Friday, July 5, 2024

ਮਾਨਵ ਨਿਸ਼ਕਾਮ ਸੇਵਾ ਸਮੰਤੀ ਅਤੇ ਮਹਾਵੀਰ ਇੰਟਰਨੈਸ਼ਲ ਵਲੋਂ ਮੁਫਤ ਮੈਡੀਕਲ ਕੈਂਪ ਦਾ ਆਯੋਜਨ

U
U

ਮਾਲੇਰਕੋਟਲਾ, 14 ਫਰਵਰੀ (ਹਰਮਿੰਦਰ ਭੱਟ) – ਸਥਾਨਕ ਕੇ.ਐਮ.ਆਰ.ਡੀ ਜੈਨ ਕਾਲਜ ਵਿਖੇ ਮਾਨਵ ਨਿਸ਼ਕਾਮ ਸੇਵਾ ਸਮੰਤੀ (ਰਜਿ.) ਅਤੇ ਮਹਾਵੀਰ ਇੰਟਰਨੈਸ਼ਲ ਸ਼ਾਖਾ ਮਾਲੇਰਕੋਟਲਾ ਵਲੋਂ ਅੱਜ ਮੁਫਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੈਕਸ ਸੁਪਰ ਸਪੈਸ਼ਲਿਸਟੀ ਹਸਪਤਾਲ ਮੋਹਾਲੀ ਦੇ ਮਾਹਿਰ ਡਾਕਟਰ ਮਨੋਜ ਸੈਨੀ (ਆਰਥੋ), ਡਾ. ਲਖਵਿੰਦਰ ਕੰਗ (ਐਮ.ਡੀ.ਮੇਡੀਸਨ), ਡਾ. ਅਮਿਤ ਸ਼ਰਮਾ (ਡੀ.ਐਮ ਗੈਸਟਰੋ), ਡਾ. ਨਵਜੋਤ ਸਿੰਘ ਸੈਣੀ (ਫਿਜਿਓਖਰੈਪਿਸਟ) ਨੇ ਦੇਰ ਦੁਪਹਿਰ ਤੱਕ ਮਰੀਜਾ ਦਾ ਚੈਕਅਪ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸ਼੍ਰੀ ਜੀਵਨ ਸਿੰਗਲਾ ਅਤੇ ਜਰਨਲ ਸੱਕਤਰ ਡਾ. ਪ੍ਰਦੀਪ ਅੋਸਵਾਲ ਨੇ ਦੱਸਿਆ ਕਿ ਕੈਂਪ ਵਿੱਚ ਸਵਾਗਤ ਪ੍ਰਧਾਨ ਵਜੋਂ ਸੰਜੀਵ ਚੌਧਰੀ, ਝੰਡਾ ਚੜਾਉਣ ਦੀ ਰਸਮ ਸੰਦੀਪ ਕੁਮਾਰ, ਦੀਪ ਜਲਾਉਣ ਦੀ ਰਸਮ ਸ. ਇੰਦਰਜੀਤ ਸਿੰਘ ਅਤੇ ਕੈਂਪ ਦਾ ਉਦਘਾਟਨ ਸ. ਸੁਰਿੰਦਰ ਓਬਰਾਏ ਨੇ ਕੀਤਾ। ਇਸ ਕੈਂਪ ਵਿੱਚ ਵਿਸ਼ੇਸ ਮਹਿਮਾਨ ਵਜੋਂ ਸ਼੍ਰੀ ਕੁਲਭੂਸ਼ਨ ਜੈਨ ਲੁਧਿਆਣਾ, ਜੀਤ ਕੁਮਾਰ ਜੈਨ, ਪ੍ਰਿੰਸਿਪਲ ਡਾ. ਐਸ.ਸੀ. ਜੈਨ ਚੰਡੀਗੜ, ਪੁਨੀਤ ਕੁਮਾਰ ਸੋਨੂੰ ਮਾਲੇਰਕੋਟਲਾ, ਐਡਵੋਕੇਟ ਰਿਸ਼ਵ ਜੈਨ ਅਤੇ ਅਮਰਨਾਥ ਗੁਪਤਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਕੇਸਰ ਸਿੰਘ ਭੁੱਲਰ ਆਦਿ ਵਿਸ਼ੇਸ ਤੌਰ ਤੇ ਪੁੱਜੇ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਡਾਕਟਰਾਂ ਦੀ ਟੀਮ ਵਲੋਂ ਲਗਭਗ 250 ਦੇ ਕਰੀਬ ਹੱਡੀਆਂ ਦੇ ਰੋਗਾ ਨਾਲ ਪੀੜ੍ਹਤ ਮਰੀਜਾਂ, 245 ਦੇ ਕਰੀਬ ਆਮ ਜਨਰਲ ਮਰੀਜਾਂ ਦਾ ਚੈਕਅਪ ਕੀਤਾ ਗਿਆ। ਇਸ ਤੋਂ ਇਲਾਵਾ 240 ਮਰੀਜਾਂ ਦਾ ਬੀ.ਐਮ.ਡੀ. ਟੈਸਟ ਮੁਫਤ ਕੀਤਾ ਗਿਆ। ਇਸ ਮੋਕੇ ਡਾਕਟਰਾਂ ਨੇ ਮਰੀਜਾਂ ਦਾ ਮਾਰਗ ਦਰਸ਼ਨ ਕਰਦਿਆਂ ਕਿਹਾ ਕਿ ਜੇਕਰ ਮਰੀਜ ਹੌਸਲਾ ਰੱਖੇ ਅਤੇ ਸਮੇਂ ਤੇ ਇਲਾਜ ਕਰਵਾ ਕੇ ਸਹੀ ਸਮੇਂ ਤੇ ਦਵਾਈ ਲਵੇ ਤਾਂ ਭਿਆਨਕ ਤੋ ਭਿਆਨਕ ਬਿਮਾਰੀਆਂ ਤੋ ਛੁਟਕਾਰਾ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅੱਜ ਕੱਲ ਦੇ ਵਿਗਿਆਨਕ ਯੁਗ ਵਿੱਚ ਜਿਥੇ ਸਾਇੰਸ ਨੇ ਤਰੱਕੀ ਕੀਤੀ ਹੈ ਉੱਥੇ ਹੀ ਮੇਡੀਕਲ ਸਾਇੰਸ ਨੇ ਵੀ ਤਰੱਕੀ ਕਰਕੇ ਹਰ ਬਿਮਾਰੀ ਦਾ ਇਲਾਜ ਲੱਭ ਲਿਆ ਹੈ। ਇਸ ਮੋਕੇ ਸੰਸਥਾ ਦੇ ਅਹੁਦੇਦਾਰ ਜੀਵਨ ਗੁਪਤਾ, ਨਰੇਸ਼ ਜੈਨ, ਸੰਜੇ ਜੈਨ, ਦੀਪਕ ਦੁਆ, ਨਰੇਸ਼ ਓਸਵਾਲ, ਨਵਨੀਤ ਵਰਮਾ, ਸੰਜੀਵ ਓਸਵਾਲ, ਅਲੋਕ ਹੈਪੀ, ਸੁਨੀਲ ਕੁਮਾਰ, ਵਿਕਰਾਂਤ ਗਰਗ, ਕ੍ਰਿਸ਼ਨ ਜੈਨ, ਮੋਹਨ ਸ਼ਾਮ, ਵਿਨੇ ਜੈਨ ਅਤੇ ਦੀਪਕ ਜੈਨ ਆਦਿ ਨੇ ਅਹਿਮ ਯੋਗਦਾਨ ਦਿੱਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply