Friday, July 5, 2024

ਪੱਕੇ ਕਰਾਉਣ ਦਾ ਝਾਂਸਾ ਦੇ ਕੇ ਪੱਲੇਦਾਰਾਂ ਦੇ ਪਲਾਟ ਦੀ ਰਜਿਸਟਰੀ ਆਪਣੀ ਸਾਲੀ ਦੇ ਨਾਮ ਕਰਵਾਈ

 PPN1302201617
ਸੰਦੌੜ, 13 ਫਰਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਵਰਕਰਜ਼ ਪੱਲੇਦਾਰ ਯੂਨੀਅਨ (ਏਟਕ) ਡਿੱਪੂ ਵੇਅਰ ਹਾਊਸ ਦੀ ਜਨਰਲ ਬਾਡੀ ਦੀ ਭਰਵੀਂ ਮੀਟਿੰਗ ਸਾਥੀ ਬੂਟਾ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੀਟਿੰਗ ਵਿੱਚ ਪੰਜਾਬ ਪੱਲੇਦਾਰ ਯੂਨੀਅਨ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਕਲਿਆਣ ਨੇ ਵਿਸ਼ੇਸ਼ ਤੌਰ ‘ਤੇ ਸਿਰਕਤ ਕੀਤੀ ਮੀਟਿੰਗ ਉਪਰੰਤ ਪੰਜਾਬ ਪੱਲੇਦਾਰ ਯੂਨੀਅਨ ਨੇ ਸਾਥੀ ਮੇਵਾ ਸਿੰਘ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਅਤੇ ਉਸ ਖਿਲਾਫ ਬਣਦੀ ਕਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਹਲਫੀਆ ਬਿਆਨ ਰਾਹੀ ਸਾਥੀ ਰਣਜੀਤ ਸਿੰਘ ਕਲਿਆਣ ਨੇ ਦੋਸ਼ੀ ਮੇਵਾ ਸਿੰਘ ਵਿਰੁੱਧ ਦੋਸ ਲਗਾਉਦੇਂ ਹੋਏ ਕਿਹਾ ਕਿ ਮੇਵਾ ਸਿੰਘ ਵਲੋਂ ਪੰਜਾਬ ਵਰਕਰਜ਼ ਪੱਲੇਦਾਰ ਯੂਨੀਅਨ (ਏਟਕ) ਦੇ 5 ਵਿਸਵੇ ਦੇ ਪਲਾਟ ਦੀ ਰਜਿਸਟਰੀ ਧੋਖੇ ਨਾਲ ਕਰਵਾ ਕੇ ਪੱਲੇਦਾਰਾਂ ਨਾਲ ਠੱਗੀ ਕੀਤੀ ਹੈ।ਜਿਸ ਦੀ ਕੀਮਤ 25 ਲੱਖ ਰੁਪਏ ਬਣਦੀ ਹੈ।ਉਹਨਾਂ ਕਿਹਾ ਕਿ ਮੇਵਾ ਸਿੰਘ ਨੇ ਪੱਲੇਦਾਰਾਂ ਖਿਲਾਫ ਘਟੀਆ ਸ਼ਬਦਾਬਲੀ ਵਰਤੀ ਹੈ।ਜਿਸ ਦਾ ਪੰਜਾਬ ਪੱਲੇਦਾਰ ਯੂਨੀਅਨ ਵਲੋਂ ਜਬਰਦਸਤ ਵਿਰੱੋਧ ਅਤੇ ਖੰਡਨ ਕੀਤਾ ਗਿਆ ਸੀ।ੳਹਨਾਂ ਕਿਹਾ ਕਿ ਪੱਲੇਦਾਰਾਂ ਨਾਲ ਕੀਤੀ ਗਈ ਇਸ ਧੋਖਾਧੜੀ ਦਾ ਬਜਾਰ ਵਿੱਚ ਵੀ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ।ਇਸ ਮੁਜ਼ਾਹਰੇ ਦੌਰਾਨ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਕਿ ਦੋਸ਼ੀ ਮੇਵਾ ਸਿੰਘ ਨੇ ਪੱਲੇਦਾਰ ਯੂਨੀਅਨ (ਏਟਕ) ਪੰਜਾਬ ਦੇ ਲੀਡਰਾਂ ਅਤੇ ਪੱਲੇਦਾਰਾਂ ਨਾਲ ਗਦਾਰੀ ਕਰਕੇ ਮਜ਼ਦੂਰਾਂ ਨੂੰ ਪੱਕੇ ਕਰਵਾਉਣ ਦਾ ਝਾਂਸਾ ਦੇਕੇ ਜਾਅਲੀ ਅੰਗੂਠੇ ਅਤੇ ਦਸਤਖਤ ਕਰਵਾ ਕੇ ਉਨ੍ਹਾਂ ਦਾ 5 ਵਿਸਵੇ ਦਾ ਪਲਾਟ ਆਪਣੀ ਸਾਲੀ ਸੁਨੀਤਾ ਰਾਣੀ ਦੇ ਨਾਅ ਕਰਵਾ ਦਿੱਤਾ ਹੈ।ਜਦਕਿ ਇਸ ਦੀ ਰਜਿਸਟਰੀ ਪੰਜਾਬ ਵਰਕਰਜ ਪੱਲੇਦਾਰ ਯੂਨੀਅਨ (ਏਟਕ)- ਦੇ 7 ਕਨਾਲ 2 ਮਰਲੇ  ਖਸਰਾ ਨੰਬਰ 197/45/3 ਜਮਾਂ ਬੰਦੀ ਸਾਲ 2002-2003 ਦੇ ਨਾਂ ‘ਤੇ ਹੈ।ਉਨ੍ਹਾਂ ਕਿਹਾ ਕਿ ਬਕਾਇਦਾ ਇਸ ਦਾ ਕੇਸ ਵੀ ਕੋਰਟ ਵਿੱਚ ਚੱਲ ਰਿਹਾ ਹੈ।ਇਸ ਮਾਮਲੇ ਸਬੰਧੀ ਉਨਾਂ ਨੇ ਪ੍ਰਸਾਸਨ ਤੋਂ ਮੰਗ ਕੀਤੀ ਕਿ ਦੋਸੀ ਮੇਵਾ ਸਿੰਘ ਤੇ ਬਣਦੀ ਕਾਰਵਾਈ ਕਰਕੇ ਪੱਲੇਦਾਰ ਨੂੰ ਇਨਸਾਫ ਦਿਵਾਇਆ ਜਾਵੇ।ਉਨ੍ਹਾਂ ਕਿਹਾ ਕਿ ਮੇਵਾ ਸਿੰਘ ਉਨ੍ਹਾਂ ਤੇ ਕੀਤੇ ਗਏ ਝੂਠੇ ਮਾਣਹਾਨੀ ਦੇ ਕੇਸ ਨੂੰ ਤੁਰੰਤ ਵਾਪਿਸ ਲਵੇ ਨਹੀ ਤਾਂ ਪੰਜਾਬ ਵਰਕਰਜ਼ ਪੱਲੇਦਾਰ ਯੂਨੀਅਨ (ਏਟਕ) ਵਲੋਂ ਉਸ ਦੇ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply