ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਸਪਰਿੰਗ ਬਲੂਸਮ ਸਕੂਲ ਵਿਚ ਹੋਈ ਸਟੇਟ ਪੱਧਰੀ ਯੋਗਾ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ। ਇਹ ਮੁਕਾਬਲੇ ਯੋਗਾ ਅਤੇ ਕਲਚਰ ਐਸੋਸੀਏਸ਼ਨ, ਪੰਜਾਬ ਅਤੇ ਮਹਿਲਾ ਯੋਗਾ ਫੈਡਰੇਸ਼ਨ ਵੱਲੋਂ ਕਰਵਾਏ ਗਏ। ਸੱਤਵੀਂ ਦੇ ਰਿਧਮ ਚੋਪੜਾ ਨੇ 11 ਤੋਂ 14 ਸਾਲ ਲੜਕਿਆਂ ਦੇ ਮੁਕਾਬਲੇ ਵਿਚ ਵਿਅਕਤੀਗਤ ਪਹਿਲਾ ਸਥਾਨ ਹਾਸਲ ਕੀਤਾ। ਦੱਸਵੀਂ ਦੀ ਈਸ਼ਾ ਚੌਧਰੀ ਨੇ 11 ਤੋਂ 14 ਸਾਲ ਲੜਕੀਆਂ ਦੇ ਮੁਕਾਬਲੇ ਵਿਚ ਦੂਸਰਾ ਵਿਅਕਤੀਗਤ ਸਥਾਨ ਹਾਸਲ ਕੀਤਾ। 11 ਤੋਂ 14 ਸਾਲ ਦੇ ਲੜਕੇ ਅਤੇ ਲੜਕੀਆਂ ਦੇ ਗਰੁੱਪ ਅਤੇ 8 ਤੋਂ 10 ਸਾਲ ਦੇ ਲੜਕੀਆਂ ਦੇ ਗਰੁੱਪ ਵਿਚ ਸਕੂਲ ਟੀਮ ਨੇ ਸੋਨੇ ਦਾ ਤਗਮਾ ਹਾਸਲ ਕੀਤਾ। ਯੋਗਾ ਸਕੂਲ ਟੀਮ ਦਾ ਵੇਰਵਾ ਇਸ ਪ੍ਰਕਾਰ ਹੈ। 11 ਤੋਂ 14 ਸਾਲ ਗਰੁੱਪ ਦੀਆਂ ਲੜਕੀਆਂ :ਸ਼ ਈਸ਼ਾ ਚੌਧਰੀ ਅਤੇ ਰਿਧਿਮਾ ਮਹਿਰਾ ਦੱਸਵੀਂ ਜਮਾਤ, ਅੱਠਵੀਂ ਜਮਾਤ ਦੀ ਮਹਿਕ ਅਗਰਵਾਲ, ਛੇਵੀਂ ਜਮਾਤ ਦੀ ਮਹਿਕ ਅਰੋੜਾ ਅਤੇ ਪੰਜਵੀਂ ਜਮਾਤ ਦੀ ਤਨਵੀਰ ਕੌਰ। 11 ਤੋਂ 14 ਸਾਲ ਗਰੁੱਪ ਦੇ ਲੜਕੇ :ਸ਼ ਸੱਤਵੀਂ ਜਮਾਤ ਦੇ ਰਿਧਿਮ ਚੋਪੜਾ, ਅੰਕੁਸ਼ ਚੌਧਰੀ ਅਤੇ ਪ੍ਰਨੇ ਕੁਮਾਰ ਅਤੇ ਛੇਵੀਂ ਜਮਾਤ ਦਾ ਮਾਧਵ ਗੁਪਤਾ। 8 ਤੋਂ 10 ਸਾਲ ਗਰੁੱਪ ਦੀਆਂ ਲੜਕੀਆਂ :ਸ਼ ਪੰਜਵੀਂ ਜਮਾਤ ਦੀਆਂ ਖਯਾਤੀ ਰਾਏ ਅਤੇ ਤਿਸ਼ਾ ਅਰੋੜਾ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਸਕੂਲ ਦੀ ਯੋਗਾ ਟੀਮ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੇ ਮਾਣਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਯੋਗਾ ਸਾਡੇ ਜੀਵਨ ਨੂੰ ਤੰਦਰੁਸਤ ਬਣਾਉਂਦਾ ਹੈ। ਸਾਨੂੰ ਸਭ ਨੂੰ ਇਸਦਾ ਲਾਭ ਉਠਾਉਣ ਲਈ ਨਿਰੰਤਰ ਯੋਗਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਭਵਿੱਖ ਵਿਚ ਹੋਰ ਵੀ ਸ਼ਲਾਘਾਯੋਗ ਯਤਨ ਕਰਨ ਲਈ ਕਿਹਾ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …