Wednesday, December 31, 2025

ਜਨਰਲ ਦਿਆਲ ਨੂੰ ਸਨਮਾਨਿਤ ਕਰਕੇ ਅਮਰਿੰਦਰ ਨੇ ਕੌਮ ਦੀ ਪਿੱਠ ‘ਚ ਛੁਰਾ ਮਾਰਿਆ-ਜੀ.ਕੇ.

PPN180423

ਨਵੀਂ ਦਿੱਲੀ, 24 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 22 ਅਪ੍ਰੈਲ 2006 ਨੂੰ ਮੁੰਬਈ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਦੇ ਦੋਸ਼ੀ ਜਰਨਲ ਆਰ.ਐਸ. ਦਿਆਲ ਨੂੰ ਸਨਮਾਨਿਤ ਕੀਤੇ ਜਾਣ ਦੀ ਖਬਰ ਦਾ ਖੁਲਾਸਾ ਹੋਣ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਮਰਿੰਦਰ ਤੇ ਕੌਮ ਦੀ ਪਿੱਠ ‘ਚ ਛੁਰਾ ਮਾਰਨ ਦਾ ਆਰੋਪ ਲਗਾਇਆ ਹੈ। ਆਲ ਇੰਡੀਆਂ ਸਿੱਖ ਸਟੁਡੈਂਟ ਫੈਡਰੇਸ਼ਨ ਦੇ ਕਰਨੈਲ ਸਿੰਘ ਪੀਰ ਮੁੰਹਮਦ ਵਲੋਂ ਕੀਤੇ ਗਏ ਖੁਲਾਸੇ ‘ਤੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਜੀ.ਕੇ. ਨੇ ਅਮਰਿੰਦਰ ਨੂੰ ਕਾਤਿਲਾਂ ਦਾ ਯਾਰ ਅਤੇ ਕੌਮ ਦਾ ਗੱਦਾਰ ਵੀ ਐਲਾਨਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ  ਅਮਰਿੰਦਰ 1984 ‘ਚ ਸ੍ਰੀ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿਆਸੀ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਪੰਥ-ਪ੍ਰਸਤ ਹੋਣ ਦਾ ਦਾਅਵਾ ਕਰਦੇ ਹਨ ਤੇ ਦੂਜੇ ਪਾਸੇ ਇਸ ਕਾਰਜ ਦੇ ਜ਼ਿਮੇਵਾਰ ਜਰਨੈਲ ਨੂੰ ਸਨਮਾਨਿਤ ਕਰਕੇ ਉਹ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਅਮਰਿੰਦਰ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਜੀ.ਕੇ. ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਸ ਮਸਲੇ ਤੇ ਅਮਰਿੰਦਰ ਨੂੰ ਤਲਬ ਕਰਨ ਦੀ ਵੀ ਅਪੀਲ ਕੀਤੀ ਹੈ। ਜੀ.ਕੇ  ਨੇ ਆਰੋਪ ਲਗਾਇਆ ਕਿ ਅਮਰਿੰਦਰ ਨੈਤਿਕਤਾ, ਧਰਮ ਅਤੇ ਸਿਆਸਤ ਵਿਚ ਤਾਲਮੇਲ ਬਿਠਾਉਣ ਵਿਚ ਪੂਰੀ ਤਰ੍ਹਾਂ ਫੇਲ ਰਹੇ ਹਨ ਅਤੇ aਨ੍ਹਾਂ ਦਾ ਮੁੱਖ ਟੀਚਾ ਘੜਿਆਲੀ ਅਥਰੂ ਵਹਾ ਕੇ ਸਿਰਫ਼ ਕੁਰਸੀ ਦਾ ਨਿੱਘ ਪ੍ਰਾਪਤ ਕਰਨ ਦਾ ਰਿਹਾ ਹੈ, ਪਰ ਪੰਜਾਬ ਦੀ ਜਾਗਰੂਕ ਜਨਤਾ ਨੇ ਵਿਧਾਨ ਸਭਾ ਚੋਣਾਂ ਵਿਚ aਨ੍ਹਾਂ ਨੂੰ ਨਕਾਰ ਕੇ ਆਪਣਾ ਫਤਵਾ ਸੁਣਾ ਦਿੱਤਾ ਸੀ ਤੇ ਹੁਣ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਕਾਂਗਰਸੀ ਉਮੀਦਵਾਰ ਅਮਰਿੰਦਰ ਦੇ ਕਾਤਿਲਾ ਦੇ ਸਹਿਯੋਗੀ ਰਹਿਣ ਦੇ ਹੋਏ ਖੁਲਾਸੇ ਤੋਂ ਬਾਅਦ ਜਮਾਨਤਾਂ ਬਚਾਉਣ ਨੂੰ ਵੀ ਔਖੇ ਹੋ ਜਾਣਗੇ। ਉਨ੍ਹਾਂ ਨੇ ਜਗਦੀਸ਼ ਟਾਈਟਲਰ ਨੂੰ ਬੇਕਸੂਰ ਦੱਸਣ ਵਾਲੇ ਬਿਆਨ ਦਾ ਹਵਾਲਾ ਦਿੰਦੇ ਹੋਏ ਜਨਰਲ ਦਿਆਲ ਨੂੰ ਸਨਮਾਨ ਕਰਨ ਨੂੰ ਵੀ ਇਸੇ ਕੜੀ ਦਾ ਦੂਜਾ ਪੱਖ ਵੀ ਦੱਸਿਆ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply