ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਨੇੜਲੇ ਪਿੰਡ ਬੀਬੀਵਾਲਾ ਦੇ ਬੀਬੀ ਕਰਮ ਕੌਰ ਸਪੋਰਟਸ ਕਲੱਬ ਵੱਲੋਂ ਸਵ: ਖੂਨਦਾਨੀ ਬਲਕੌਰ ਸਿੰਘ ਕੌਰਾ ਦੀ ੫ ਵੀਂ ਬਰਸੀ ਮੌਕੇ ਯੂਨਾਈਟਿਡ ਵੈਂਲਫੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਗਰਿੱਡ ਵਿੱਚ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾ ਕੇ 14 ਯੂਨਿਟ ਖੂਨਦਾਨ ਕੀਤਾ ਗਿਆ।ਪਿੰਡ ਦੇ ਅਗਾਂਹਵਧੂ ਸੋਚ ਦੇ ਧਾਰਨੀ ਨੌਜਵਾਨ ਪ੍ਰਿਤਪਾਲ ਸਿੰਘ ਅਤੇ ਸਾਥੀਆਂ ਦੇ ਉੱਦਮ ਸਦਕਾ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਬਲੱਡ ਬੈਂਕ ਟੀਮ ਨੇ ਯੂਨਿਟ ਖੂਨ ਇਕੱਤਰ ਕੀਤਾ। ਕੈਂਪ ਵਿੱਚ 11 ਐੱਫ.ਓ.ਡੀ ਤੋਂ ਪਹੁੰਚੇ ਸਾਥੀਆਂ ਵਿੱਚੋਂ ਜਗਦੇਵ ਸਿੰਘ, ਕਰਮਜੀਤ ਨਥਾਣਾ ਅਤੇ ਜਸਪਾਲ ਪਾਲਾ ਨੇ ਵੀ ਖੂਨਦਾਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਨਾਂ ਤੋਂ ਇਲਾਵਾ ਪਿੰਡ ਦੇ ਨੌਜਵਾਨਾਂ ਵਿੱਚੋਂ ਜਸਪਾਲ ਸਿੰਘ ਬਾਠ, ਪਰਮਿੰਦਰ ਸਿੰਘ, ਹਰਪਾਲ ਸਿੰਘ ਖਟੜਾ, ਇੰਦਰਪਾਲ ਸਿੰਘ, ਮੋਦਨ ਖਾਨ ਅਤੇ ਪ੍ਰਿਤਪਾਲ ਨੇ ਵੀ ਖੂਨਦਾਨ ਕਰਕੇ ਸਵ: ਬਲਕੌਰ ਕੌਰਾ ਨੂੰ ਯਾਦ ਕੀਤਾ। ਇਸ ਮੌਕੇ ਯੂਨਾਈਟਿਡ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਸਵ: ਬਲਕੌਰ ਸਿੰਘ ਕੌਰਾ ਸੰਸਥਾ ਦਾ ਬੀ-ਨੇਗੇਟਿਵ ਦਾ ਸਮਰਪਿਤ ਖੂਨਦਾਨੀ ਹੋਣ ਦੇ ਨਾਲ-ਨਾਲ ਚੰਗਾ ਖਿਡਾਰੀ ਵੀ ਸੀ ਅਤੇ ਪਿੰਡ ਵਿੱਚ ਹੋਣ ਵਾਲੇ ਸਮਾਜ ਸੇਵੀ ਕੰਮਾਂ ਵਿੱਚ ਵੱਧ-ਚੱੜ ਕੇ ਭਾਗ ਲੈਂਦਾ ਸੀ। ਇਸ ਮੌਕੇ ਖੂਨਦਾਨੀਆਂ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਵਿੱਚ ਬਲੱਡ ਲੈਣ ਆਉਂਦੇ ਮਰੀਜਾਂ ਦੇ ਵਾਰਸਾਂ ਲਈ ਬਲੱਡ ਟੈਸਟਿੰਗ ਫੀਸ ਆਦਿ ਭਰਵਾਉਣ ਦਾ ਇੰਤਜਾਮ ਬਲੱਡ ਬੈਂਕ ਵਿੱਚ ਹੀ ਕੀਤਾ ਜਾਵੇ ਜਿਸ ਨਾਲ ਸਮੇਂ ਦੀ ਬਚਤ ਹੋਵੇਗੀ। ਖੂਨਦਾਨੀਆਂ ਨੂੰ ਸੰਸਥਾ ਵੱਲੋਂ ਯਾਦਗਾਰੀ ਚਿੰਨ ਵੀ ਭੇਂਟ ਕੀਤੇ ਗਏ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …