ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਹੀ ਲਿਆ ਜਾਵੇਗਾ ਆਖਰੀ ਫੈਸਲਾ-ਜਥੇਦਾਰ
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸੰਸਦੀ ਚੋਣ ਦੌਰਾਨ ਪੈਦਾ ਹੋਏ ਗੁਰਬਾਣੀ ਉਚਾਰਣ ਵਿਵਾਦ ਤੋਂ ਕਿਸੇ ਰਾਜਸੀ ਨੁਕਸਾਨ ਦੇ ਖਦਸ਼ੇ ਦੇ ਮਦੇਨਜਰ ਸ੍ਰ. ਮਜੀਠੀਆ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਇਸ ਮਾਮਲੇ ‘ਤੇ ਮੁਆਫੀ ਮੰਗ ਲਈ ਹੈ ਅਤੇ ਮੁਆਫੀਨਾਮੇ ਦੀ ਇਕ ਕਾਪੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਭੇਜੀ ਗਈ ।ਇਸ ਤੋਂ ਇਲਾਵਾ ਸ੍ਰ. ਮਜੀਠੀਆ ਨੇ ਆਪਣੀ ਫੇਸਬੁੱਕ ਪ੍ਰੋਫਾਈਲ ‘ਤੇ ਪਾਏ ਇੱਕ ਵੀਡੀਓ ਵਿੱਚ ਹੋਈ ਇਸ ਅਵੱਗਿਆ ਲਈ ਸੰਗਤ ਤੋਂ ਵੀ ਮੁਆਫੀ ਮੰਗੀ ਹੈ ।ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਭੇਜਿਆ ਗਿਆ ਮੁਆਫੀਨਾਮਾ ਨਾ-ਮਨਜੂਰ ਕਰਦਿਆਂ ਕਿਹਾ ਹੈ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾਲ ਕੀਤੀ ਗਈ ਛੇੜਛਾੜ ਦੇ ਮਾਮਲੇ ‘ਤੇ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।ਉਨਾਂ ਕਿਹਾ ਕਿ ਸਿੰਘ ਸਾਹਿਬਨਾਂ ਵਲੋਂ ਇਸ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਵੀ ਕੀਤਾ ਜਾ ਸਕਦਾ ਹੈ।