Saturday, July 27, 2024

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ

PPN010513
ਫ਼ਾਜ਼ਿਲਕਾ, 1 ਮਈ  (ਵਿਨੀਤ ਅਰੋੜਾ)-   ਪੰਜਾਬ ਸਟੇਟ ਕਰਮਚਾਰੀ ਦਲ ਫ਼ਾਜ਼ਿਲਕਾ ਵੱਲੋਂ ਮਜ਼ਦੂਰ ਦਿਵਸ ਸਤੀਸ਼ ਵਰਮਾ ਜਿਲਾ ਜਨਰਲ ਸਕੱਤਰ ਅਤੇ ਸੂਬਾਈ ਜਥੇਬੰਦਕ ਸਕੱਤਰ ਦੀ ਪ੍ਰਧਾਨਗੀ  ਹੇਠ ਮਨਾਇਆ ਗਿਆ ਉਪਰੰਤ ਦਫਤਰ ਜਲ ਸਪਲਾਈ ਅਤੇ ਸੈਨਿਟੇਸ਼ਨ,ਦਫਤਰ ਨਗਰ ਕੌਂਸਲ ਦੇ ਮੇਨ ਗੇਟ ਤੇ ਜਥੇਬੰਦੀ ਦਾ ਕੇਸਰੀ ਰੰਗ ਦਾ ਝੰਡਾ ਲਹਿਰਾਇਆ ਗਿਆ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਵਰਮਾ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਆਖਿਆ ਕਿ ਉਹਨਾਂ ਮਹਾਨ ਯੋਧਿਆਂ ਅਤੇ ਸੂਰਮਿਆਂ ਦੀਆਂ ਕੁਰਬਾਨੀਆਂ ਤੇ ਸਖਤ ਪਹਿਰਾ ਦੇਣ ਦੀ ਲੋੜ ਹੈ ।ਜਿਹਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਦੁਨੀਆ ਭਰ ਦੇ ਮਿਹਨਤ ਕਸ਼ ਲੋਕਾਂ ਦੀਆਂ ਹੱਕੀਂ ਤੇ ਜਾਇਜ਼ ਮੰਗਣ ਨੂੰ ਬੜੀ ਜਦੋਜਹਿਦ ਨਾਲ ਉਸ ਵੇਲੇ ਦੀਆਂ ਜ਼ਾਲਮ ਸਰਕਾਰਾਂ ਤੋਂ ਪੂਰਤੀ ਕਾਰਵਾਈ ਤਾਂ ਕਿ ਕਿਰਤੀ ਕਾਮਿਆਂ ਨਾਲ ਬੇ-ਇਨਸਾਫ਼ੀ ਨਾ ਹੋ ਸਕੇ ।ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋਵੇਗੀ ਜੇਕਰ ਅੱਜ ਦੀਆਂ ਨਾਦਰ-ਸ਼ਾਹੀ ਸਰਕਾਰਾਂ ਦੇ ਨਾਦਰ-ਸ਼ਾਹੀ ਫ਼ਰਮਾਨਾਂ ਦੇ ਖਿਲਾਫ ਹਰ ਇੱਕ ਮਜ਼ਦੂਰ-ਕਿਰਤੀ ,ਕਰਮਚਾਰੀ ਵਰਗ ਡਟ ਕੇ ਮੁਕਾਬਲਾ ਕਰੇ । ਮੋਜੂਦਾ ਸਰਕਾਰਾਂ ਕੇਂਦਰ ਜਾਂ ਸੂਬੇ ਦੀਆਂ ਸਰਕਾਰਾਂ ਵੱਲੋਂ ਮੁਲਾਜ਼ਮਾਂ ਨੂੰ ਕੁਚਲਣ ਵਾਲੀਆਂ ਨੀਤੀਆਂ ਚਲ ਰਹੀਆਂ ਹਨ ਜਿਸ ਕਰ ਕੇ ਸਮੂਹ ਕਿਰਤੀਆਂ ਨੂੰ ਇੱਕ ਪਲੇਟਫ਼ਾਰਮ ਤੇ ਇਕਠੇ ਹੋਣ ਦੀ ਲੋੜ ਹੈ ਤਾਂ ਹੀ ਸਰਕਾਰਾਂ ਦੇ ਜੁਲਮਾਂ ਤੋਂ ਬਚਿਆ ਜਾ ਸਕਦਾ ਹੈ । ਸ਼੍ਰੀ ਵਰਮਾ ਨੇ ਆਖਿਆ ਕਿ ਬੇਰੁਜ਼ਗਾਰੀ ਦੀ ਮਾਰ ਹੇਠ ਨੋਜਵਾਨੀ ਭਟਕ ਕੇ ਨਸ਼ਿਆਂ ਵੱਲ ਵੱਧ ਰਹੀ ਹੈ ਜਿਸ ਕਰਕੇ ਸੂਬਾ ਅਤੇ ਕੇਂਦਰ ਇਸ ਦੇ ਜ਼ਿਮੇਵਾਰ ਹਨ ਤੇ ਇਸ ਵੱਲ ਧਿਆਨ ਦੇਣ ਦੀ ਸਖਤ ਲੋੜ ਹੈ । ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਆਖਿਆ ਕਿ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਇਸ ਨਾਲ ਧਨਾਡ ਤੇ ਪੂੰਜੀਪਤੀ ਲੋਕ ਅਫਸਰਸ਼ਾਹੀ ਨਾਲ ਮਿਲ ਕੇ ਕੁਰਪਸ਼ਨ ਵਿੱਚ ਵਾਧਾ ਕਰ ਰਹੇ ਹਨ । ਮੁਲਾਜ਼ਮਾਂ ਦੀਆਂ ਹੱਕੀਂ ਤੇ ਜਾਇਜ਼ ਮੰਗਾਂ ਹੱਲ ਕਰਨ ਦੀ ਬਜਾਏ ਠੰਡੇ ਬਸਤੇ ਵਿੱਚ ਬੰਦ ਕਰੀ ਬੈਠੀ ਹੈ । ਦੂਸਰੇ ਪਾਸੇ ਮੰਤਰੀਆਂ,ਸੰਸਦੀ ਸਕਤਰਾਂ ਦੀਆਂ ਤਨਖਾਹਾਂ ਵਿੱਚ ਬੇ-ਅਥਾਹ ਵਾਧਾ ਕਰ ਕੇ ਜਨਤਾ ਤੇ ਵਾਧੂ ਬੋਝ ਪਾਇਆ ਹੈ । ਹੋਰਨਾਂ ਤੋਂ ਇਲਾਵਾ ਓਮ ਪ੍ਰਕਾਸ਼ ਜਲੰਧਰਾ,ਰਮੇਸ਼ ਸਕਸੈਨਾ,ਚਿਮਨ ਲਾਲ ਸਚੂ,ਭੀਮ ਸੇਨ ਸ਼ਰਮਾ, ਰਘੁਬੀਰ ,ਹਰੀ ਰਾਮ,ਖ਼ਿਆਲੀ ਰਾਮ,ਆਦਿ ਆਗੂਆਂ ਨੇ ਆਖਿਆ ਕਿ ਜਨਵਰੀ 2014 ਦੀ 4.1 ਦੀ ਕਿਸ਼ਤ ਕੇਂਦਰ ਪੈਟਰਨ ਤੇ ਰਿਲੀਜ਼ ਕੀਤੀ ਜਾਵੇ ,ਠੇਕੇ ਤੇ ਲਗੇ ਕਰਮਚਾਰੀਆਂ ਦੀਆਂ ਸੇਵਾਵਾਂ ਰੇਗੁਲਰ ਕੀਤੀਆਂ ਜਾਣ, ਪੇਅ-ਕਮਿਸ਼ਨ ਦਾ ਗਠਨ ਕੀਤਾ ਜਾਵੇ ਅਤੇ ਪੰਜਾਬ ਸਟੇਟ ਕਰਮਚਾਰੀ ਦਲ ਵੱਲੋਂ ਸਰਕਾਰ ਨੂੰ ਦਿਤੇ (22) ਬਾਈ ਸੂਤਰੀ ਮੰਗਾਂ ਨੂੰ ਬਿਨਾ ਦੇਰੀ ਪ੍ਰਵਾਨ ਕੀਤਾ ਜਾਵੇ …!

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply