ਜੰਡਿਆਲਾ ਗੁਰੂ, 1 ਮਈ (ਹਰਿੰਦਰਪਾਲ ਸਿੰਘ) – ਅੱਜ ਇੰਟਰਨੈਸ਼ਨਲ ਫਤਿਹ ਅਕੈਡਮੀ ਵਲ੍ਹੋਂ ਮਜਦੂਰ ਦਿਵਸ ਮਨਾਇਆ ਗਿਆ।ਜਿਸਦਾ ਮੁੱਖ ਉਦੇਸ਼ ਚੌਥੀ ਸ਼੍ਰੇਣੀ ਦੇ ਮਜਦੂਰ ਵਰਗ ਦਾ ਉਹਨਾ ਦੇ ਰੋਜ਼ਾਨਾ ਕੰਮ-ਕਾਜ ਦੇ ਲਈ ਧੰਨਵਾਦ ਕਰਨਾ ਸੀ।ਜਿਸਦੇ ਸੰਬੰਧ ਵਿਚ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਇਕ ਦਿਨ ਲਈ ਉਹਨਾ ਦੀਆਂ ਭੂਮਿਕਾਵਾਂ ਨਿਭਾਈਆਂ ਗਈਆਂ ਅਤੇ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕਰਕੇ ਉਹਨਾ ਦਾ ਧੰਨਵਾਦ ਕੀਤਾ ਗਿਆ।
ਡਾਇਰੈਕਟਰ, ਇੰਟਰਨੈਸ਼ਨਲ ਫਤਿਹ ਅਕੈਡਮੀ, ਸ਼੍ਰੀ ਮਤੀ ਰਜਿੰਦਰ ਕੋਰ ਨੇ ਅਕੈਡਮੀ ‘ਚ ਕੰਮ ਕਰਦੇ ਮਜਦੂਰ ਵਰਗ ਦਾ ਧੰਨਵਾਦ ਅਤੇ ਪ੍ਰਸ਼ੰਸਾਂ ਕਰਦੇ ਹੋਏ ਕਿਹਾ ਕਿ ਇਹ ਵਰਗ ਬਹੁਤ ਹੀ ਇਮਾਨਦਾਰੀ ਅਤੇ ਸੁਚਾਰੂ ਢੰਗ ਨਾਲ ਅਕੈਡਮੀ ਦੇ ਸਾਰੇ ਕੰਮ ਕਰਦਾ ਹੈ ਅਤੇ ਅਕੈਡਮੀ ਦੀ ਆਪਣੇ ਘਰ ਵਾਂਗ ਸਾਂਭ-ਸੰਭਾਲ ਕਰਦਾ ਹੈ।