਾਂ ਇੱਥੋਂ ਦੀ ਜਨਤਾ ਦੇ ਲਈ ਇਕ ਸੁਨਹਿਰੀ ਮੋਕਾ ਹੈ। ਅਗਰ ਜੇਤਲੀ ਇੱਥੋਂ ਜਿੱਤ ਜਾਂਦੇ ਹਨ ਤਾਂ ਅੰਮ੍ਰਿਤਸਰ ਦੇ ਲਈ ਵਿਕਾਸ ਦੇ ਨਵੇ ਰਸਤੇ ਖੁਦ-ਬ-ਖੁਦ ਖੁੱਲਣੇ ਸ਼ੁਰੂ ਹੋ ਜਾਣਗੇ। ਇਹ ਪੁੱਛਣ ਤੇ ਕੀ ਕਿ ਤੁਸੀਂ ਜੇਤਲੀ ਜੀ ਦੇ ਵੱਲੋਂ ਸ਼ਹਿਰ ਨੂੰ ਕ੍ਰਿਕੇਟ ਦੇ ਖੇਤਰ ਵਿੱਚ ਅੱਗੇ ਲੈ ਕੇ ਜਾਣ ਦਾ ਵਾਅਦਾ ਕਰ ਸਕਦੇ ਹੋ ਤਾਂ ਮਦਨ ਲਾਲ ਦਾ ਕਹਿਣਾ ਹੈ ਕਿ ਖੁੱਦ ਕ੍ਰਿਕੇਟ ਪ੍ਰੇਮੀ ਰਹੇ ਸ਼੍ਰੀ ਜੇਤੀ ਅੰਮ੍ਰਿਤਸਰ ਨੂੰ ਉਭਰਦੇ ਕ੍ਰਿਕੇਟਰਾਂ ਦੀ ਨਰਸਰੀ ਬਣਾਉਣ ਦੇ ਨਾਲ-ਨਾਲ ਹੋਰ ਸੰਬੰਧਿਤ ਖੇਡ ਖੇਤਰਾਂ ਵਿੱਚ ਵੀ ਅੱਗੇ ਲੈ ਕੇ ਜਾਣਗੇ। ਇਸ ਵਿੱਚ ਮੈਨੂੰ ਰੱਤੀ ਭਰ ਵੀ ਸ਼ੱਕ ਨਹੀਂ ਹੈ ਨਾਲ ਹੀ ਮਦਨ ਲਾਲ ਨੇ ਕਿਹਾ ਕਿ ਮੈਂ ਆਪਣੇ ਵੱਲੋਂ ਵਾਅਦਾ ਕਰਦਾ ਹਾਂ ਕਿ ਜਲਦ ਹੀ ਇੱਥੇ ਦੀ ਗਾਂਧੀ ਗਰਾਉਾਂਡ ੀ ਹਾਲਤ ਸੁਧਾਰ ਕੇ ਆਈਪੀਐੱਲ ਦੇ ਕ੍ਰਿਕੇਟ ਮੈਚ ਕਰਵਾਏ ਜਾਣਗੇ। ਇਸ ਵਿੱਚ ਸ਼੍ਰੀ ਜੇਤਲੀ ਦੇ ਸਾਥ ਨਾਲ ਮੈਂ ਆਪਣੇ ਵੱਲੋਂ ਵਿਸ਼ੇਸ਼ ਯਤਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗਾ। ਉਥੇ ਚੇਤਨ ਚੋਹਾਨ ਦਾ ਕਹਿਣਾ ਸੀ ਕਿ ਪੂਰੇ ਦੇਸ਼ ਵਿੱਚ ਨਰਿੰਦਰ ਮੋਦੀ ਦੀ ਲਹਿਰ ਚੱਲ ਰਹੀ ਹੈ ਅਤੇ ਦੇਸ਼ ਦੀ ਜਨਤਾ ਇਸ ਲਹਿਰ ਤੋਂ ਪ੍ਰਭਾਵਿਤ ਹੈ। ਚੇਤਨ ਚੋਹਾਨ  ਨੇ ਕਿਹਾ ਕਿ ਅੰਮ੍ਰਿਤਸਰ ਨੇ ਦੇਸ਼ ਨੂੰ ਬਿਸ਼ਨ ਬੇਦੀ, ਮਨਿੰਦਰ ਸਿੰਘ, ਮਦਨ ਲਾਲ ਵਰਗੇ ਮਸ਼ਹੂਰ ਕ੍ਰਿਕੇਟਰ ਦਿੱਤੇ ਹਨ ਅਤੇ ਅਰੁਣ ਜੇਤਲੀ ਦਾ ਇੱਥੋਂ ਜਿੱਤਣ ਨਾਲ ਖੇਡਾਂ ਅਤੇ ਖਾਸਕਰ ਕ੍ਰਿਕੇਟ ਦੇ ਲਈ ਵਧੀਆ ਮਾਹੋਲਲ ਬਣੇਗਾ ਅਤੇ ਉਭਰਦੇ ਕ੍ਰਿਕੇਟਰ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦੇ ਜੋਰ ਦਿਖਾ ਸਕਣਗੇ। ਇਸ ਮੌਕੇ ‘ਤੇ ਦਿੱਲੀ ਕ੍ਰਿਕੇਟ ਐਸੋਸੀਏਸ਼ਨ ਦੇ ਅਧਿਕਾਰੀ ਅਤੇ ਭਾਜਪਾ ਵਿਧਾਇਕ ਆਰ.ਪੀ. ਸਿੰਘ ਵੀ ਮੌਜੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply