Wednesday, April 24, 2024

ਲੋਕ ਸਭਾ ਹਲਕੇ ਦੇ ਕੁੱਲ 1471964 ਵੋਟਰਾਂ ਵਿੱਚੋਂ 1071159 ਵੋਟਰਾਂ ਨੇ ਪਾਏ ਵੋਟ

PPN010521
ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ)- ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਕੁੱਲ 1471964 ਵੋਟਰਾਂ ਵਿੱਚੋਂ 1071159 ਵੋਟਰਾਂ ਨੇ ਕੱਲ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ ਇਸ ਗੱਲ ਦਾ ਪ੍ਰਗਟਾਵਾ ਕਰਦਿਆ ਹੋਇਆ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ 1471964 ਵੋਟਰਾਂ ਵਿੱਚੋਂ 773140 ਪੁਰਸ ਵੋਟਰ ਅਤੇ 696824 ਇਸਤਰੀ ਵੋਟਰਾਂ ਵਿੱਚੋਂ 537620 ਮਰਦ ਅਤੇ 469539 ਇਸਤਰੀ ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ| ਸ੍ਰੀ ਭਗਤ ਨੇ ਅੱਗੇ ਦੱਸਿਆ ਕਿ 69% ਪੁਰਸ. ਵੋਟਰਾਂ ਅਤੇ 67% ਇਸਤਰੀ ਵੋਟਰਾਂ ਵੱਲੋਂ ਆਪਣੇ ਹੱਕ ਦਾ ਇਸਤੇਮਾਲ ਕੀਤਾ ਗਿਆ। ਸ੍ਰੀ ਭਗਤ ਨੇ ਦੱਸਿਆ ਕਿ ਜਿਲ੍ਹੇ ਦੀ ਪੋਲ ਪ੍ਰਤੀਸਤ 68% ਰਹੀ ਜਿਸ ਲਈ ਉਹਨਾਂ ਨੇ ਜਿਲ੍ਹੇ ਦੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ|
ਸ੍ਰੀ ਭਗਤ ਨੇ ਅੱਗੇ ਦੱਸਿਆ ਕਿ 11-ਅਜਨਾਲਾ ਐਸਬਲੀ ਸੈਗਮੈਟ ਵਿੱਚ 75% ਭਾਵ ਕੁੱਲ 148119 ਵੋਟਰਾਂ ਵਿੱਚੋ 111206 ਵੋਟਰ 12-ਰਾਜਾਸਾਸੀ ਹਲਕੇ ਦੇ ਕੁਲ 166628 ਵੋਟਰਾਂ ਵਿੱਚੋ 123845 ਵੋਟਰ, 13- ਮਜੀਠਾ ਹਲਕੇ ਦੇ 153816 ਵੋਟਰਾਂ ਵਿੱਚੋਂ 112899, 15-ਅੰਮ੍ਰਿਤਸਰ ਉਤਰੀ ਦੇ 182392 ਵੋਟਰਾਂ ਵਿੱਚੋਂ 125567 ਵੋਟਰ, 16- ਅੰਮ੍ਰਿਤਸਰ ਪੱਛਮੀ 187047 ਵੋਟਰਾਂ ਵਿੱਚੋਂ 113413 ਵੋਟਰ, 17-ਅੰਮ੍ਰਿਤਸਰ ਕੇਂਦਰੀ ਹੱਲਕੇ ਦੇ 146292 ਵੋਟਰਾਂ ਵਿੱਚੋਂ 97826 ਵੋਟਰ, 18-ਅੰਮ੍ਰਿਤਸਰ ਪੂਰਬੀ ਦੇ 160673 ਵੋਟਰਾਂ ਵਿੱਚੋ 105193, 19-ਅੰਮ੍ਰਿਤਸਰ ਦੱਖਣੀ ਦੇ 155232 ਵੋਟਰਾਂ ਵਿੱਚੋ 97829 ਵੋਟਰ ਅਤੇ 20-ਅਟਾਰੀ ਦੇ 171665 ਵੋਟਰਾਂ ਵਿੱਚੋ 119381 ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ। ਸ੍ਰੀ ਰਵੀ ਭਗਤ ਵੱਲੋਂ ਭਾਰਤ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਪੋਲਿੰਗ ਸਟੇਸ.ਨਾਂ ਤੇ ਸਬੰਧਤ ਚੋਣ ਹਲਕੇ ਦੀ ਪੋਲ ਪ੍ਰਤੀਸ਼ਤ ਤੋਂ 15% ਵੱਧ ਜਾਂ 15% ਘੱਟ ਪੋਲ ਹੋਈ ਹੈ। ਅਜਿਹੇ ਪੋਲਿੰਗ ਸਟੇਸ.ਨਾਂ ਸਬੰਧੀ ਪੜਤਾਲ ਅੱਜ ਚੋਣ ਅਬਜਰਵਾਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਅਤੇ ਉਹਨਾਂ ਦੇ ਨੁਮਾਇਦਿਆਂ ਦੇ ਨਾਲ ਸਰਕਟ ਹਾਊਸ, ਅੰਮ੍ਰਿਤਸਰ ਵਿਖੇ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ 02 ਲੋਕ ਸਭਾ ਚੋਣ ਹਲਕੇ ਦੇ ਉਮੀਦਵਾਰਾਂ ਵੱਲੋਂ ਹਿੱਸਾ ਲਿਆ ਗਿਆ। ਸ੍ਰੀ ਭਗਤ ਨੇ ਇਸ ਮੌਕੇ ਤੇ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਕੱਲ ਚੋਣ ਅਬਜਰਵਰਾਂ ਅਤੇ ਸਿਆਸੀ ਪਾਰਟੀਆਂ/ਉਮੀਦਵਾਰਾਂ ਦੇ ਨੁਮਾਇਦਿਆਂ ਦੀ ਹਾਜਰੀ ਵਿੱਚ ਦੇਰ ਰਾਤ ਵੋਟਿੰਗ ਮਸੀਨਾਂ 9 ਸਟਰਾਂਗ ਰੂਮਾਂ ਵਿੱਚ ਸੀਲ ਕਰ ਦਿੱਤੀਆ ਗਈਆ। ਉਹਨਾਂ ਦੱਸਿਆ ਕਿ ਇਹਨਾਂ ਸਟਰਾਂਗ ਰੂਮਾਂ ਵਿੱਚ ਕੇਂਦਰੀ ਅਰਧ ਸੈਨਿਕ ਬੱਲ ਤਾਇਨਾਤ ਕੀਤੇ ਗਏ ਹਨ| ਅਰਧ ਸੈਨਿਕ ਬੱਲਾਂ ਤੋਂ ਇਲਾਵਾਂ ਇਹਨਾਂ ਸਟਰਾਂਗ ਰੂਮਾਂ ਤੇ ਨਿਗਰਾਨੀ ਲਈ ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ, ਤਾਂ ਜੋ ਇਹਨਾਂ ਸਟਰਾਂਗ ਰੂਮਾਂ ਵਿੱਚ ਪਈਆ ਵੋਟਿੰਗ ਮਸ਼ੀਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply