Sunday, December 22, 2024

ਮਾਸਿਕ ਪੱਤਰ ‘ਸੱਚੇ ਪਾਤਸ਼ਾਹ’ ਵੱਲੋਂ ਦਿਲਜੀਤ ਸਿੰਘ ‘ਬੇਦੀ’ ਦਾ ਵਿਸ਼ੇਸ਼ ਸਨਮਾਨ ਅੱਜ

Photo4

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਦੇ ਨਾਮਵਰ ਧਾਰਮਿਕ ਪੱਤਰ ‘ਸੱਚੇ ਪਾਤਸ਼ਾਹ’ ਦੇ ਪ੍ਰਬੰਧਕਾਂ ਵੱਲੋਂ ਉੱਘੇ ਲੇਖਕ ਸ. ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਦੀਆਂ ਸਾਹਿਤਕ ਤੇ ਧਾਰਮਿਕ ਸੇਵਾਵਾਂ ਬਦਲੇ ੨ ਫਰਵਰੀ ਨੂੰ ਦਿੱਲੀ ਵਿਖੇ ਡਾ. ਲੱਖਾ ਸਿੰਘ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ‘ਸੱਚੇ ਪਾਤਸ਼ਾਹ’ ਦੇ ਮੁੱਖ ਸੰਪਾਦਕ ਤੇ ਸਮਾਗਮ ਦੇ ਪ੍ਰਬੰਧਕ ਸ. ਸੁਰਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਦੋ ਵਿਸ਼ੇਸ਼ ਸ਼ਖਸੀਅਤਾਂ ਨੂੰ ਉਨ੍ਹਾਂ ਦੀਆਂ ਸਾਹਿਤਕ ਤੇ ਧਾਰਮਿਕ ਸੇਵਾਵਾਂ ਦੇ ਬਦਲੇ ਸਨਮਾਨਤ ਕੀਤਾ ਜਾਂਦਾ ਹੈ, ਜਿਸ ਤਹਿਤ ਇਸ ਵਾਰ ਵਿਦਵਾਨ ਲੇਖਕ ਸ. ਦਿਲਜੀਤ ਸਿੰਘ ‘ਬੇਦੀ’ ਨੂੰ ਡਾ. ਲੱਖਾ ਸਿੰਘ ਮੈਮੋਰੀਅਲ ਐਵਾਰਡ ਅਤੇ ਡਾ. ਜਗਬੀਰ ਸਿੰਘ ਨੂੰ ਸ. ਬਹਾਦਰ ਸਿੰਘ ਐਵਾਰਡ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਸੱਚੇ ਪਾਤਸ਼ਾਹ’ ਸੰਸਥਾ ਵੱਲੋਂ ਪਿਛਲੇ 10 ਸਾਲ ਤੋਂ ਲੇਖਕਾਂ ਨੂੰ ਸਨਮਾਨਤ ਕਰਨ ਦੀ ਪਿਰਤ ਨਿਰੰਤਰ ਜਾਰੀ ਹੈ ਅਤੇ ਅੱਗੋਂ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸਨਮਾਨ ਸਮਾਰੋਹ ਰਸ਼ੀਅਨ ਸਾਇੰਸਜ਼ ਐਂਡ ਕਲਚਰਲ ਸੈਂਟਰ, 24 ਫਿਰੋਜ਼ਸ਼ਾਹ ਰੋਡ, ਦਿੱਲੀ ਵਿਖੇ ਹੋਏਗਾ। ਸਮਾਗਮ ਦੇ ਮੁੱਖ ਮਹਿਮਾਨ ਸ. ਇੰਦਰਜੀਤ ਸਿੰਘ ਦਿੱਲੀ ਹੋਣਗੇ ਅਤੇ ਪ੍ਰਧਾਨਗੀ ਪ੍ਰਸਿੱਧ ਸਨਅਤਕਾਰ ਸ. ਮਹਿੰਦਰ ਸਿੰਘ ਭੁੱਲਰ ਕਰਨਗੇ। ਸ. ਸੁਰਜੀਤ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਮਾਗਮ ਦੌਰਾਨ ਹਰਵਿੰਦਰ ਔਲਖ ਦੀ ਕਿਤਾਬ ‘ਸ਼ਮਾਂ ਦੇ ਬੁਝਣ ਤੋਂ ਪਹਿਲਾਂ’ ਰਿਲੀਜ਼ ਕੀਤੀ ਜਾਵੇਗੀ ਅਤੇ ਡਾ. ਚੰਦਰ ਮੋਹਨ, ਸ. ਮਨਿੰਦਰ ਸਿੰਘ ਤੇ ਸ. ਕਸ਼ਮੀਰ ਸਿੰਘ ਨੀਰ ਨੂੰ ਵੀ ਸਨਮਾਨਤ ਕੀਤਾ ਜਾਵੇਗਾ ਅਤੇ ਸਮਾਗਮ ਵਿਚ ਪਹੁੰਚਣ ਵਾਲੇ ਸਾਰੇ ਲੇਖਕਾਂ ਨੂੰ ਵਿਸ਼ੇਸ਼ ਤੋਹਫੇ ਵੀ ਭੇਂਟ ਕੀਤੇ ਜਾਣਗੇ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply