Friday, July 26, 2024

ਅੰਮ੍ਰਿਤਸਰ ਸ਼ਹਿਰ ਦੀ ਸਦੀਵੀ ਕੁਦਰਤੀ ਪ੍ਰਫੁੱਲਤਾ ਵੱਲ ਵਚਨਬੱਧ ਹੋਣ ਸੰਸਦੀ ਉਮੀਦਵਾਰ- ਡਾ. ਗੁਨਬੀਰ ਸਿੰਘ

PPN260416
ਅੰਮ੍ਰਿਤਸਰ, 2 6 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਈਕੋ-ਅੰਮ੍ਰਿਤਸਰ ਜੋ ਕਿ ਵਾਸ਼ਿੰਗਟਨ ਡੀ ਯੂ ਈਕੋ ਸਿੱਖ ਸੰਸਥਾ ਦਾ ਇਕ ਉਪਰਾਲਾ ਹੈ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਖਾਸ ਕਰਕੇ ਅਕਾਲੀ ਦਲ-ਬੀ, ਕਾਂਗ਼ਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਵੋਟਾਂ ਦੀ ਮੰਗ ਰੱਖਦੀਆਂ ਹੋਇਆ ਅੰਮ੍ਰਿਤਸਰ ਸ਼ਹਿਰ ਦੀ ਸਦੀਵੀ ਕੁਦਰਤੀ ਪ੍ਰਫੁਲਤਾ ਵੱਲ ਵਚਨਬੱਧ ਹੋਣ। ਡਾ. ਗੁਨਬੀਰ  ਸਿੰਘ, ਪ੍ਰਧਾਨ ਈਕੋ ਸਿੱਖ ਨੇ ਕਿਹਾ ਕਿ, ”ਸ਼੍ਰੀ ਅੰਮ੍ਰਿਤਸਰ ਸਾਹਿਬ ਬਹੁਤ ਵੱਡੀਆਂ ਕੁਦਰਤੀ ਸੱਮਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਸਿਆਸੀ ਉਮੀਦਵਾਰਾਂ ਲਈ ਉਪਰੋਕਤ ਵਿਸ਼ਿਆਂ ਵੱਲ ਆਪਣੀ ਗੰਭੀਰਤਾ  ਦਰਸਾਉਣਾ ਇਸ ਵਲੇ ਅਤਿ ਜ਼ਰੂਰੀ ਹੈ।” ਗੁਨਬੀਰ ਸਿੰਘ , ਚੇਅਰਮੈਨ , ਈਕੋ-ਅੰਮ੍ਰਿਤਸਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ” ਅੰਮ੍ਰਿਤਸਰ ਇੱਕ ਵਿਸ਼ਵ ਪੱਧਰੀ ਰੂਹਾਨੀ ਸ਼ਹਿਰ ਹੈ ਜੋ ਕਿ ਬਾਹਰੋਂ ਆਉਣ ਵਾਲੇ ਤਕਰੀਬਨ 350 ਲੱਖ ਯਾਤਰੂਆਂ ਦੀ ਆਉ ਭਗਤ ਕਰਦਾ ਹੈ ,ਜਦਕਿ ਸ਼ਹਿਰ ਦੀ ਅਜੋਕੀ ਬੁਨਿਆਦੀ ਬਣਤਰ ਇਸ ਯਾਤਰੂਆਂ ਦੇ ਹੜ ਤੋਂ ਕੁਦਰਤੀ ਸੋਮਿਆਂ ਤੇ ਪੈ ਰਹੇ ਪ੍ਰਭਾਵ ਅਤੇ ਦਬਾਅ ਨੂੰ ਸਹਿਣ ਵਿਚ ਅਸਮਰੱਥ ਹੈ । ਸੀਵਰੇਜ ਸਿਸਟਮ ਦੀ ਖਰਾਬੀ ਅਤੇ ਕੂੜਾ ਕਰਕਟ ਨੂੰ ਇਕੱਠਾ ਕਰਨ ਅਤੇ ਉਸ ਦੇ ਨਿਪਟਾਰੇ ਦੀ ਬਹੁਤ ਵੱਡੀ ਘਾਟ ਹੈ। ਇਸ ਤਂੋ ਇਲਾਵਾ ਪਾਣੀ ਦੀ ਗੁਣਵੱਤਾ ਵਿੱਚ ਅਤੇ ਜ਼ਮੀਨੀ ਸਤਰ ਦੀ ਭਾਰੀ ਗਿਰਾਵਟ ਸਹਿਤ ਅਤੇ ਸ਼ਹਿਰ ਦੀ ਹੋਂਦ ਨੁੰ ਹੀ ਬਹੁਤ ਵੱਡਾ ਖਤਰਾ ਹੈ। ਬਿਨਾਂ ਸੋਧਤਾ, ਤਰੱਕੀ ਦਾ ਹਵਾਲਾ ਦੇ ਕੇ ਘਰਾਂ ਦੇ ਅਗਿਉਂ ਅਤੇ ਸੜਕਾਂ ਦੇ ਕਿਨਾਰਿਆਂ ਤੋਂ ਬਜ਼ੁਰਗ ਪੇੜ ਪੋੰਦੇ ਲਗਾਤਾਰ ਪੱਟੇ ਜਾ ਰਹੇ ਹਨ। ਇਸ ਤੋਂ ਇਲਾਵਾ ੪੦ ਹਜ਼ਾਰ ਥੀ੍ਰ ਵਿਹਲਰ ਸੀ ਐਨ ਜੀ  ਵਰਤ ਕੇ ਲਗਾਤਾਰ ਪ੍ਰਦੂਸ਼ਨ ਦਾ ਕਾਰਨ ਬਣੇ ਹੋਏ ਹਨ।ਉਹਨਾਂ ਨੇ ਇਹ ਵੀ ਕਿਹਾ ਕਿ ” ਅਸੀਂ ਆਸ ਕਰਦੇ ਹਾਂ ਕਿ ਲੋਕ ਸਭਾ ਦੇ ਉਮੀਦਵਾਰ , ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੇ ਲਗਾਤਾਰ  ਇਹ ਦਬਾਅ ਪਾਉਣ ਕਿ ਇਸ ਪਵਿੱਤਰ ਅਤੇ ਵਿਰਾਸਤੀ ਸ਼ਹਿਰ ਦੀ ਅਤੇ ਇਸ ਦੇ ਆਸ ਪਾਸ ਦੀ ਕੁਦਰਤੀ ਜਾਇਦਾਦ ਦੀ ਸਾਭ ਸੰਭਾਲ ਉਹਨਾਂ ਦਾ ਪਹਿਲਾ ਟੀਚਾ ਹੋਣਾ ਚਾਹੀਦਾ ਹੈ। ਇਸ ਸੰਦਰਭ ਵਿਚ ਈਕੋ ਅੰਮ੍ਰਿਤਸਰ ਵਲੋਂ ਇਕ ਛੇ ਪੁਆਇੰਟ ਅੇਜੰਡਾ ਪੇਸ਼ ਕੀਤਾ ਗਿਆ ਸੀ ਜਿਸ ਦਾ ਹਿੱਸਾ ਸਨ: ਸਫਾਈ :- ਨਾਲੀਆ ਅਤੇ ਹੋਰ ਗੰਦੇ ਪਾਣੀਆਂ ਦੇ ਲੋੜੀਂਦੇ ਇਲਾਜ।ਕੂੜਾ ਕਰਕਟ ਪ੍ਰਬੰਧਨ :- ਕੂੜੇ ਦੇ ਇਕੱਠ ਅਤੇ ਨਿਪਟਾਰੇ ਦੀ ਬਹਿਤਰ ਪ੍ਰਣਾਲੀ ਆਪਨਾਉਣਾ।ਬਨਸਪਤੀ ਅਤੇ  ਬਾਗ਼ਬਾਨੀ :- ਸ਼ਹਿਰ ਦੀ ਹਰਿਆਵਲ ਵਿੱਚ ਭਰਪੂਰ ਵਾਧਾ। ਜਨਤਕ ਆਵਾਜਾਈ :- ਸੀ ਐਨ ਜੀ  ਅਤੇ ਸ਼ਟੇਸਨ ਸਥਾਪਤ ਕਰਨੇ। ਕੁਦਰਤੀ ਊਰਜਾ ਕੁਸ਼ਲਤਾ:- ਬਾਇਉਗੈਸ ਅਤੇ ਸੌਰ ਸ਼ਹਿਰ ਯੋਜਨਾ।ਸਵੱਛ ਅਤੇ ਸਾਫ ਪਾਣੀ ਸਕੀਮਾਂ : ਮੀਂਹ ਦੇ ਪਾਣੀ ਨੁੰ ਇਕੱਠਾ ਕਰਨਾ ਅਤੇ ਪਾਣੀ ਦਾ ਆਡਿਟ। ਇੱਥੇ ਇਹ ਜਿਕਰਯੋਗ ਹੈ ਕਿ ਈਕੋ ਸਿੱਖ ਦੇ ਯਤਨਾ ਸਦਕਾ ਅੰਮ੍ਰਿਤਸਰ, ਗਰੀਨ ਪਿਲਗ੍ਰਿਮੇਜ ਨੇਟਵਰਕ ਜੋ ਕਿ ਦੁਨੀਆ ਭਰ ਦੇ ਧਾਰਮਿਕ ਸਥਾਨਾਂ ਦਾ ਨੇਟਵਰਕ ਹੈ, ਦੇ ਮੁੱਢਲੇ ਸਥਾਪਿਤ ਮੈਂਬਰਾਂ ਵਿੱਚੋ ਇਕ ਹੈ। ਐਸ ਜੀ ਪੀ ਸੀ  ਪੰਜਾਬ ਸਰਕਾਰ ਵੱਲੋ ਸ਼ਹਿਰ ਦੀ ਪ੍ਰਤਿਨਿਧਤਾ 2011 ਵਿੱਚ ਕੀਤੀ ਗਈ ਸੀ। ਇਹ ਲਾਜ਼ਮੀ ਹੈ ਕਿ ਦੁਨੀਆ ਭਰ ਤੋ ਆਏ ਸ਼ਰਧਾਲੂਆਂ ਵਾਸਤੇ ਇਸ ਸਹਿਰ ਦੇ ਵਾਤਾਵਰਨ ਨੂੰ ਬੇਹੱਦ ਸੁਹਾਵਣਾ ਬਣਾਇਆ ਜਾਵੇ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply