
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਚੋਣਾਂ ਦੇ ਆਖਰੀ ਦਿਨ ਅੰਮ੍ਰਿਤਸਰ ਲੋਕ ਸਭਾ ਹਲਕਾ ਕੇਂਦਰੀ ਤਂੋ ਸੀਨੀਅਰ ਭਾਜਪਾ ਆਗੂ ਪ੍ਰੋ.ਦਰਬਾਰੀ ਲਾਲ ਦੀ ਪ੍ਰੇਰਣਾ ਨਾਲ ਸੈਕੜੇ ਕਾਂਗਰਸੀ ਵਰਕਰ ਭਾਜਪਾ ਵਿੱਚ ਸ਼ਾਮਿਲ ਹੋ ਗਏ। ਇਸ ਦੌਰਾਣ ਮੌਜੂਦ ਸ਼੍ਰੀ ਅਰੁਣ ਜੇਤਲੀ ਨੇ ਵਰਕਰਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਸ਼ਕਤੀ ਨਗਰ ਕਿਲਾ ਭੰਗਿਆਂ ਵਿਖੇ ਹੋਏ ਇਸ ਪ੍ਰੋਗ੍ਰਾਮ ਵਿੱਚ ਜਿਹਨਾਂ ਵਰਕਰਾਂ ਨੂੰ ਭਾਜਪਾ ਦੀ ਮੈਂਬਰਸ਼ਿਪ ਦਿੱਤੀ ਗਈ, ਉਹਨਾਂ ਵਿੱਚ ਵਿਨੇ ਪਾਠਕ, ਦੀਪਕ ਠੁਕਦਾਲ, ਸੰਜੇ ਗੁਲਾਟੀ, ਮਦਨ ਲਾਲ, ਜਨਕ ਰਾਜ, ਇੰਦਰ ਦੱਤਾ, ਰਵਿੰਦਰ ਸੂਦ, ਵਿਜੇ ਡੋਗਰਾ ਅਤੇ ਹੋਰ ਸੈਂਕੜੇ ਵਰਕਰ ਮੌਜੂਦ ਸਨ ਜਿਹਨਾਂ ਨੇ ਬੀਜੇਪੀ ਦੀ ਤਨ-ਮਨ ਨਾਲ ਸੇਵਾ ਕਰਣ ਦੀ ਸਂੋਹ ਚੁੱਕੀ ਅਤੇ ਜੇਤਲੀ ਨੂੰ ਵੋਟ ਦੀ ਅਪੀਲ ਕੀਤੀ।ਇਸ ਮੌਕੇ ਤੇ ਹਲਕਾ ਕੇਂਦਰੀ ਇੰਚਾਰਜ ਤਰੂਣ ਚੁਗ ਅਤੇ ਵਾਰਡ ਨੰਬਰ ੪੫ ਦੇ ਕੌਂਸਲਰ ਰਕੇਸ਼ ਵੈਧ ਨੇ ਸਾਰੇ ਵਰਕਰਾਂ ਦਾ ਤਹਿਦਿਲਂੋ ਪਾਰਟੀ ਚ ਸਵਾਗਤ ਕੀਤਾ ਅਤੇ ਉਹਨਾਂ ਨੂੰ ਯਕੀਨ ਦਵਾਇਆ ਕਿ ਉਹਨਾਂ ਨੂੰ ਪਾਰਟੀ ਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media