Wednesday, April 24, 2024

ਅਮਨਦੀਪ ਹਸਪਤਾਲ ‘ਚ ਉਜਬੇਕਿਸਤਾਨ ਤੋ ਆਏ ਕੰਨ ਦੇ ਨਵ-ਨਿਰਮਾਣ ਲਈ

ਕਿਹਾ ਉਜਬੇਕਿਸਤਾਨ ‘ਚ ਬਹੁਤ ਗਿਣਤੀ ਵਿਚ ਹੈ ਇਹ ਰੋਗ

PPN010517
ਅੰਮ੍ਰਿਤਸਰ, 1 ਮਈ (ਜਸਬੀਰ ਸਿੰਘ ਸੱਗੂ)- ਜਿਥੇ ਮਹਾਨਗਰ ਨੂੰ ਅੱਖਾਂ ਦੇ ਡਾਕਟਰੀ ਇਲਾਜ ਦਾ ਮੱਕਾ ਮੰਨਿਆ ਜਾਂਦਾ ਹੈ ਉਥੇ ਹੱਡੀਆਂ ਅਤੇ ਕਰੂਪ ਅੰਗਾਂ ਦੇ ਹਸਪਤਾਲੀ ਇਲਾਜ ਦੇ ਲਈ ਵੀ ਅੰਮ੍ਰਿਤਸਰ ਹੁਣ ਵਿਦੇਸ਼ੀਆਂ ਵਿਚ ਮਸ਼ਹੂਰ ਹੋ ਰਿਹਾ ਹੈ। ਉਜਬੇਕਿਸਤਾਨ ਦੀ ਹਜਾਰਾਂ ਮੀਲ ਦੀ ਦੂਰੀ ਤੋ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਚ, 40-ਸਾਲਾਂ ਦੀ ਗੁਲਾਇਆ ਕੁਬਕੋਵਾ ਆਪਣੇ 14-ਸਾਲਾਂ ਪੁੱਤਰ ਊਮਬਰੋਵ ਊਚਲ ਦੇ ਸੱਜੇ ਕੰਨ ਦਾ ਨਵ ਨਿਰਮਾਣ ਸਥਾਨਕ ਹਸਪਤਾਲ ਦੇ ਵਿਸ਼ਵ ਪ੍ਰਸਿੱਧ  ਹੱਡੀਆਂ ਅਤੇ ਪਲਾਸਟਿਕ ਸਰਜਰੀ ਦੇ ਮਾਹਿਰ ਡਾਕਟਰਾਂ ਤੋ ਕਰਵਾਇਆ। ਅਜਿਹਾ ਨਹੀ ਸੀ ਕਿ ਉਜਬੇਕਿਸਤਾਨ ਦੀ ਨਾਗਰਿਕ ਬਿਨਾ ਤਿਆਰੀ ਕੀਤੇ ਭਾਰਤ ਪੁੱਜੀ। ਗੁਲਾਇਆ ਦੇ ਪਤੀ ਅਤੇ ਪੁੱਤਰ ਦੇ ਪਿਤਾ ਡਾ. ਊਮਬਾਰਵ ਬੈਸਟੀਯਰ ਜਿਹੜਾ ਕਿ ਉਜਬੇਕਿਸਤਾਨ ਵਿਚ ਟੀ.ਬੀ. ਦੇ ਮਾਹਿਰ ਡਾਕਟਰ ਹਨ ਨੇ ਗੁਲਾਇਆ ਦੇ ਲੈਪਟੋਪ ਵਿਚ ਖਾਸ ਸੋਫਟਵੀਅਰ ਨੂੰ ਲਗਾ ਕੇ ਭੇਜਿਆ ਜਿਸ ਨਾਲ ਉਹ ਆਪਣੀ ਉਜਬੇਕ ਭਾਸ਼ਾ ਨੂੰ ਲਿਖਤੀ ਰੂਪ ਵਿਚ ਅੰਗ੍ਰੇਜੀ ਵਿਚ ਬਦਲ ਸਕਦੀ ਅਤੇ ਅੰਗ੍ਰੇਜੀ ਨੂੰ ਆਪਣੀ ਭਾਸ਼ਾ ਵਿਚ। ਅੰਮ੍ਰਿਤਸਰ ‘ਚ ਆਪਣੇ ਪੁੱਤਰ ਦੇ ਨਾਲ ਆਈ ਗੁਲਾਇਆ ਉਜਬੇਕਿਸਤਾਨ ਦੇ ਸ਼ਹਿਰ ਸਮਰਕਾਂਦ ਵਿਚ ”ਸਕੂਲ ਨੰਬਰ 24” ਵਿਚ ਅਧਿਆਪਕ ਹੈ ਅਤੇ ਨਵੀ ਟੈਕਨੋਲੌਜੀ ਦੀ ਸਹਾਇਤਾ ਨਾਲ ਉਹ ਆਪਣੀ ਗੱਲ ਡਾਕਟਰਾਂ ਨੂੰ ਬਾਖੁਬੀ ਸਮਝਾ ਸਕੀ ਅਤੇ ਇਸ ਪੇਚੀਦਾ ਸਰਜਰੀ ਦੇ ਇਲਾਜ ਦੇ ਤਰੀਕੇ ਵੀ ਆਸਾਨੀ ਨਾਲ ਸਮਝ ਸਕੀ। ਪੱਤਰਕਾਰਾਂ ਨਾਲ ਗੱਲਬਾਤ ਸਥਾਨਕ ਅਨੁਵਾਦਕ ਰਾਹੀਂ ਕਰਦੇ ਹੋਏ ਉਸਨੇ ਦੱਸਿਆ ਕਿ ਉਜਬੇਕਿਸਤਾਨ ਦੇ ਡਾਕਟਰਾਂ ਨੇ ਉਸ ਨੂੰ ਇਸ ਰੋਗ ਦੇ ਠੀਕ ਹੋਣ ਦੀ ਕੋਈ ਜਿੰਮੇਵਾਰੀ ਨਹੀ ਲੀਤੀ। ਇਸ ਲਈ ਵਕਤ ਗਵਾਏ ਬਿਨਾ ਉਨ੍ਹਾਂ ਨੇ ਅੰਮ੍ਰਿਤਸਰ ਤੋ ਆਪਣੇ ਪੁੱਤਰ ਦਾ ਇਲਾਜ ਕਰਾਉਣ ਦੀ ਠਾਨ ਲਈ। ਇਕ ਪ੍ਰਸ਼ਨ ਦੇ ਜਵਾਬ ਵਿਚ ਉਸਨੇ ਕਿਹਾ ਕਿ ਅੰਮ੍ਰਿਤਸਰ ਇਸ ਲਈ ਲੋਕਪ੍ਰਿਯ ਰਿਹਾ ਕਿਉਕਿ ਪਿਛਲੇ ਸਾਲ ਅਮਨਦੀਪ ਹਸਪਤਾਲ ਦੀ ਵੱਡੀ ਡਾਕਟਰੀ ਟੀਮ ਨੇ ਤਕਰੀਬਨ 60-ਕੱਟੇ ਬੁਲ੍ਹ ਅਤੇ ਤਾਲੁ ਦੀ ਸਰਜਰੀ ਉਜਬੇਕਿਸਤਾਨ ਵਿਚ ਕੀਤੀਆਂ, ਜੋਕਿ ਸਾਰੀਆਂ ਕਾਮਜਾਬ ਰਹੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਡਾਕਟਰ ਪਤੀ ਵੀ ਇਸ ਡਾਕਟਰੀ ਟੀਮ ਦੇ ਸੰਪਰਕ ਵਿਚ ਰਹੇ। ਡਾ. ਰਵੀ ਮਹਾਜਨ ਮੁੱਖੀ ਪਲਸਾਟਿਕ ਸਰਜਰੀ ਵਿਭਾਗ ਅਤੇ ਡਾ. ਹਰੀਸ਼ ਨੇ ਅਮਨਦੀਪ ਹਸਪਤਾਲ ਵਿਖੇ 5 ਘੰਟੇ ਚਲੇ ਇਸ ਆਪ੍ਰੇਸ਼ਨ ਤੋ ਉਜਬੇਕਿਸਤਾਨ ਤੋ ਆਏ ਬੱਚੇ ਦੇ ਕੰਨ ਦਾ ਨਵ ਨਿਰਮਾਣ ਕਰਨ ਲਈ ਲਗਾਇਆ। ਉਨ੍ਹਾਂ ਛਾਤੀ ਦੇ ਕੁਝ ਹਿੱਸੇ ਨੂੰ ਕੱਟ ਕੇ ਨਵਾ ਕੰਨ ਬਣਾਇਆ। ਡਾ. ਰਵੀ ਨੇ ਦੱਸਿਆ ਕਿ ਇਹ ਸਰਜਰੀ ੩-ਹਿੱਸਿਆ ਵਿਚ ਹੁੰਦੀ ਹੈ ਜੋਕਿ ਹਰ ਤਿੰਨ ਮਹੀਨੇ ਬਾਦ ਕੀਤੀ ਜਾਂਦੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਕ ਸਮੇ ਤੇ ਇਕ ਹੀ ਕੰਨ ਦਾ ਆਪ੍ਰੇਸ਼ਨ ਕੀਤਾ ਜਾਂਦਾ ਹੈ ਤਾਂਕਿ ਮਰੀਜ਼ ਸਿਰ ਦੇ ਦੂਜੇ ਹਿੱਸੇ ਤੇ ਆਰਾਮ ਕਰ ਸਕੇ। ਉਜਬੇਕ ਬੱਚੇ ਨੂੰ ਤਕਰੀਬਨ 10-ਦਿਨ ਹਸਪਤਾਲ ਵਿਚ ਕੜੀ ਡਾਕਟਰੀ ਦੇਖ ਰੇਖ ਵਿਚ ਰੱਖਿਆ ਗਿਆ। ਡਾਕਟਰਾਂ ਨੇ ਕਿਹਾ ਕਿ ਉਹ ਸਰਜਰੀ ਨਾਲ ਬਹੁਤ ਸੰਤੁਸ਼ਟ ਹੈ। ਊਚਲ ਆਪਣੇ ਸਹਪਾਠੀਆਂ ਨੂੰ ਨਵੇ ਕੰਨ ਨੂੰ ਦਿਖਾਉਣ ਲਈ ਬਹੁਤ ਬੇਚੈਨ ਸੀ। ਗੁਲਾਇਆ ਨੇ ਦੱਸਿਆ ਕਿ ਉਜਬੇਕਿਸਤਾਨ ਵਿਚ ਬਹੁਤ ਸਾਰੇ ਬੱਚਿਆਂ ਵਿਚ ਕਰੂਪ ਅੰਗਾਂ ਦਾ ਰੋਗ ਪਾਇਆ ਜਾਂਦਾ ਹੈ। ਉਹ ਬੱਚੇ ਵੀ ਊਚਲ ਨੂੰ ਦੇਖ ਕੇ ਅੰਮ੍ਰਿਤਸਰ ਵਿਚ ਇਲਾਜ ਕਰਾਉਣ ਦੇ ਚਾਹਵਾਨ ਹੋਣਗੇ। ਹਸਪਤਾਲ ਦੇ ਡਾਇਰੈਕਟਰ ਡਾ. ਅਵਤਾਰ ਸਿੰਘ ਅਤੇ ਡਾ. ਅਮਨਦੀਪ ਕੌਰ ਦਾ ਕਹਿਣਾ ਸੀ ਕਿ ਬਹੁਤ ਸਾਰੇ ਰੋਗੀ ਇਸ ਹਸਪਤਾਲ ਵਿਚ ਦਿੱਲੀ, ਪਟਨਾ, ਕੋਲਕਤਾ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ ਆਦਿ ਤੋਂ ਤਾਂ ਆਉਦੇ ਹੀ ਹਨ ਪਰ ਕੁਝ ਸਾਲਾਂ ਵਿਚ ਅੰਮ੍ਰਿਤਸਰ ਵਿਦੇਸ਼ਾਂ ਵਿਚ ਵੀ ਮਰੀਜਾਂ ਦਾ ਇਲਾਜ ਖਿੱਚ ਦਾ ਕੇਦਰ ਬਣ ਗਿਆ ਹੈ ਇਨ੍ਹਾਂ ਮੁੱਲਕਾਂ ਵਿਚ ਖਾਸਕਰ ਦੱਖਣੀ ਏਸ਼ੀਆਈ ਦੇਸ਼ ਜਿਆਦਾ ਦਿਲਚਸਪੀ ਦਿਖਾ ਰਹੇ ਹਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply