Monday, July 8, 2024

ਕਿਸਾਨਾਂ ਦਾ ਖੇਤਾਂ ਵਿਚ ਦਰੱਖਤ ਲਗਾਉਣ ਦਾ ਰੁਝਾਣ ਘਟਣ ਲੱਗਾ

PPN2012201514ਸੰਦੌੜ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਧਰਤੀ ਦੇ ਕੁੱਲ ਰਕਬੇ ਉੱਪਰ ਜੰਗਲਾਂ ਅਤੇ ਪਾਣੀ ਦੀ ਹੋਂਦ ਮਨੁੱਖ ਦੇ ਜੀਵਨ ਤੋਂ ਵੀ ਲੱਖਾਂ ਸਾਲ ਪਹਿਲਾਂ ਸੀ। ਜਿਵੇਂ-ਜਿਵੇਂ ਮਨੁੱਖ ਸੱਭਿਅਕ ਹੁੰਦਾ ਗਿਆ, ਉਸ ਦੇ ਨਾਲ-ਨਾਲ ਧਰਤੀ ਉੱਪਰ ਦਰੱਖਤਾਂ ਅਤੇ ਪਾਣੀ ਦੀ ਹੋਂਦ ਵੀ ਘੱਟਦੀ ਗਈ। ਅੱਜ ਸਮਾਂ ਇਹ ਆ ਗਿਆ ਹੈ ਕਿ ਮਨੁੱਖ ਨੂੰ ਦਰੱਖਤਾਂ ਦੀ ਕਮੀ ਕਾਰਨ ਸ਼ੁੱਧ ਹਵਾ ਅਤੇ ਸਾਫ਼ ਵਾਤਾਵਰਨ ਵੀ ਨਹੀਂ ਮਿਲ ਰਿਹਾ। ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿਚ ਫਸਲਾਂ ਤੋਂ ਇਲਾਵਾ ਦਰੱਖਤ ਲਗਾਉਣ ਵਿਚ ਵੀ ਵੱਡੀ ਦਿਲਚਸਪੀ ਵਿਖਾਈ ਜਾਂਦੀ ਸੀ। ਹੌਲੀ-ਹੌਲੀ ਕਿਸਾਨਾਂ ਦਾ ਰੁਝਾਨ ਇਸ ਪਾਸਿਓ ਵੀ ਟੁੱਟਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਵੱਲੋਂ ਖੇਤਾਂ ਦੇ ਕਿਨਾਰਿਆਂ ਤੋਂ ਇਲਾਵਾ ਖਾਲੀ ਥਾਂ ਵਾਲੇ ਖੇਤਰ ਦੇ ਖੇਤਾਂ ਵਿੱਚ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਜਾਂਦੇ ਸਨ। ਇਨਾਂ ਰੁੱਖਾਂ ਲਈ ਕਿਸਾਨਾਂ ਨੂੰ ਕੋਈ ਜ਼ਿਆਦਾ ਸਾਂਭ ਸੰਭਾਲ ਵੀ ਨਹੀ ਕਰਨੀ ਪੈਦੀ ਸੀ ਕਿਸਾਨ ਵੀਰਾਂ ਨੇ ਦੱਸਿਆ ਕਿ ਪੌਦਿਆਂ ਨੂੰ ਲਗਾਉਣ ਦੇ ਸ਼ੁਰੂਆਤੀ ਸਮੇਂ ਵਿੱਚ ਪਾਣੀ ਦੀ ਸਖਤ ਜਰੂਰਤ ਹੁੰਦੀ ਹੈ।ਇਸ ਤੋਂ ਇਲਾਵਾ ਪਸ਼ੂਆਂ ਅਤੇ ਹੋਰ ਕੁਦਰਤੀ ਆਫਤਾਂ ਤੋਂ ਵੀ ਬਚਾਉਣਾ ਪੈਦਾ ਹੈ।ਜਦੋ ਖੇਤ ਵਿਚ ਲੱਗਾ ਰੁੱਖ ਦੋ ਸਾਲ ਦੀ ਉਮਰ ਦਾ ਹੋ ਜਾਂਦਾ ਹੈ ਤਾਂ ਦਰੱਖਤ ਨੂੰ ਸੰਭਾਲਣ ਦਾ ਕਿਸਾਨਾਂ ਦੀ ਖੇਚਲ ਘੱਟ ਜਾਂਦੀ ਹੈ। ਠੇਕੇ ਉੱਤੇ ਜਮੀਨ ਲੈ ਕੇ ਰੁੱਖ ਉਗਾਉਣ ਵਾਲੇ ਇੱਕ ਕਿਸਾਨ ਭਰਾ ਨੇ ਦੱਸਿਆ ਕਿ ਰੁੱਖਾਂ ਨੂੰ ਪਾਲਣਾ ਪੁੱਤਰਾਂ ਨੂੰ ਪਾਲਣ ਦੇ ਬਰਾਬਰ ਹੈ ਪਰ ਸਾਡੇ ਵੱਲੋਂ ਪੈਦਾ ਕੀਤੇ ਰੁੱਖਾਂ ਦੀ ਮਾਰਕੀਟ ਵਿਚ ਕੀਮਤ ਕੌਡੀਆਂ ਤੋਂ ਵੀ ਘੱਟ ਪੈਦੀ ਹੈ। ਜਿਸ ਕਾਰਨ ਸਾਡਾ ਮਨੋਬਲ ਟੁੱਟਦਾ ਹੈ। ਇਸ ਤੋਂ ਇਲਾਵਾ ਹੋਰ ਰਕਬੇ ਵਿਚ ਰੁੱਖ ਲਗਾਉਣ ਦੀ ਵੀ ਤਾਂਘ ਨਹੀਂ ਰਹਿੰਦੀ ਹੈ। ਰੁੱਖਾਂ ਦਾ ਵਪਾਰ ਕਰਨ ਵਾਲਿਆਂ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਮੰਡੀ ਵਿਚ ਲੱਕੜ ਦਾ ਰੇਟ ਵੱਡੇ ਵਪਾਰੀ ਆਪਣੀ ਮਨਮਰਜ਼ੀ ਨਾਲ ਲਾਉਦੇ ਹਨ। ਪਾਪਲਰ, ਸਫੈਦਾ ਜੋ ਕਿ ਏ ਗ੍ਰੇਡ ਵਿੱਚ ਆਉਂਦਾ ਹੈ।ਉਸ ਦਾ ਰੇਟ 400 ਰੁਪਏ, ਡੇਕ ਅਤੇ ਸਰੀਂਹ ਆਦਿ 400 ਰੁਪਏ, ਅੰਬ ਦਾ ਰੇਟ 500 ਰੁਪਏ ਪਰ ਅੰਬ ਸਮੇਤ ਸਾਰੇ ਫਲਾਂ ਵਾਲੇ ਰੁੱਖਾਂ ਨੂੰ ਕੱਟਣ ਉੱਤੇ ਸਰਕਾਰ ਵੱਲੋਂ ਪਾਬੰਦੀ ਹੈ ਅਤੇ ਮੰਡੀ ਵਿੱਚ 20 ਕਿਲੋ ਕੁਇੰਟਲ ਪਿੱਛੇ ਲੱਕੜ ਦੀ ਕਾਟ ਲਗਦੀ ਹੈ।ਇਸ ਤੋਂ ਇਲਵਾ 100 ਰੁਪਏ ਪਿੱਛੇ 92 ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਰੁੱਖ ਦੀ ਕਟਾਈ ਕਰਨ ਵਾਲੇ ਮਜ਼ਦੂਰਾਂ ਦੀ ਦਿਹਾੜੀ ਵੀ 400 ਰੁਪਏ ਦੇ ਕਰੀਬ ਹੈ ਅਤੇ ਮੰਡੀ ਵਿੱਚ ਲੱਕੜ ਲੈ ਕੇ ਜਾਣ ਲਈ ਕਿਰਾਏ ਭਾੜੇ ਵੀ ਦੁਗਣੇ ਹੋ ਚੁੱਕੇ ਹਨ।ਕਿਸਾਨਾਂ ਅਤੇ ਵਪਾਰੀਆਂ ਵੀਰਾਂ ਦੀ ਸਰਕਾਰ ਤੋਂ ਮੰਗ ਹੈ ਕਿ ਲੱਕੜ ਦਾ ਘੱਟੋਂ-ਘੱਟ ਸਮਰਥਣ ਮੁੱਲ ਮਿਥਿਆ ਜਾਵੇ। ਇਸ ਤੋਂ ਇਲਾਵਾ ਪ੍ਰਾਈਵੇਟ ਮੰਡੀਆਂ ਵਿੱਚ ਹੋਣ ਵਾਲੀ ਲੱਕੜ ਉਤਪਾਦਕਾਂ ਦੀ ਲੁੱਟ ਨੂੰ ਰੋਕਣ ਲਈ ਖਰੀਦ ਵਪਾਰੀਆਂ ਦੇ ਨਿਯਮ ਦਾਣਾ ਮੰਡੀਆਂ ਦੇ ਆੜਤੀਆਂ ਦੇ ਖਰੀਦ ਨਿਯਮਾਂ ਦੀ ਤਰਾਂ ਬਣਾਏ ਜਾਣ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply