Monday, May 27, 2024

ਢੱਗਿਆਂ ਨੇ ਤੋੜੇ ਸ਼ੋਰੂਮ ਦੇ ਸ਼ੀਸ਼ੇ – 40 ਹਜਾਰ ਦਾ ਨੁਕਸਾਨ

ਪੀੜਿਤ ਕਰਮਚਾਰੀ ਨੇ ਮੰਗਿਆ ਸਰਕਾਰ ਤੋਂ ਮੁਆਵਜਾ

PPN290416

ਫ਼ਾਜ਼ਿਲਕਾ, 29 ਅਪ੍ਰੈਲ (ਵਿਨੀਤ ਅਰੋੜਾ)-  ਸਥਾਨਕ ਮਹਾਂਵੀਰ ਕਲੋਨੀ ਵਿੱਚ ਸਥਿਤ ਖਾਨ  ਗਲਾਸੇਜ ਸ਼ੋ ਰੂਮ ਦੇ ਨਜ਼ਦੀਕ ਅੱਜ ਦੋ ਢੱਗੇ ਲੜਦੇ-ਲੜਦੇ ਖਾਨ ਗਲਾਸੇਜ ਵਿਚ ਵੜ ਗਏ ਜਿਸ ਦੇ ਨਾਲ ਕਰੀਬ 40 ਹਜਾਰ ਦਾ ਨੁਕਸਾਨ ਹੋ ਗਿਆ । ਜਾਣਕਾਰੀ ਦਿੰਦੇ ਸ਼ੋ ਰੂਮ ਕਰਮਚਾਰੀ ਇਰਸ਼ਾਦ ਆਲਮ ਨੇ ਦੱਸਿਆ ਕਿ ਉਕਤ ਸ਼ੋ ਰੂਮ ਮਾਰਕਿਟ ਕਮੇਟੀ  ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ ਦਾ ਹੈ ਅਤੇ ਉਹ ਉਸ ਵਿੱਚ ਨੌਕਰੀ ਕਰਦਾ ਹੈ ।ਅੱਜ ਜਦੋਂ ਉਹ ਦੁਕਾਨ ਉੱਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਬਾਹਰ 4-5 ਅਵਾਰਾ ਸਾਂਡ ਲੜਦੇ-ਲੜਦੇ ਸ਼ੋ ਰੂਮ ਵੱਲ ਵਧਣ ਲੱਗੇ । ਉਨਾਂ ਵੱਲੋਂ ਢੱਗਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਦੋ ਸਾਂਡ ਅੰਦਰ ਵੜ ਆਏ ਅਤੇ ਸ਼ੋ ਰੂਮ  ਦੇ ਬਾਹਰ ਲੱਗੇ ਸਾਰੇ ਸ਼ੀਸ਼ੇ ਤੋੜ ਦਿੱਤੇ ਅਤੇ ਉਨਾਂ ਨੇ ਕਾਫ਼ੀ ਮਸ਼ੱਕਤ  ਦੇ ਬਾਅਦ ਉਨਾਂ ਨੂੰ ਭਜਾ ਕੇ ਹੀ ਦਮ ਲਿਆ । ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨਾਂ ਨੂੰ ਮੁਆਵਜਾ ਦਿਵਾਇਆ ਜਾਵੇ ਅਤੇ ਅਜਿਹੇ ਅਵਾਰਾ ਪਸ਼ੁਆਂ ਉੱਤੇ ਨਕੇਲ ਕੱਸੀ ਜਾਵੇ ਤਾਂ ਕਿ ਭਵਿੱਖ ਵਿੱਚ ਉਕਤ ਪਸ਼ੂ ਕੋਈ ਹੋਰ ਦਾ ਨੁਕਸਾਨ ਨਾ ਕਰ ਸਕਣ ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …

Leave a Reply