ਤਰਸਿੱਕਾ, 02 ਫਰਵਰੀ (ਕੰਵਲਜੀਤ ਸਿੰਘ) – ਤਰਸਿੱਕਾ ਦੇ ਨਜ਼ਦੀਕ ਪੈਂਦੇ ਪਿੰਡ ਡੇਹਰੀਵਾਲ ਵਿਖੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਵਿੱਚੋਂ ਕਈਆਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਦਕਿ ਕਈ ਮੁਸ਼ਕਿਲਾਂ ਜਲਦ ਹੱਲ ਕਰਨ ਦਾ ਯਕੀਨ ਦਵਾਇਆ। ਇਸ ਮੌਕੇ ਉਹਨਾਂ ਨੇ ਪਿੰਡ ਡੇਹਰੀਵਾਲ ਦੇ ਵਿਕਾਸ ਲਈ ੩ ਲੱਖ ਰੁਪਏ ਦੇ ਚੈਕ ਵੀ ਪਿੰਡ ਦੀ ਪੰਚਾਇਤ ਨੂੰ ਦਿੱਤੇ। ਇਸ ਮੌਕੇ ਗੱਲਬਾਤ ਕਰਦਿਆਂ ਜਲਾਲ ਉਸਮਾ ਨੇ ਕਿਹਾ ਕਿ ਉਹ ਹਲਕੇ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ ਅਤੇ ਵਿਕਾਸ ਵਾਸਤੇ ਗਰਾਂਟਾ ਵੀ ਦੇ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਲੋਕਾਂ ਨੂੰ ਕੰਨਿਆਂ ਭਰੂਣ ਹੱਤਿਆ ਪ੍ਰਤੀ ਜਾਗਰੂਕ ਵੀ ਕੀਤਾ। ਇਸ ਮੌਕੇ ਗੁਰਜਿੰਦਰ ਸਿੰਘ ਢਪੱਈਆਂ, ਸੀ.ਡੀ.ਪੀ.ਓ ਤਰਸਿੱਕਾ, ਸੁਖਜਿੰਦਰ ਸਿੰਘ ਤਹਿਸੀਲਦਾਰ ਤਰਸਿੱਕਾ, ਬਿਜਲੀ ਬੋਰਡ ਐਕਸੀਅਨ ਬਿਆਸ, ਰਣਬੀਰ ਸਿੰਘ ਸੈਦਪੁਰ ਸਰਪੰਚ, ਅੰਗਰੇਜ਼ ਸਿੰਘ ਡੇਹਰੀਵਾਲ ਸਰਪੰਚ ਅਤੇ ਸਮੂਹ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …