Tuesday, July 15, 2025
Breaking News

ਟਾਈਟਲਰ ਨੂੰ ਬੇਦੋਸ਼ਾ ਦੱਸ ਕੇ ਕੈਪਟਨ ਨੇ ਸਿੱਖ ਕੌਮ ਦੀ ਪਿੱਠ ‘ਚ ਛੁਰਾ ਮਾਰਿਆ – ਟੀਟੂ

ਜੇਤਲੀ ਲਈ ਘਰ-ਘਰ ਜਾ ਕੇ ਮੰਗੀਆਂ ਵੋਟਾਂ

PPN240423

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਅੰਮ੍ਰਤਸਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ 1984 ਦੌਰਾਨ ਦਿੱਲੀ ਵਿਚ ਹੋਏ ਸਿੱਖ ਨਸਲਕੁਸ਼ੀ ਦੇ ਮੱਖ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਨੂੰ ਬੇਦੋਸ ਦੱਸ ਕੇ ਸਿੱਖ ਕੌਮ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜਨਰਲ ਸਕੱਤਰ ਤੇ ਵਾਰਡ 42 ਤੇ ਕੌਂਸਲਰ ਮਨਮੋਹਨ ਸਿੰਘ ਵਲੋਂ ਅਰੁਣ ਕੁਮਾਰ ਜੇਤਲੀ ਦੇ ਹੱਕ ਵਿਚ ਘਰ-ਘਰ ਜਾ ਕੇ ਵੋਟਾਂ ਮੰਗਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤਦ ਦੌਰਾਨ ਕਹੇ ਇਸ ਮੌਕੇ ਉਨ੍ਹਾਂ ਨਾਲ ਸ੍ਰੀ ਜੇਤਲੀ ਦੀ ਰਿਸਤੇਦਾਰ ਨੀਰੂ ਸਿੰਘ ਵੀ ਮੌਜੂਦ ਸੀ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੰਜਾਬ ਅਤੇ ਸਿੱਖਾਂ ਨਾਲ ਮਤਰੀ ਮਾਂ ਵਾਲਾ ਸਲੂਕ ਕੀਤਾ ਹੈ। ਜਿਸ ਦੀ ਮਿਸਾਲ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਦੰਗਿਆਂ ਦੇ ਦੋਸ਼ੀਆਂ ਨੂੰ ਦਿੱਲੀ ਵਿਚ ਵਜੀਰੀਆਂ ਤੇ ਅਹੁਦੇ ਦੇਣ ਤੋਂ ਮਿਲਦੀ ਹੈ।ਸ:ਟੀਟੂ ਨੇ ਕਿਹਾ ਕਿ ਇਸ ਸਮੇਂ ਪੁਰੇ ਦੇਸ਼ ਵਿਚ ਨਰਿੰਦਰ ਮੋਦੀ ਦੀ ਹਨੇਰੀ ਝੂਲ ਰਹੀ ਹੈ ਜਿਸ ਅੱਗੇ ਕਾਂਗਰਸ ਜਿਆਦਾ ਚਿਰ ਟਿਕ ਨਹੀਂ ਸਕੇਗੀ। ਉਨ੍ਹਾਂ ਸਮੂਹ ਵੋਟਰਾਂ ਨੂੰ ਸ੍ਰੀ ਅਰੁਣ ਜੇਲਤੀ ਨੂੰ ਤਕੜੀ ਲੀਡ ਨਾਲ ਜਤਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇ:ਪੂਰਨ ਸਿੰਘ ਮੱਤਾਵਾਲ, ਰਵਿੰਦਰਪਾਲ ਸਿੰਘ ਰਾਜੂ ਸਕੱਤਰ ਸ:ਬੁਲਾਰੀਆ, ਸ਼ਾਮ ਲਾਲ, ਨਵਪ੍ਰੀਤ ਸਿੰਘ ਭਾਟੀਆ, ਸ਼ਤੀਸ਼ ਕੁਮਾਰ, ਰਾਜੂ ਮੱਤੇਵਾਲ, ਸੁਵਿੰਦਰ ਸਿੰਘ ਵਸੀਕਾ, ਸਵਿੰਦਰ ਸਿੰਘ ਸੰਧੂ, ਸੁੱਚਾ ਸਿੰਘ, ਰਜੇਸ਼ ਕੁਮਾਰ, ਮਨਜੀਤ ਸਿੰਘ ਸੋਢੀ, ਸੁਰਿੰਦਰ ਕੁਮਾਰ ਬਤਰਾ, ਦਵਿੰਦਰ ਸਿੰਘ ਮੰਗਾ, ਸੰਨੀ ਭਾਟੀਆ, ਪ੍ਰਵੀਨ ਕੁਮਾਰ, ਮਾਸਟਰ ਮਨੋਹਰ ਸਿੰਘ, ਰਣਜੀਤ ਸਿੰਘ ਰਾਣਾ, ਅਵਤਾਰ ਸਿੰਘ ਟੀਟੂ, ਦਵਿੰਦਰ ਸਿੰਘ ਗਿਆਨੀ, ਮਾਨ ਸਿੰਘ, ਸੁਖਚੈਨ ਸਿੰਘ ਚੈਨੀ, ਰੋਬਨਜੀਤ ਸਿੰਘ, ਬਹਾਦਰ ਸਿੰਘ, ਜਗਜੀਤ ਸਿੰਘ, ਰਜਿੰਦਰ ਸਿੰਘ ਬਿੱਟੂ, ਵਿਨੋਦ ਕੁਮਾਰ ਸੋਨੀ, ਗੁਰਮਖ ਸਿੰਘ, ਗੁਰਬਖਸ਼ ਸਿੰਘ, ਵਿਪਨ ਮਹੰਤ ਆਦਿ ਮੌਜੂਦ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply