ਅੰਮ੍ਰਿਤਸਰ, 26 ਅਪ੍ਰੈਲ (ਜਸਬੀਰ ਸਿੰਘ ਸੱਗੂ)- ਸਰਕਾਰੀ ਐਲੀਮੈਂਟਰੀ ਸਕੂਲ ਕਾਲਾ ਵਿਖੇ ਬੀਤੇ ਦਿਨੀ ਚੌਰੀ ਹੋਣ ਸਮਾਚਾਰ ਹੈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈਡ ਮਾਸਟਰ ਤੇ ਨੈਸ਼ਨਲ ਅਵਾਰਡੀ ਸ੍ਰੀ ਰੋਸ਼ਨ ਲਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ‘ਚ ਨਵੇਂ ਬਣੇ ਫਲੱਸ਼-ਬਾਥਰੂਮਾਂ ਦੇ ਰੋਸ਼ਨਦਾਨਾਂ ਰਾਹੀਂ ਅੰਦਰ ਵੜ ਕੇ ਚੌਰਾਂ ਵੱਲੋਂ ਬਹੁਤ ਜਿਆਦਾ ਤੋੜ-ਭੰਨ ਕੀਤੀ ਗਈ ਤੇ ਅੰਦਰ ਲੱਗੀਆਂ ਟੂਟੀਆਂ, ਟੇਂਕੀਆਂ ਅਤੇ ਵਾਸ਼ਬੇਸਿਨ ਤੋੜ ਦਿੱਤੇ ਗਏ। ਜਿਸ ਨਾਲ ਬੱਚਿਆਂ, ਅਧਿਆਪਕਾਂ ਨੂੰ ਬਹੁਤ ਮੁਸ਼ਕਲ ਆਈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਕੂਲ ਵਿੱਚ ਚੌਰੀ ਦੀਆਂ ਲਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਨਾਂ ਤਾਂ ਇਲਾਕੇ ਵਾਲੇ ਕੋਈ ਸਹਿਯੋਗ ਕਰਦੇ ਹਨ ਅਤੇ ਨਾਂ ਹੀ ਪੁਲਿਸ ਚੌਕੀ ਵਾਲੇ ਕੋਈ ਠੋਸ ਕਦਮ ਚੁੱਕਦੇ ਹਨ। ਕਿਸੇ ਵੀ ਤਰਾਂ ਦੀ ਕਾਰਵਾਈ ਨਾ ਹੋਣ ਕਰਕੇ ਚੌਰਾਂ ਦੇ ਹੌਸਲੇ ਬਹੁਤ ਜਿਆਦਾ ਵੱਧ ਚੁੱਕੇ ਹਨ। ਕੋਈ ਚੌਕੀਦਾਰ ਨਾਂ ਹੋਣ ਕਰਕੇ ਚੋਰਾਂ ਨੂੰ ਡਰ ਬਿਲਕੁਲ ਨਹੀਂ ਲੱਗਦਾ ਅਤੇ ਉਹ ਆਪਣੇ ਕੰਮ ਨੂੰ ਬੜੀ ਆਸਾਨੀ ਨਾਲ ਅੰਜਾਮ ਦੇ ਦਿੰਦੇ ਹਨ। ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸ੍ਰ. ਇਕਬਾਲ ਸਿੰਘ ਸੰਧੂ, ਮੈਂਬਰ ਸਕੂਲ ਸਟਾਫ ਅਤੇ ਬੱਚਿਆਂ ਨੇ ਇਸ ਘਟਨਾਂ ਦੀ ਬਹੁਤ ਨਿੰਦਾਂ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …