ਜੰਡਿਆਲਾ ਗੁਰੂ, 30 ਅਪ੍ਰੈਲ (ਹਰਿੰਦਰਪਾਲ ਸਿੰਘ)-ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ ਪਰਮਜੀਤ ਸਿੰਘ ਵਲੋਂ ਚੋਣਾਂ ਦੇ ਸਬੰਧ ਵਿਚ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਸੀ ਕਿ ਗੁਪਤ ਸੁਚਨਾ ਦੇ ਅਧਾਰ ਤੇ ਪਤਾ ਲੱਗਾ ਕਿ ਅੱਡਾ ਦਸ਼ਮੇਸ਼ ਨਗਰ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੋਟ ਕਾਂਗਰਸ ਦੇ ਹੱਕ ਵਿਚ ਪਾਉਣ ਲਈ ਫਰਾਟਾ ਪੱਖੇ ਵੰਡੇ ਜਾ ਰਹੇ ਹਨ।ਪੁਲਿਸ ਦੀ ਟੀਮ ਜਦ ਗੁਰਬਚਨ ਸਿੰਘ ਪੁੱਤਰ ਪ੍ਰੀਤਮ ਸਿੰਘ ਕੋਮ ਮਜਬੀ ਪਿੰਡ ਅੱਡਾ ਦਸ਼ਮੇਸ਼ ਨਗਰ ਦੇ ਘਰ ਪਹੁੰਚੀ ਤਾਂ ਮੋਕੇ ਤੇ 19 ਏ. ਬੀ. ਸੀ ਦੇ ਪੱਖੇ ਸਮੇਤ ਗੁਰਬਚਨ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ।ਪੁਲਿਸ ਸਟੇਸ਼ਨ ਜੰਡਿਆਲਾ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਗੁਰਬਚਨ ਸਿੰਘ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਵਰਕਰ ਹਾਂ ਪਰ ਇਹ ਪੱਖੇ ਮੈਂ ਅਪਨੇ ਘਰ ਲਈ ਲੈ ਕੇ ਆਇਆ ਹਾਂ।ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਵਿਚ ਦਫਾ ਨੰਬਰ 90ਮਿਤੀ 30.4.2014 ਦਫਾ 170 ਬੀ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …