Saturday, July 5, 2025
Breaking News

ਹਰੇਕ ਨੂੰ ਮਿਲੇ ਰੋਜ਼ਗਾਰ, ਸਿੱਖਿਆ, ਸਿਹਤ ਤੇ ਆਪਣਾ ਮਕਾਨ, ਪੰਜਾਬ ਦੇ ਸਿੱਖ ਦੇਸ਼ ਦੀ ਸ਼ਾਨ – ਰਾਹੁਲ ਗਾਂਧੀ

ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ ‘ਤੇ ਬੰਦ ਹੋਵੇਗਾ ਨਸ਼ਾ

PPN280405
ਬਠਿੰਡਾ, 28 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਅੱਜ ਜਿਥੇ ਕਾਂਗਰਸ ਅਤੇ ਪੀ ਪੀ ਪੀ ਅਤੇ ਸੀ ਪੀ ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਚੋਣ ਰੈਲੀ ਕਰਨ ਪੁੱਜੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਰੈਲੀ ‘ਚ ਉਮੀਦ ਨਾਲੋਂ ਵੱਧ ਪੁੱਜੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਦਾ ਨਾਅਰਾ ਹਰ ਇਕ ਨੂੰ ਤਰੱਕੀ, ਰੋਜ਼ਗਾਰ, ਸਿੱਖਿਆ, ਸਿਹਤ, ਆਪਣੇ ਮਕਾਨ ਮਿਲੇ।ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੌਦੀ ਦੁਆਰਾ ਗੁਜਰਾਤ ਦੇ ਵਿਕਾਸ ਦਾ ਦਾਅਵਾ ਇਕ ਬਹੁਤ ਵੱਡਾ ਧੋਖਾ ਹੈ, ਜਦਕਿ ਗੁਜਰਾਤ ਅਤੇ ਪੰਜਾਬ ਵਿਚ ਬਾਦਲ ਅਤੇ ਮੌਦੀ ਦੇ ਕੁਝ ਖਾਸ਼ ਲੋਕਾਂ ਦੀ ਹੀ ਵਿਕਾਸ ਹੋਇਆ ਹੈ। ਆਮ ਆਦਮੀ ਦਾ ਕੋਈ ਵਿਕਾਸ ਨਹੀ ਹੋਇਆ। ਰਾਹੁਲ ਗਾਂਧੀ ਨੇ ਕਿਹਾ ਕਿ ਜਿਨਾਂ ਵਿਕਾਸ ਪਿਛਲੇ ੧੦ ਸਾਲਾਂ ਵਿਚ ਦੇਸ਼ ਦੀ ਯੂਪੀਏ ਸਰਕਾਰ ਦੇ ਹੁੰਦੇ ਹੋਇਆ ਹੈ ਉਤਨਾ ਐਨਡੀਏ ਦੀ ਸਰਕਾਰ ਵਿਚ ਨਹੀ ਹੋਇਆ ਅਤੇ ਐਨਡੀਏ ਦੀ ਸਰਕਾਰ ਦੇ ਹੁੰਦੇ ਸਮੇਂ ਕੁੱਝ ਖਾਸ ਵਿਅਕਤੀਆਂ ਨੂੰ ਸਰਕਾਰ ਦੁਆਰਾ ਕੰਪਨੀਆਂ ਦਿੱਤੀਆਂ ਗਈਆਂ। ਉਨਾਂ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਤੱਰਕੀ ਦੇ ਲਈ 10 ਕਰੋੜ ਲੋਕਾਂ ਦੀ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਅਤੇ ਅਗਲੇ 5 ਸਾਲਾਂ ਵਿਚ ਕਾਂਗਰਸ ਦੀ ਯੂਪੀਏ ਸਰਕਾਰ ਗਰੀਬ ਵਰਗ ਦੇ 70 ਕਰੋੜ ਲੋਕਾਂ ਨੂੰ ਗਰੀਬ ਰੇਖਾ ਤੋਂ ਬਾਹਰ ਕੱਢ ਕੇ ਮੱਧਮ ਵਰਗ ਵਿਚ ਲੈ ਕੇ ਆਵੇਗੀ ਇਹ ਕਾਂਗਰਸ ਦਾ ਮੁੱਖ ਏਜੰਡਾ ਹੈ। ਉਨਾਂ ਕਿਹਾ ਕਿ ਮਨਰੇਗਾ ਵਿਚ ਹਰ ਸਾਲ 30 ਹਜ਼ਾਰ ਖਰਚ ਕੀਤੇ ਅਤੇ ਸਿੱਖਿਆ ਤੇ ਸੂਚਨਾ ਦਾ ਅਧਿਕਾਰ ਦਿੱਤਾ ਹੈ, ਉਨਾਂ ਕਿਹਾ ਕਿ ਮਨਰੇਗਾ ਅਤੇ ਸਿੱਖਿਆ ਅਧਿਕਾਰ ਦਿਤਾ ਹੈ, ਆਉਣ ਵਾਲੇ ਸਮੇਂ ਕਾਂਗਰਸ ਸਿਹਤ ਅਧਿਕਾਰ ਦੇ ਤਹਿਤ ਮੁਫ਼ਤ ਅਪਰੇਸ਼ਨ ਅਤੇ ਇਲਾਜ ਦੀ ਯੋਜਨਾ ਗਰੀਬਾਂ ਨੂੰ ਦੇਣ ਜਾ ਰਹੀ ਹੈ। ਰਾਹੁਲ ਨੇ ਅੱਗੇ ਕਿਹਾ ਕਿ ਗੁਜਰਾਤ ਵਿਚ ਪੰਜਾਬ ਦੇ ਸਿੱਖ ਕਿਸਾਨਾਂ ਨੂੰ ਭਾਜਪਾ ਦੀ ਮੋਦੀ ਸਰਕਾਰ ਉਜਾੜਣ ਵਿਚ ਲੱਗੀ ਹੋਈ ਹੈ ਉਥੇ ਹੀ ਪੰਜਾਬ ਵਿਚ ਅਕਾਲੀ-ਭਾਜਪਾ ਦਾ ਗਠਜੋੜ ਏ, ਜਿਸ ਦੇ ਚਲਦੇ ਇਹ ਸਾਫ਼ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਕਿਸਾਨਾਂ ਦੇ ਹਿੱਤ ਦੀ ਗੱਲ ਕਦੀ ਵੀ ਨਹੀ ਕਰ ਸਕਦੀ, ਲੇਕਿਨ ਕਾਂਗਰਸ ਯੂਪੀਏ ਸਰਕਾਰ ਕਿਸਾਨਾਂ ਦਾ ੭੦ ਕਰੋੜ ਦਾ ਕਰਜ਼ਾ ਮਾਫ਼ ਕਰ ਕੇ ਉਨਾਂ ਦੇ ਲਈ ਬੈਂਕਾਂ ਦੇ ਦਰਵਾਜ਼ੇ ਖੋਲ ਕੇ ਬਹੁਤ ਹੀ ਵੱਡੀ ਰਾਹਤ ਪ੍ਰਦਾਨ ਕਰ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਹਾਂ ‘ਤੇ ਐਨਡੀਏ ਦੀ ਸਰਕਾਰ ਦੇ ਸਮੇਂ ਕਿਸਾਨਾਂ ਨੂੰ 60 ਐਮਐਸਪੀ ਮਿਲ ਰਿਹਾ ਸੀ ਉਥੇ ਹੀ ਕਾਂਗਰਸ ਦੀ ਯੂਪੀਏ ਸਰਕਾਰ ਦੇ ਆਉਣ ‘ਤੇ ਦੇਸ਼ ਦੇ ਕਿਸਾਨਾਂ ਨੂੰ 760 ਰੁਪਏ ਐਮਐਸਪੀ ਦਿੱਤਾ ਗਿਆ। ਉਨਾਂ ਕਿਹਾ ਕਿ ਮਿਹਨਤ ਦੇਸ਼ ਦੇ ਲੋਕ ਕਰ ਰਹੇ ਹੈ ਅਤੇ ਕਮਾਈ ਚਾਈਨਾਂ ਕਰ ਰਿਹਾ ਹੈ। ਕਿਉਕਿ ਅੱਜ ਜੋ ਵੀ ਕੱਪੜਾ, ਮੋਬਾਇਲ ਦੇ ਇਲਾਵਾ ਕੈਮਰਾ ਆਦਿ ਬਾਜ਼ਾਰ ‘ਚ ਆਉਂਦਾ ਹੈ, ਉਸ ‘ਤੇ ਮੈਡਇੰਨ ਚਾਈਨਾ ਦੀ ਮੋਹਰ ਲੱਗੀ ਹੁੰਦੀ ਹੈ। ਗਾਂਧੀ ਨੇ ਕਿਹਾ ਕਿ ਜਦ ਤੱਕ ਉਕਤ ਉਦਪਾਦਨਾਂ ‘ਤੇ ਮੈਡਇੰਨ ਭਾਰਤ-ਪੰਜਾਬ-ਬਠਿੰਡਾ ਨਹੀ ਲਿਖਾ ਜਾਂਦਾ ਤਦ ਤੱਕ ਦੇਸ਼ ਦਾ ਵਿਕਾਸ ਨਹੀ ਹੋ ਸਕਦਾ ਅਤੇ ਬੇਰੁਜ਼ਗਾਰ ਨਵ ਪੀੜੀ ਨੂੰ ਨੋਕਰੀ ਨਹੀ ਮਿਲ ਸਕਦੀ, ਜਿਸ ਦੇ ਲਈ ਕਾਂਗਰਸ ਨੇ ਜਪਾਨ ਸਰਕਾਰ ਦੇ ਸਾਥ ਇਕ ਸਮਝੋਤਾ ਕਰਕੇ ਦਿੱਲੀ ਤੋਂ ਮੰਬਈ ਤੱਕ ਦਾ ਸੜਕ ਰਸਤਾ ਬਣਾ ਕੇ ਉਥੇ ਉਤਪਾਦਨ ਕੋਰੀਡੋਰ ਲਗਾਏ ਜਾ ਰਹੇ ਹੈ, ਜਿਸ ਨਾਲ ਭਾਰਤ ਦੀ ਤੱਰਕੀ ਹੋਵੇਗੀ ਅਤੇ ਆਪ ਦੀ ਮਿਹਨਤ ਦਾ ਮੁੱਲ ਪੈਣਾ ਹੈ, ਲੱਖਾਂ ਹੀ ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਰਾਹੁਲ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ  ਸਵ: ਰਾਜੀਵ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ  ਦੇਸ਼ ਦੇ ਰਾਜਿਆਂ ਦੀ ਜਨਤਾ ਨੂੰ ਭੇਜੇ ਗਏ ਇੱਕ ਰੁਪਏ ਵਿਚ 15 ਪੈਸੇ ਹੀ ਪ੍ਰਾਪਤ ਹੁੰਦਾ ਹੈ। ਬਾਕੀ ਪੈਸੇ ਰਾਸਤੇ ਵਿਚ ਹੀ ਦਲਾਲ ਖਾ ਜਾਂਦੇ ਹੈ, ਜਨਤਾ ਨੂੰ ਕੇਂਦਰ ਸਰਕਾਰ ਦੁਆਰਾ ਭੇਜਾ ਗਿਆ ਪੂਰਾ ਪੈਸਾ ਮਿਲੇ ਇਸ ਦੇ ਲਈ ਯੂਪੀਏ ਸਰਕਾਰ ਨੇ ਅਧਾਰ ਕਾਰਡ ਯੋਜਨਾ ਸ਼ੁਰੂ ਕੀਤੀ, ਜਿਸ ਨਾਲ ਜਨਤਾ ਦੇ ਬੈਂਕ ਖਾਤੇ ਵਿਚ ਸਿੱਧਾ ਪੂਰਾ ਪੈਸਾ ਪਹੁੰਚ ਸਕੇ।ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕ ਬਹਾਦਰ ਅਤੇ ਮਿਹਨਤੀ ਹੈ, ਲੇਕਿਨ ਪੰਜਾਬ ਸਰਕਾਰ ਦੀ ਕਮਜੋਰੀ ਦੇ ਕਾਰਨ ਪੰਜਾਬ ਨੌਜਵਾਨ ਪੀੜੀ ਨਸ਼ਿਆਂ ਦੇ ਦਲਦਲ ਵਿਚ ਡਿੱਗ ਕੇ ਆਪਣੀ ਜਵਾਨੀ ਤਬਾਹ ਕਰ ਰਹੇ ਹੈ।ਲੇਕਿਨ ਪੰਜਾਬ ਸਰਕਾਰ ਨਸ਼ਿਆਂ ਦੀ ਸਪਲਾਈ ਪੰਜਾਬ ਵਿਚ ਰੋਕਣ ‘ਚ ਨਾ-ਕਾਮਯਾਬ ਰਹੀ ਹੈ ਠੀਕਰਾ ਕਾਂਗਰਸ ਦੀ ਯੂਪੀਏ ਸਰਕਾਰ ‘ਤੇ ਭਿੰਨਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਅਗਲੀ ਵਾਰ ਜੇ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਵਿਚ ਨਸ਼ੇ ‘ਤੇ ਰੋਕ ਲਗਾਉਣ ਦੀ ਜਿੰਮੇਵਾਰੀ ਹੋਵੇਗੀ।ਅਤੇ ਇਸ ਗੋਰਖ ਧੰਦੇ ‘ਚ ਲਿਪਤ ਕੋਈ ਵੀ ਮੰਤਰੀ ਹੋ ਜਾ ਕੋਈ ਵੀ ਵਿਅਕਤੀ ਬਖ਼ਸਿਆ ਨਹੀ ਜਾਵੇਗਾ, ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਿਰਫ਼ ਕਾਂਗਰਸ ਦੀ ਯੂਪੀਏ ਸਰਕਾਰ ‘ਤੇ ਆਰੋਪ ਲਗਾ ਰਹੇ ਹੈ ਕਿ ਕਾਂਗਰਸ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਨੂੰ ਰੋਕ ਨਹੀ ਪਾ ਰਹੀ । ਲੇਕਿਨ ਸਾਬਿਆਂ ਦੀ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ।
ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ‘ਤੇ ਹਮਲੇ ਕਰਦਿਆਂ ਕਿਹਾ ਕਿ ਮੋਦੀ ਦਿੱਲੀ ਦੀ ਔਰਤਾਂ ਦੇ ਸ਼ਕਤੀਕਰਨ ਕਰਨ ਦੇ ਲਈ ਪੋਸਟਰ ਲਗਵਾ ਰਹੇ ਹੈ ਲੇਕਿਨ ਗੁਜਰਾਤ ਵਿਚ ਔਰਤਾਂ ਦੀ ਆਪਣੀ ਪੁਲਿਸ ਤੋਂ ਜਾਸੂਸੀ ਕਰਵਾ ਰਹੇ ਹੈ ਕਿ ਰਾਹੁਲ ਨੇ ਕਿਹਾ ਕਿ ਛੱਤੀਸ਼ਗੜ  ਵਿਚ ਭਾਜਪਾ ਦੀ ਸਰਕਾਰ ਹੁੰਦੇ ਹੋਏ 20 ਹਜ਼ਾਰ ਔਰਤਾਂ ਗੁੰਮ ਹਨ। ਮੋਦੀ ਆਪਣੇ ਆਪ ਨੂੰ ਭ੍ਰਿਸ਼ਟਚਾਰ ਦੇ ਖਿਲਾਫ਼ ਹੋਣ ਦੇ ਉਲਟ ਸਿਰਫ਼ ਢੋਂਗ ਹੈ ਜਦਕਿ ਅਸਲੀਅਤ ਵਿਚ ਮੋਦੀ ਉਨਾਂ ਨਾਲ ਮੰਚ ਸਾਂਝੇ ਕਰ ਰਹੇ ਹੈ ਜੋ ਕਿ ਭ੍ਰਿਸ਼ਟਾਚਾਰ ਦੇ ਅਰੋਪ ਵਿਚ ਜੇਲ ਜਾ ਚੁੱਕੇ ਹਨ। ਮੋਦੀ ਨੇ ਗੁਜਰਾਤ ‘ਚ ਵੱਡੇ ਘਰਾਣੇ ਨੂੰ 45 ਹਜ਼ਾਰ ਏਕੜ ਜਮੀਨ ਗਰੀਬਾਂ ਤੋਂ ਖੋਹ ਕੇ ਇਕ ਰੁਪਏ ਮੀਟਰ ਦੇ ਹਿਸਾਬ ਦੇ ਦਿੱਤੀ ਹੈ। ਅਤੇ ਮੋਦੀ ਆਪਣੇ ਆਪ ਨੂੰ ਗਰੀਬਾਂ ਦਾ ਮਸੀਹਾ ਬਣਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਗੁਜਰਾਤ ਸਰਕਾਰ ਨੇ ਜਿਨਾਂ ਦੀ ਜਮੀਨ ਖੋਹੀ ਹੈ ਉਹ ਹੁਣ ਮਨਰੇਗਾ ‘ਚ ਮਜਦੂਰੀ ਕਰ ਰਹੇ ਹੈ। ਜਿਸ ਨਾਲ ਇਹ ਸਾਫ਼ ਝਲਕਦਾ ਹੈ ਕਿ ਕਿਸਾਨਾ ਅਤੇ ਗਰੀਬ ਮਜਦੂਰਾਂ ਦੇ ਲਈ ਭਾਜਪਾ ਕੁਝ ਨਹੀ ਕਰ ਸਕਦੀ ਅਤੇ ਸਿਰਫ ਗਰੀਬ ਨੂੰ ਗਰੀਬ ਬਣਾ ਸਕਦੀ ਹੈ। ਉਨਾਂ ਕਿਹਾ ਕਿ ਕਾਂਗਰਸ ਦੀ ਸੋਚ ਏ ਕਿ ਗਰੀਬ ਮਜਦੂਰ ਦਾ ਬੇਟਾ ਤੱਰਕੀ ਕਰੇ ਅਤੇ ਅਮਰੀਕਾ ਵਿਚ ਜਾਕੇ ਅਪਣੇ ਵਿਜਨੈਸ ਕਰੇ ਅਤੇ ਕਿਸਾਨ ਦਾ ਬੇਟਾ ਵੀ ਇਕ ਵੱਡਾ ਵਿਜਨੈਸਮੈਨ ਬਣੇ।
ਇਸ ਚੋਣ ਰੈਲੀ ਵਿੱਚ ਸ਼ਕੀਲ ਅਹਮਦ, ਹਰੀਸ਼ ਚੌਧਰੀ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੁੱਠਲ, ਮਨਪ੍ਰੀਤ ਬਾਦਲ, ਹਰਮੰਦਰ ਜੱਸੀ, ਮੋਹਣ ਲਾਲ ਝੰਬਾ, ਮੱਖਨ ਸਿੰਘ, ਸ਼ੇਰ ਸਿੰਘ ਗੋਗੋਵਾਲ, ਅਜੀਤਇੰਦਰ ਸਿੰਘ ਮੋਫਰ ਅਤੇ ਗੁਰਾਸਿੰਘ ਤੁੰਗਵਾਲੀ ਵੀ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply